News Breaking News International Latest News

9/11ਹਮਲੇ ’ਚ ਸਾਊਦੀ ਅਰਬ ਦੇ ਦੋ ਅਫ਼ਸਰਾਂ ਨੇ ਕੀਤੀ ਸੀ ਮਦਦ, ਜਨਤਕ ਹੋਏ ਗੁਪਤ ਦਸਤਾਵੇਜ਼

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਆਦੇਸ਼ ’ਤੇ ਜਾਂਚ ਏਜੰਸੀ ਐੱਫਡੀਆਈ ਨੇ 9,11 ਹਮਲੇ ਦੇ ਕੁਝ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰ ਦਿੱਤਾ ਹੈ। ਦਸਤਾਵੇਜ਼ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਹਮਲੇ ’ਚ ਸ਼ਾਮਲ ਦੋ ਸਾਊਦੀ ਮੂਲ ਦੇ ਹਮਲਾਵਾਰਾਂ ਨੂੰ ਇਸ ਦੇਸ਼ ਵਣਜ ਦੂਤਘਰ ਦੇ ਇਕ ਅਧਿਕਾਰੀ ਤੇ ਇਕ ਖੁਫੀਆ ਏਜੰਟ ਨੇ ਪੂਰੀ ਮਦਦ ਕੀਤੀ ਸੀ। ਇਹੀ ਨਹੀਂ ਇਨ੍ਹਾਂ ਦੋਵੇਂ ਹਮਲਾਵਾਰਾਂ ਨੂੰ ਰਸਦ ਪਹੁੰਚਾਈ ਗਈ ਸੀ। ਐੱਫਬੀਆਰ ਦੀ ਜਾਂਚ ‘ਚ ਇਸ ਗੱਲ ਦਾ ਕੋਈ ਸਬੂਤ ਨਹੀ ਹੈ ਕਿ ਸਾਜਿਸ਼ ’ਚ ਸਾਊਦੀ ਅਰਬ ਸਰਕਾਰ ਸ਼ਾਮਲ ਸੀ।ਦਸਤਾਵੇਜ਼ ’ਚ ਸਾਊਦੀ ਅਫ਼ਸਰਾਂ ਦੇ ਸਬੰਧ ਹੋਣ ਦੀ ਜਾਂਚ ਦਾ ਵੇਰਵਾ ਦਿੱਤਾ ਗਿਆ ਹੈ। ਹਮਲੇ ਦੀ 20ਵੀਂ ਬਰਸੀ ਦੇ ਪ੍ਰੋਗਰਾਮ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਭਾਗ ਲੈਣ ਦੇ ਕੁਝ ਘੰਟਿਆਂ ਬਾਅਦ ਇਨ੍ਹਾਂ ਨੂੰ ਜਨਤਕ ਕੀਤਾ ਗਿਆ ਹੈ। ਇਹ ਦਸਤਾਵੇਜ਼ 16 ਪੇਜਾਂ ’ਚ ਹੈ। 2001 ’ਚ ਨਿਊਯਾਰਕ ’ਚ ਹੋਏ ਇਸ ਹਮਲੇ ’ਚ 3000 ਲੋਕ ਮਾਰੇ ਗਏ ਸੀ। ਹਮਲੇ ਦੇ ਪੀੜਤ ਲੰਬੇ ਸਮੇਂ ਤੋਂ ਜਾਂਚ ਦੇ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਲਈ ਅਮਰੀਕੀ ਸਰਕਾਰ ’ਤੇ ਦਬਾਅ ਬਣਾ ਰਿਹਾ ਸੀ। ਇਹ ਪੀੜਤ ਨਿਊਯਾਰਕ ਦੀ ਅਦਾਲਤ ’ਚ ਇਕ ਮੁਕੱਦਮਾ ਲੜ ਰਹੇ ਹਨ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin