Breaking News India Latest News News

9/11 ਇਕ ਅਜਿਹੀ ਤਰੀਕ ਹੈ ਜਿਸ ਨੂੰ ਮਨੁੱਖਤਾ ‘ਤੇ ਹਮਲੇ ਦੇ ਰੂਪ ’ਚ ਯਾਦ ਕੀਤਾ ਜਾਂਦੈ -ਮੋਦੀ

ਅਹਿਮਦਾਬਾਦ – ਸਰਦਾਰ ਧਾਮ ਦੇ ਉਦਘਾਟਨ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੇ ਬਾਰਡੋਲੀ ਸਤਿਆ ਗ੍ਰਹਿ ਨੂੰ ਯਾਦ ਕੀਤਾ। ਮੋਦੀ ਨੇ ਗਿਆਨ ਤੇ ਕੌਸ਼ਲ ਦਾ ਮਹੱਤਵ ਦੱਸਦੇ ਹੋਏ ਕਿਹਾ ਇਸ ਨਾਲ ਰੋਜ਼ੀ-ਰੋਟੀ ਲਈ ਚਿੰਤਾ ਨਹੀਂ ਕਰਨੀ ਪਵੇਗੀ। ਪੀਐੱਮ ਮੋਦੀ ਨੇ ਕਿਹਾ ਅੱਜ 9/11 ਹੈ, ਇਕ ਅਜਿਹੀ ਤਰੀਕ ਜਿਸ ਨੂੰ ਦੁਨੀਆ ਦੇ ਇਤਿਹਾਸ ’ਚ ਮਨੁੱਖ ’ਤੇ ਹਮਲੇ ਦੇ ਰੂਪ ਨਾਲ ਯਾਦ ਕੀਤਾ ਜਾਂਦਾ ਹੈ… ਪਰ ਉਸ ਤਰੀਕ ਨੇ ਸਾਨੂੰ ਮਨੁੱਖੀ ਮੁੱਲ ਬਾਰੇ ’ਚ ਵੀ ਸਿਖਾਇਆ ਹੈ।

ਪੀਐੱਮ ਮੋਦੀ ਨੇ ਆਪਣੇ ਸੰਬੋਧਨ ’ਚ ਕਿਹਾ  ਨਾਲ ਨੌਜਵਾਨਾਂ ਦਾ ਕੌਸ਼ਲ ਵਿਕਾਸ ਵਧਾ ਕੇ ਆਤਮ-ਨਿਰਭਰ ਬਣਾਇਆ ਜਾ ਰਿਹਾ ਹੈ। ਇਸ ਨਾਲ ਬਾਜ਼ਾਰ ’ਚ ਕੁਸ਼ਲ ਲੋਕਾਂ ਦੀ ਮੰਗ ਹੋਵੇਗੀ ਨੌਜਵਾਨਾਂ ਨੂੰ ਗਲੋਵਲ ਵਰਲਡ ਲਈ ਤਿਆਰ ਕਰੋ। ਗੁਜਰਾਤ ਦੇ ਲੋਕਾਂ ’ਚ Entrepreneurship ਦਾ ਜਨਮਜਾਤ ਗੁਣ ਹੁੰਦਾ ਹੈ। ਸਰਦਾਰਧਾਮ ਨੌਜਵਾਨਾਂ ਨੂੰ ਗਲੋਬਲ ਪਲੇਟਫਾਰਮ ਨਾਲ ਜੋੜਨ ਲਈ ਭਰਪੂਰ ਕੋਸ਼ਿਸ਼ ਕਰਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਹਿਮਾਦਾਬਦ ’ਚ ਸਰਦਾਰਧਾਮ ਭਵਨ ਦਾ ਉਦਘਾਟਨ ਕੀਤਾ। ਇੱਥੇ ਬਿਹਤਰ ਨੌਕਰੀ ਦੇ ਇਛੁਕ ਪੇਂਡੂ (ਗ੍ਰਾਮੀਣ) ਖੇਤਰਾਂ ਦੇ ਕੁੜੀਆਂ-ਮੁੰਡਿਆਂ ਨੂੰ ਹੋਸਟਲ ਦੀ ਸਹੂਲਤ ਪ੍ਰਦਾਨ ਕਰਵਾਈ ਜਾਵੇਗੀ। ਪਾਟੀਦਾਰ ਸਮਾਜ ਦੁਆਰਾ ਵਿਕਸਿਤ ਕੰਪਲੈਕਸ ਅਜਿਹੇ ਸਾਰੇ ਵਿਦਿਆਰਥੀਆਂ ਨੂੰ ਉਚਿਤ ਦਰ ’ਤੇ ਪ੍ਰੀਖਣ ਤੇ ਰਹਿਣ ਦੀ ਸਹੂਲਤ ਪ੍ਰਦਾਨ ਕਰਵਾਈ ਜਾਵੇਗੀ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀਐੱਲਓ) ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਪੀਐੱਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਵੇਰੇ 11 ਵਜੇ ਸਰਦਾਰਧਾਮ ਫੇਜ-11 ਤੇ Girls Hostel ਦਾ ‘ਨੀਂਹ ਪੱਧਰ’ ਰੱਖਣਗੇ ਪ੍ਰੋਗਰਾਮ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਤੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਵੀ ਮੌਜੂਦ ਰਹਿਣਗੇ। ਵੈਸ਼ਨੋਦੇਵੀ ਸਰਕਲ ਦੇ ਕਰੀਬ ਅਹਿਮਦਾਬਾਦ-ਗਾਂਧੀਨਗਰ ਸਰਹੱਦੀ ਖੇਤਰਾਂ ’ਚ ਸਥਿਤ 11,672 ਵਰਗ ਫੁੱਟ ਦੇ ਖੇਤਰ ’ਚ ਨਿਰਮਾਣ ਕੀਤੇ ਗਏ ਸਰਦਾਰਧਾਮ ਭਵਨ ਦੇ ਪਹਿਲੇ ਪੜਾਅ ਦਾ ਨਿਰਮਾਣ 200 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ।

ਇਸ ਇਮਾਰਤ ਦਾ ਨਿਰਮਾਣ ਵਿਸ਼ਵ ਪਾਟੀਦਾਰ ਸਮਾਜ (ਵੀਪੀਐੱਸ) ਨੇ ਦੇਸ਼ ਦੇ ਸਮਾਜਕ, ਸਿੱਖਿਆ ਤੇ ਆਰਥਿਕ ਵਿਕਾਸ ’ਤੇ ਧਿਆਨ ਦਿੰਦੇ ਹੋਏ ਕੀਤਾ ਸੀ। ਇੱਥੇ 1,600 ਵਿਦਿਆਰਥੀਆਂ ਤੇ ਉਮੀਦਵਾਰਾਂ ਲਈ ਰਹਿਣ-ਸਹਿਣ ਦੀ ਸਹੂਲਤ, ਈ-ਲਾਇਬ੍ਰੇਰੀ ਜਿਸ ’ਚ 1,000 ਕੰਪਿਊਟਰ ਸਿਸਟਮ ਆਦਿ ਜਿਹੀਆਂ ਸਹੂਲਤਾਂ ਹਨ। ਸਰਦਾਰਧਾਮ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਅੰਤਰਗਤ 200 ਕਰੋੜ ਰੁਪਏ ਦੀ ਲਾਗਤ ਨਾਲ ਹੁਣ ਇੱਥੇ 2,000 ਵਿਦਿਆਰਥੀਆਂ ਲਈ ਹੋਸਟ ਦਾ ਨਿਰਮਾਣ ਕੀਤਾ ਜਾਵੇਗਾ।

Related posts

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

‘ਲਖਪਤੀ ਦੀਦੀ ਯੋਜਨਾ’ ਦਾ ਮੁੱਖ-ਉਦੇਸ਼ ਔਰਤਾਂ ਨੂੰ ਸਵੈ-ਨਿਰਭਰ ਤੇ ਸ਼ਕਤੀਸ਼ਾਲੀ ਬਣਾਉਣਾ ਹੈ !

admin

ਭਾਰਤ ਦਾ ਹਾਊਸਿੰਗ ਫਾਈਨੈਂਸ ਬਾਜ਼ਾਰ ਅਗਲੇ 6 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ !

admin