ਮੁੰਬਈ — ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਦਹਿਸ਼ਤ ਫੈਲਾਈ ਹੋਈ ਹੈ। ਭਾਰਤ ‘ਚ ਵੀ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪੂਰੇ ਦੇਸ਼ ‘ਚ ਤਾਲਾਬੰਦੀ ਕਰ ਦਿੱਤਾ ਗਿਆ ਹੈ। ਇਸ ਕਾਰਨ ਜਿੱਥੇ ਪੂਰੀ ਦੁਨੀਆ ਖੌਫਜ਼ਦਾ ਹੈ, ਉੱਥੇ ਹੀ ਲੋਕਾਂ ਦੇ ਕੰਮ ਕਾਜ ਵੀ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ। ਇਸੇ ਦੌਰਾਨ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਨੇ ਕੋਰੋਨਾ ਵਾਇਰਸ ‘ਤੇ ਇੱਕ ਫਿਲਮ ਵੀ ਬਣਾ ਦਿੱਤੀ ਹੈ, ਜਿਸ ਦਾ ਟਰੇਲਰ ਵੀ ਬੀਤੇ ਦਿਨੀਂ ਜ਼ਾਰੀ ਕਰ ਕੀਤਾ ਗਿਆ। ਇਸ ਦੇ ਟਰੇਲਟ ਨੂੰ ਟਵਿੱਟਰ ‘ਤੇ ਸਾਂਝਾ ਕਰਦਿਆਂ ਰਾਮ ਗੋਪਾਲ ਵਰਮਾ ਨੇ ਦੱਸਿਆ ਕਿ ਇਹ ਪੂਰੀ ਫਿਲਮ ਤਾਲਾਬੰਦੀ ਦੌਰਾਨ ਹੀ ਸ਼ੂਟ ਕੀਤੀ ਗਈ। ਇਹ ਫਿਲਮ ਤੇਲਗੂ ਭਾਸ਼ਾ ‘ਚ ਬਣਾਈ ਗਈ ਹੈ।ਦੱਸ ਦਈਏ ਕਿ 4 ਮਿੰਟ ਦੇ ਟਰੇਲਰ ‘ਚ ਇੱਕ ਪਰਿਵਾਰ ਨੂੰ ਦਿਖਾਇਆ ਗਿਆ ਹੈ। ਪਰਿਵਾਰ ‘ਚ ਇੱਕ ਕੁੜੀ ਬਿਮਾਰ ਹੋ ਜਾਂਦੀ ਹੈ, ਜਿਸ ਕਾਰਨ ਪੂਰੇ ਘਰ ‘ਚ ਡਰ ਦਾ ਮਹੌਲ ਪੈਦਾ ਹੋ ਜਾਂਦਾ ਹੈ। ਪੁੱਤਰ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਸ ਦੀ ਭੈਣ ਪੂਰੀ ਰਾਤ ਖੰਘਦੀ ਰਹੀ ਹੈ। ਇਸ ‘ਤੇ ਪਿਤਾ ਕਹਿੰਦਾ ਹੈ ਕਿ ਇਹ ਸਿਰਫ ਖੰਘ ਹੈ ਪਰ ਕੁੜੀ ਵੱਲੋਂ ਦਵਾਈ ਲੈਣ ‘ਤੇ ਵੀ ਜਦੋਂ ਖੰਘ ਨਹੀਂ ਜਾਂਦੀ। ਇਸ ਤੋਂ ਬਾਅਦ ਫਿਲਮ ਦੀ ਕਹਾਣੀ ਅੱਗੇ ਵੱਧਦੀ ਹੈ ਅਤੇ ਘਰ ਦੇ ਸਭ ਮੈਂਬਰ ਤਣਾਅ ‘ਚ ਨਜ਼ਰ ਆਉਂਦੇ ਹਨ।
previous post