ਔਰਤਾਂ ਵਿਚ ਲਗਾਤਾਰ ਵੱਧ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਦੂਨਿਆ ਭਰ ਵਿਚ 30 ਸਤੰਬਰ, 2020 ਨੂੰ ਔਰਤਾਂ ਦੀ ਤੰਦਰੁਸਤੀ ਲਈ ਰਾਸ਼ਟਰੀ ਪੱਧਰ ‘ਤੇ ਰਾਸ਼ਟਰੀ ਮਹਿਲਾ ਸਿਹਤ ਅਤੇ ਤੰਦਰੁਸਤੀ ਦਿਵਸ ਸਿਹਤ ਪ੍ਰਤੀ ਜਾਗਰੁਕਤਾ ਲਈ ਮਨਾਇਆ ਜਾ ਰਿਹਾ ਹੈ। ਅੰਦਾਜ਼ਨ 11 ਮਿਲੀਅਨ ਤੋਂ ਵੱਧ 45-50 ਉਮਰ ਦੀਆਂ ਔਰਤਾਂ ਹਡੀਆਂ ਦੀ ਆਮ ਬਿਮਾਰੀ ਓਸਟੀਓਪਰੋਸਿਸ (ਕਮਜੋਰ ਹੱਡੀਆਂ ਤੇ ਭੰਜਨ) ਤੋਂ ਪੀੜਤ ਹਨ। ਇਸ ਦਿਨ ਔਰਤਾਂ ਨੂੰ ਫਿਟ ਰੱਖਣ ਲਈ ਲੋਕਲ ਪੱਧਰ ‘ਤੇ ਪਾਰਕਾਂ, ਹਸਪਤਾਲਾਂ, ਸੋਸ਼ਲ ਕਲੱਬ, ਸੀਨੀਅਰ ਅਤੇ ਰਿਟਾਇਰਮੈਂਟ ਕੇਂਦਰ ‘ਤੇ ਹੈਲਥ ਵਰਕਸ਼ਾਪ ਆਦਿ ਦੁਆਰਾ ਅਵੇਅਰਨੈਸ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਆਪਣਾ ਖਿਆਲ ਰੱਖੋ:
ਔਰਤਾਂ ਬੱਚੇ ਦੀ ਪਲਾਨਿੰਗ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਮਿਲ ਕੇ ਸਰੀਰ ਅੰਦਰ ਚਲ ਰਹੀਆਂ ਬਿਮਾਰੀਆਂ ਅਤੇ ਲੈ ਰਹੇ ਦਵਾਈਆਂ ਬਾਰੇ ਮਸ਼ਵਰਾ ਜਰੂਰ ਕਰਨ। ਹੈਲਦੀ ਗਰਭ ਧਾਰਣ ਕਰਨ ਤੋਂ ਪਹਿਲਾਂ ਤੁਹਾਡਾ ਫੈਮਿਲੀ ਡਾਕਟਰ ਪੋਸ਼ਟਿਕ ਖੁਰਾਕ, ਸਪਲੀਮੈਂਟਸ, ਟੀਕਾਕਰਣ ‘ਤੇ ਦਵਾਈਆਂ ਲੈਣ ਦੀ ਸਲਾਹ ਦੇਣਗੇ।
- ਵਰਕ ਪਲੇਸ ਅਤੇ ਘਰ ਅੰਦਰ ਨੁਕਸਾਨਦੇਹ ਸਿੰਥੈਟਿਕ ਰਸਾਇਣਾਂ, ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਜ਼ਹਰੀਲੇ ਪਦਾਰਥ ਜਿਵੇਂ ਬੱਗ ਸਪਰੇਅ, ਚੂਹਿਆਂ ਨੂੰ ਖਤਮ ਕਰਨ ਵਾਲੇ ਕੈਮਿਕਲ, ਕੀਟਨਾਸ਼ਕ ਤੱਤਾਂ ਤੋਂ ਦੂਰੀ ਬਣਾ ਕੇ ਰੱਖੋ। ਇਹ ਜ਼ਹਰੀਲੇ ਪਦਾਰਥ ਮਰਦ ‘ਤੇ ਔਰਤਾਂ ਅੰਦਰ ਬੱਚਾ ਪੈਦਾ ਕਰਨ ਦੀ ਤਾਕਤ ਘੱਟ ਕਰ ਸਕਦੇ ਹਨ। ਸਰੀਰ ਅੰਦਰ ਬਿਮਾਰੀਆਂ ਦੇ ਨਾਲ ਬੱਚਾ ਬਿਮਾਰੀ ਲੈਕੇ ਪੈਦਾ ਹੋ ਸਕਦਾ ਹੈ।
- ਨਸ਼ਾ ਸਿਗਰੇਟ ਦਾ ਹੋਵੇ, ਸ਼ਰਾਬ ਜਾਂ ਨਸ਼ੀਲੀ ਦਵਾਈਆਂ ਦਾ, ਸਾਰੇ ਬੱਚਾ ਪੈਦਾ ਕਰਨ ਦੀ ਤਾਕਤ ਖਤਮ ਕਰ ਸਕਦੇ ਹਨ। ਆਉਣ ਵਾਲੇ ਤੰਦਰੁਸਤ ਬੱਚੇ ਲਈ ਪ੍ਰੈਗਨੈਂਸੀ ਦੌਰਾਣ ਨਸ਼ਿਆਂ ਤੌਂ ਦੂਰ ਰਹੋ।
- ਪ੍ਰੈਗਨੈਂਸੀ ਦੌਰਾਣ ਡਾਇਟੀਸ਼ੀਅਨ ਦੀ ਸਲਾਹ ਨਾਲ ਪੋਸ਼ਿਟਕ ਖੂਰਾਕ ਲੈਣ ਦੀ ਆਦਤ ਪਾ ਲਵੋ। ਬਲੱਡ ਸ਼ੂਗਰ ਅਤੇ ਇਨਸੁਲਿਨ ਵਧਾਉਣ ਵਾਲੇ ਪਦਾਰਥਾਂ ਯਾਨਿ ਚਿੱਟੇ ਚਾਵਲ, ਕੂਕੀਜ਼, ਚਾਕਲੇਟ, ਕੇ-ਪੇਸਟਰੀਜ਼, ਅਤੇ ਜੰਕ ਫੂਡ ਘੱਟ ਖਾਓ।
- ਸਧਾਰਣ ਯੋਗਆਸਨ, ਸੈਰ, ਜੋਗਿੰਗ, ਦੁਆਰਾ ਔਰਤਾਂ ਆਪਣੇ-ਆਪ ਨੂੰ ਫਿਟ ਰੱਖਣ। ਪ੍ਰੈਗਨੈਂਸੀ ਦੌਰਾਣ ਫਿਟਨੈਸ ਦੇ ਟੀਚੇ ਨੂੰ ਪੂਰਾ ਕਰਨ ਲਈ ਹਫਤੇ ਵਿਚ ਘੱਟੋ ਘੱਟ ੩-੪ ਘੰਟੇ ਕਸਰਤ ਕਰਨੀ ਚਾਹੀਦੀ ਹੈ।
- 8-10 ਘੰਟੇ ਚੰਗੀ ਨੀਂਦ ਲੈਣ ਲਈ ਆਲੇ-ਦੁਆਲੇ ਮੱਧਮ ਰੋਸ਼ਨੀ ਜਾਂ ਹਨੇਰਾ ਰੱਖੋ।ਰੌਸ਼ਨੀ ਅਤੇ ਮੀਉਜ਼ਿਕ, ਤੁਹਾਡੇ ਨੀਂਦ ਦੇ ਸਾਈਕਲ ਨੂੰ ਬਿਗਾੜ ਦਿੰਦੀ ਹੈ। ਬੈਡ ‘ਤੇ ਜਾਣ ਤੋਂ ਅੱਧਾ ਘੰਟਾ ਪਹਿਲਾਂ 1 ਕੱਪ ਦੁੱਧ ਵਿਚ ਮੋਟੀ ਸੌਂਫ ਉਬਾਲ ਕੇ ਪੀਣ ਨਾਲ ਠੀਕ ਹਾਜ਼ਮੇ ਦੇ ਨਾਲ ਨੀਂਦ ਚੰਗੀ ਆਵੇਗੀ।
- ਸੌਂਣ ਤੋਂ ਪਹਿਲਾਂ ਹੈਲਦੀ ਦੰਦਾਂ ਲਈ ਬ੍ਰਸ਼ ਕਰੋ। ਨਮਕ ਵਾਲੇ ਪਾਣੀ ਨਾਲ ਕੁਰਲੀ ‘ਤੇ ਗਲੇ ਨੂੰ ਸਾਫ ਕਰਨਾ ਚਾਹੀਦਾ ਹੈ। ਦਿਨ ਵਿਚ ਘੱਟੋ ਘੱਟ 1 ਵਾਰ ਫਲੌਸ ਜਰੂਰ ਕਰੋ। ਹਫਤੇ ਵਿਚ 1 ਵਾਰ ਮਸੂੜਿਆਂ ‘ਤੇ ਤਿਲ ਦੇ ਤੇਲ ਵਿਚ ਨਮਕ ਮਿਲਾ ਕੇ ਲਗਾਓ।
- ਪੂਰਾ ਦਿਨ ਅਨਰਜ਼ੀ ਲਈ ਕਦੇ ਵੀ ਨਾਸ਼ਤਾ ਮਿਸ ਨਾ ਕਰੋ। ਚੁਸਤੀ-ਫੁਰਤੀ ਲਈ ਰੋਜ਼ਾਨਾਂ ਕੈਲਸੀਅਮ, ਪ੍ਰੋਟੀਨ, ਫਾਈਬਰ, ਖਣਿਜ,ਗਲੂਕੋਜ਼ ਅਤੇ ਵਿਟਾਮਿਨ- ਸਪਲੀਮੈਂਟਸ ਲੈਣੇ ਚਾਹੀਦੇ ਹਨ।
- ਮੋਟਾਪਾ ਜਾਂ ਜ਼ਿਆਦਾ ਭਾਰ ਵਾਲੀਆਂ ਔਰਤਾਂ ਖਾਸ ਖਿਆਲ ਰੱਖਣ। ਜ਼ਿਆਦਾ ਵਜ਼ਨ ਨਾਲ ਹੋਣ ਵਾਲੇ ਰੌਗਾਂ ਤੋਂ ਬਚਣ ਲਈ ਘੱਟ ਕੈਲੋਰੀ ਵਾਲੀ ਖੁਰਾਕ, ਤਾਜ਼ੇ ਮੌਸਮੀ ਫੱਲ ‘ਤੇ ਸਬਜ਼ੀਆਂ ਅਤੇ ਹੈਲਦੀ ਪ੍ਰੋਟੀਨ ਨੂੰ ਸ਼ਾਮਲ ਕਰੋ। ਦਿਨ ਵਿਚ ੮-੧੦ ਗਲਾਸ ਕੋਸੇ ਪਾਣੀ ਦੇ ਪੀਣ ਦੀ ਆਦਤ ਪਾ ਲਵੋ।
- ਔਰਤਾਂ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ। ਬਿਨਾ ਚੀਨੀ ਪਿੰਕ ਸਾਲਟ ਵਾਲਾ ਨਿੰਬੂ-ਪਾਣੀ ਪੀਦੇ ਰਹੋ।
- ਹਾਰਟ ਨੂੰ ਫਿਟ ਰੱਖਣ ਲਈ ਨਮਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਵਧਾ ਦਿੰਦਾ ਹੈ। ਰੋਗੀ ਸੁਆਦ ਲਈ ਗਰੋਸਰੀ ਸਟੋਰ ਤੋਂ 50% ਘੱਟ ਸੋਡੀਅਮ ਵਾਲਾ ਨਮਕ ਵਰਤ ਸਕਦੇ ਹਨ। ਨਮਕ ਘੱਟ, ਕਾਲੀ ਮਿਰਚ ਜ਼ਿਆਦਾ ਇਸਤੇਮਾਲ ਕਰੋ।
- ਘੱਟ ਫੈਟ ਲਈ ਰਸੋਈ ਵਿਚ ਭੌਜਨ ਲਈ ਓਮੇਗਾ-3, ਆਲਿਵ ‘ਤੇ ਕੈਨੋਲਾ ਆਇਲ ਵਰਤੋ। ਹੈਲਦੀ ਦਿਲ ਅਤੇ ਇਮਉਨੀਟੀ ਲਈ ਮਸਾਲਿਆਂ ਵਿਚ ਹਲਦੀ, ਇਲਾਇਚੀ, ਲੌਂਗ, ਦਾਲਚੀਨੀ, ਹਰੀਆਂ ਸਬਜ਼ੀਆਂ, ਆਂਵਲਾ ਅਤੇ ਘੱਟ ਗਰਮ ਦੁੱਧ ਵਿਚ ਇੱਕ ਚਮਚਾ ਆਰਗੈਨਿਕ ਸ਼ਹਿਦ ਮਿਲਾ ਕੇ ਪੀਓ।
- ਤੰਦਰੁਸਤ ਹੱਡੀਆਂ ਲਈ ਘੱਟ ਫੈਟ ਵਾਲੀ ਖੁਰਾਕ, ਦਹੀਂ, ਦੁੱਧ, ਪਨੀਰ ਅਤੇ ਘਰੇਲੂ ਮਿਕਸ ਵੈਜ਼ੀਟੇਬਲ ‘ਤੇ ਕਾਲੇ ਚਨੇ ਦਾ ਸੂਪ ਸ਼ਾਮਲ ਕਰੋ। ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਮੈਗਨੀਸ਼ੀਅਮ, ਕੈਲਸੀਅਮ ਅਤੇ ਵਿਟਾਮਿਨ-ਡੀ ਆਦਿ ਸਪਲੀਮੈਂਟਸ ਸ਼ੁਰੂ ਕਰ ਦਿਓ। ਡੇਲੀ ਖੁਰਾਕ ਵਿਚ ਐਪਲ, ਅਨਾਰ, ਤਰਬੂਜ, ਐਵੋਕਾਡੋ, ਬ੍ਰੋਕਲੀ, ਪੱਤੇਦਾਰ ਸਾਗ, ਲਸਣ, ਜਿੰਜਰ, ਮਿੱਠੀ ਗ੍ਰੀਨ ਪੀਪਰ, ਕਾਲੀ ਮਿਰਚ, ਸੀਲਰੀ, ਅਤੇ ਸ਼ਹਿਦ ਆਦਿ ਅਨਰਜ਼ੀ ਦੇਣ ਵਾਲਾ ਭੋਜਨ ਸ਼ਾਮਲ ਕਰੋ।
- ਜੰਕ-ਫੂਡ (ਡੀਪ ਫ੍ਰਾਇਡ, ਮਸਾਲੇਦਾਰ) ਤੁਹਾਡੀ ਸਰੀਰ ਅੰਦਰ ਰੌਗਾਂ ਨਾਲ ਲੜਨ ਦੀ ਤਾਕਤ ਘਟਾ ਦਿੰਦਾ ਹੈ। ਔਰਤਾਂ ਹਮੇਸ਼ਾ ਹੈਲਦੀ ਸਨੈਕਸ ਵੈਜ਼ੀਟੇਬਲ ਸੈਂਡਵਿਚ, ਕੇਲਾ, ਸਲਾਦ ਅਤੇ ਘਰੇਲੂ ਤਾਜ਼ਾ ਸੂਪ ਪੀ ਕੇ ਆਪਣੀ ‘ਤੇ ਪ੍ਰੈਗਨੈਂਸੀ ਦੀ ਹਾਲਤ ਵਿਚ ਇਸਤੇਮਾਲ ਕਰਕੇ ਸਰੀਰ ‘ਤੇ ਆਪਣੇ ਮਨ ਨੂੰ ਫਿਟ ਰੱਖਣ।
ਨੋਟ: ਸਰੀਰਕ ਅਤੇ ਮਾਨਸਿਕ ਸਿਹਤ ਲਈ ਅਲਕੋਹਲ, ਸੈਡੇਟਿਵ ਡਰੱਗਜ਼, ਨੀਂਦ ਦੀਆਂ ਗੋਲੀਆਂ ਅਤੇ ਚਿੰਤਾ ਵਿਰੋਧੀ ਦਵਾਈਆਂ ਨਾ ਲਵੋ। ਜੇ ਸਿਹਤ ਦਾ ਕੋਈ ਮਸਲਾ ਹੈ, ਤਾਂ ਸਮੇਂ-ਸਮੇਂ ‘ਤੇ ਪਰਿਵਾਰਕ ਡਾਕਟਰ ਦੀ ਸਲਾਹ ਜਰੂਰ ਲਵੋ।
– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ