Story

ਬਦਮਾਸ਼ੀਆਂ

ਦੇਵੀ ਦਿਆਲਾ ਚੌਕ ਵਿਚ ਉਸ ਨੇ ਬਿੱਲਾ ਬਦਮਾਸ਼ ਨੂੰ ਲਲਕਾਰਿਆ ਜਦੋ੍ਵ ਉਸ ਨੇ ਸ਼ਰੇਆਮ ਸ਼ਹਿਰ ਦੀ ਇਕ ਸ਼ਰੀਫ ਤੇ ਸੁੰਦਰ ਕੁੜੀ ਦੀ ਚੁੰਨੀ ਉਤਾਰਕੇ ਉਸਨੂੰ ਬੇਇੱਜ਼ਤ ਕਰਨਾ ਚਾਹਿਆ।
ਹੋਰ ਕਿਸੇ ਦੀ ਵੀ ਹਿੰਮਤ ਨਹੀ ਸੀ ਪਈ ਕਿ ਅਨੀਤਾ ਦੀ ਇੱਜ਼ਤ ਆਬਰੂ ਬਚਾਉਣ ਖਾਤਰ ਕੋਈ ਮਰਦ ਮੂਹਰੇ ਆਉ੍ਵਦਾ।
ਪ੍ਰੰਤੂ ਰੁਪਿੰਦਰ ਨੇ ਬਿੱਲਾ ਬਦਮਾਸ਼ ਦੀ ਬਾਂਹ ਫੜਕੇ ਉਸ ਨੂੰ ਰੋਕਦਿਆਂ ਕਿਹਾ—ਭਲੇਮਾਣਸੀ ਨਾਲ ਕੁੜੀ ਦੀ ਚੁੰਨੀ ਵਾਪਸ ਕਰ ਦੇ ਨਹੀ ਹਸ਼ਰ ਮਾੜਾ ਹੋਵੇਗਾੑੑੑ।
ੑਉਏ ਕੱਲ੍ਹ ਦੀ ਭੂਤਨੀ ਸਿਵਿਆਂ #ਚ ਅੱਧ*—ਤੇਰੀ ਉਏ ਦਿੱਤਾ ਭੈਣ ਦੀੑੑੑ
ਬਿੱਲਾ ਬਦਮਾਸ਼ ਨੇ ਜਦੋ ਬਾਂਹ ਛੁਡਾਕੇ ਰਣਜੀਤ ਨੂੰ ਗਲਮੇ ਤੋ ਪਕੜਕੇ ਉਸਦੇ ਘਸੁੰਨ ਮਾਰਨਾ ਚਾਹਿਆ ਤਾਂ ਰਣਜੀਤ ਨੇ ਉਸਦੀ ਗੱਲ੍ਹ ‘ਤੇ ਖਿੱਚਕੇੇ ਇਕ ਚਪੇੜ ਦੇ ਮਾਰੀ।ਬਿੱਲਾ ਉਸਦੀ ਇੱਕੋ ਚਪੇੜ ਨਾਲ ਹੀ ਭਵੰਤਰਿਆ ਗਿਆ।ਅਤੇ ਫਿਰ ਕਈ ਚਪੇੜਾਂ ਉਸ ਨੇ ਬਿੱਲਾ ਬਦਮਾਸ਼ ਦੇ ਚਿਹਰੇ ‘ਤੇ ਰਸੀਦ ਕਰ ਦਿੱਤੀਆਂ।
ਬਿੱਲਾ ਬਦਮਾਸ਼ ਆਪਣੀ ਬੇਇਜ਼ਤੀ ਮਹਿਸੂਸ ਕਰਦਾ ਹੋਇਆ ਉਥੋ ਇਕਦਮ ਤਿੱਤਰ ਹੋ ਗਿਆ।
ਰਣਜੀਤ ਨੇ ਕੁੜੀ ਦੀ ਚੁੰਨੀ ਉਸਨੂੰ ਪਕੜਾਉਦਿਆਂ ਭਰਾਵਾਂ ਵਾਂਗ ਕਿਹਾੑੑੑਫਿਕਰ ਨਾ ਕਰੀ੍ਵ ਗੁੱਡੀ* ਜਜ਼ਦੋ ਤੱਕ ਅਸੀ ਜੀਉ੍ਵਦੇ ਆਂ ਉਦੋ ਤੱਕ ਤੇਰੇ ਵਰਗੀਆਂ ਕੁੜੀਆਂ ਵੰਨੀ ਕੋਈ ਵੀ ਬਦਮਾਸ਼ ਅੱਖ ਉਠਾ ਕੇ ਨਹੀ ਝਾਕ ਸਕੇਗਾ।
ਪ੍ਰੰਤੂ ਹਾਲੇ ਕੁੜੀ ਆਪਣੀ ਚੁੰਨੀ ਨਾਲ ਆਪਣਾ ਸਿਰ ਢਕ ਹੀ ਰਹੀ ਸੀ ਕਿ ਬਿੱੱਲਾ ਬਦਮਾਸ਼ ਆਪਣੇ ਹੋਰ ਲਫੈ੍ਵਡ ਸਾਥੀਆਂ ਨਾਲ ਉਥੇ ਫਿਰ ਆ ਬਹੁੜਿਆ ਤੇ ਕੁੜੀ ਵੰਨੀ ਵਹਿਸ਼ੀ ਨਜ਼ਰਾ ਨਾਲ ਦੇਖਦਾ ਹੋਇਆ ਰੁਪਿੰਦਰ ਨੂੰ ਪੈ ਨਿਕਲਿਆ। ਉਸਦੇ ਸਾਥੀਆਂ ਨੇ ਵੀ ਉਸਨੂੰ ਘੇਰ ਲਿਆ। ਰਣਜੀਤ ਪਹਿਲਾਂ ਤਾਂ ਰਤਾ ਘਬਰਾਇਆ ਪ੍ਰੰਤੂ ਫਿਰ ਫੁਰਤੀ ਨਾਲ ਉਸ ਸੜਕ ਦੇ ਪਾਰਲੇ ਪਾਸੇ ਪਈ ਇਕ ਲੱਕੜ ਜਿਹੀ ਉਠਾ ਲਿਆਂਦੀ ।ਸ਼ਾਇਦ ਉਸਦਾ ਇਹ ਹੌਸਲਾ ਤੇ ਦਲੇਰੀ ਦੇਖਦਿਆਂ ਉਥੋ ਲੰਘਦੀਆਂ ਕੁਝ ਕੁੜੀਆਂ ਤੇ ਇਸਤਰੀਆਂ ਵਿਚ ਵੀ ਹਿੰਮਤ ਆ ਗਈ ਸੀੑੑੑਹਿੰਮਤ ਨਾ ਹਾਰੀ੍ਵ ਵੀਰਾ*ਅਸੀ ਵੀ ਤੇਰੇ ਨਾਲ ਆਂੑੑੑ।
ੑੑਹੁਣ ਕੁੜੀਆਂ ਤੇ ਔਰਤਾਂ ਦੇ ਹੱਥਾਂ ਵਿਚ ਸਿਰਫ ਚੂੜੀਆਂ ਨਹੀ ਸਨ, ਸੈ੍ਡਲ ਤੇ ਜੁੱਤੀਆਂ ਵੀ ਸਨੑੑ।

-ਸੁਖਮਿੰਦਰ ਸੇਖੋ੍

Related posts

(ਕਹਾਣੀ) ਕਤਲ ਇਉਂ ਵੀ ਹੁੰਦੇ !

admin

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin