Articles

ਬੱਚੀਆਂ, ਬੀਬੀਆਂ ਤੇ ਭੈਣਾਂ ਦਾ, ਕਿਸਾਨ ਅੰਦੋਲਨ ਪ੍ਰਤੀ ਸਮਰਪਣ !

ਲੇਖਕ: ਹਰਮਨਪ੍ਰੀਤ ਸਿੰਘ,
ਸਰਹਿੰਦ

ਅੱਜ ਤੋਂ ਪਹਿਲਾ ਨਾ ਤਾਂ ਇਹੋ ਜਿਹਾ ਕਿਸਾਨ ਅੰਦੋਲਨ ਕਿਤੇ ਹੋਇਆ ਤੇ ਨਾ ਹੀਂ ਮੁੜ ਛੇਤੀ ਕਿਤੇ ਹੋਵੇਗਾ। ਕਿਸਾਨ ਅੰਦੋਲਨ ਦੁਨੀਆਂ ਦਾ ਇੱਕੋ -ਇਕ ਅਜੇਹੇ ਅੰਦੋਲਨ ਦਾ ਖ਼ਿਤਾਬ ਹਾਸਿਲ ਕਰਦਾ ਨਜਰ ਆਉਂਦਾ ਹੈ ਜਿਸ ਵਿਚ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਔਰਤ, ਮਰਦ ਸਭ ਭਾਗ ਲੈਅ ਰਹੇ ਹਨ।  ਇਹ ਉਹ ਕਾਮਯਾਬ ਅੰਦੋਲਨ ਬਣਦਾ ਜਾਅ ਰਿਹਾ ਹੈ , ਜਿਸ ਵਿਚ ਹਰ ਅੰਦੋਲਨਕਾਰੀ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਦੇਸ਼ , ਦੁਨੀਆਂ ਦੇ ਸ੍ਹਾਮਣੇ ਇਕ ਬਹੁਤ ਵੱਡੀ ਸ਼ਲਾਗਾਯੋਗ ਮਿਸਾਲ ਕਾਇਮ ਕਰ ਵਿਖਾਈ ਹੈ। ਇਹ ਉਹ ਕਿਸਾਨ, ਮਜਦੂਰਾਂ ਦਾ ਅੰਦੋਲਨ ਹੈ ਜਿਸ ਵਿਚ ਭਾਰਤ ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਜਿਨ੍ਹਾਂ ਵਿਚ ਬੱਚੀਆਂ, ਬੀਬੀਆਂ ਤੇ ਭੈਣਾਂ ਹਨ, ਜਿਨ੍ਹਾਂ ਨੇ ਕਿਸਾਨ, ਮਜਦੂਰ ਵੀਰਾ ਤੇ ਬਜ਼ੁਰਗ ਨਾਲ ਬਰਾਬਰ ਖੜ੍ਹ ਅੰਦੋਲਨ ਨੂੰ ਮਜਬੂਤ ਕਰ ਸਿਖਰਾਂ ਤੇ ਲਿਜਣ ਦਾ ਵਡਮੁੱਲਾ ਯੋਗਦਾਨ ਪਾਇਆ ਹੈ, ਜੋ ਸਦਾ ਹੀ ਯਾਦ ਕੀਤਾ ਜਾਇਆ ਕਰੇਗਾ। ਬੱਚੀਆਂ, ਬੀਬੀਆਂ ਤੇ ਭੈਣਾਂ  ਦੇ ਕਿਸਾਨ ਅੰਦੋਲਨ ਪ੍ਰਤੀ ਸਮਰਪਣ ਨੂੰ ਦੇਸ਼, ਦੁਨੀਆ  ਦਾ ਹਰ ਵਰਗ ਸਲਾਮ ਕਰਦਾ ਨਜਰ ਆਉਂਦਾ ਹੈ, ਇਸੇ ਤਰਾਂ ਪਿਛਲੇ ਦਿਨੀਂ ਦੇਸ਼, ਦੁਨੀਆ ਚ ਮਸ਼ਹੂਰ ਅਮਰੀਕਾ ਦੀ “ਟਾਈਮ ਮੈਗਜ਼ੀਨ” ਨੇ ਆਪਣੇ ਮਾਰਚ 2021 ਦੇ ਅੰਕ ਦੇ  ਕਵਰ ਪੇਜ ਤੇ ਕਿਸਾਨ ਅੰਦੋਲਨ ਚ ਸ਼ਾਮਿਲ ਭਾਰਤ ਦੀਆ ਬੱਚੀਆਂ, ਬੀਬੀਆਂ ਤੇ ਭੈਣਾਂ ਦੀ ਤਸਵੀਰ ਛਾਪੀ, ਕੌਮਾਂਤਰੀ ਪੱਧਰ ਦੇ ਇਸ ਮੈਗਜ਼ੀਨ ਦੇ  ਕਵਰ ਪੇਜ ਤੇ ਇਨ੍ਹਾਂ ਬੱਚੀਆਂ, ਬੀਬੀਆਂ ਤੇ ਭੈਣਾਂ  ਦੀ ਤਸਵੀਰ ਦਾ  ਛਪਣਾ ਆਪਣੇ ਆਪ ਵਿਚ ਹੀ ਕਿਸਾਨ ਅੰਦੋਲਨ ਦੀ ਕਾਮਯਾਬੀ ਵੱਲ ਵਧਣ ਦੀ ਨਿਸ਼ਾਨੀ ਹੈ “ਟਾਈਮ ਮੈਗਜ਼ੀਨ” ਦੇ ਕਵਰ ਪੇਜ ਤੇ ਛਾਪੀ ਗਈ ਇਸ ਤਸਵੀਰ ਚ ਕੇਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ‘ਚ ਸ਼ਾਮਿਲ ਹੋ ਕੇ ਰੋਸ ਪ੍ਰਗਟ ਕਰ ਰਹੀਆਂ ਛੋਟੀਆਂ – ਛੋਟੀਆਂ ਬੱਚੀਆਂ, ਬਜ਼ੁਰਗ ਬੀਬੀਆਂ ਤੇ ਭੈਣਾਂ ਹਨ, ਨਾਲ ਹੀ ਟਾਈਮ ਮੈਗਜ਼ੀਨ ਨੇ ਕੈਪਸ਼ਨ ਚ ਲਿਖਿਆ ਹੈ, “ਮੈਨੂੰ ਡਰਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖ਼ਰੀਦਿਆ ਨਹੀਂ ਸਕਦਾ” ਇਸ ਨੂੰ ਕਿਸਾਨ ਅੰਦੋਲਨ ਦੀ ਹੁਣ ਤੱਕ ਦੀ ਇਕ ਵੱਡੀ ਪ੍ਰਾਪਤੀ ਵੀ ਮੰਨੀ ਜਾ  ਸਕਦੀ ਹੈ, ਜੋ ਕਿ ਪਿੰਡਾ, ਕਸਬਿਆਂ ਤੋਂ ਸ਼ੁਰੂ ਹੋਕੇ ਦੇਸ਼ ,ਦੁਨੀਆ  ਦੇ ਵਿਚ ਅੱਜ ਹਰ ਅਖਬਾਰ, ਮੈਗਜ਼ੀਨ ‘ਚ ਖਬਰਾਂ ਤੇ ਲੇਖਾ ਦੇ ਰੂਪ ਚ ਦੇਸ਼ , ਦੁਨੀਆ ਦੇ ਲੋਕਾ ਦੇ ਰੂਬਰੂ ਹੋ ਰਿਹਾ ਹੈ। ਇਹ ਕਿਸਾਨ ਅੰਦੋਲਨ  ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਹੁੰਦਾ ਹੋਇਆ ਹੁਣ ਦੁਨੀਆਂ ਪੱਧਰ ਉੱਤੇ ਪੁਹੰਚ  ਲੋਕਾਂ ਤੇ ਸਰਕਾਰਾਂ ਦਾ ਧਿਆਨ ਆਪਣੇ ਵੱਲ  ਖਿੱਚ ਰਿਹਾ ਹੈ। ਹੁਣ ਹਰ ਵਰਗ ਦੇ ਲੋਕ ਚੰਗੀ ਤਰਾਂ ਜਾਣ ਗਏ ਹਨ ਕਿ  ਇਹ ਖੇਤੀ ਕਾਨੂੰਨ ਸਿਰਫ ਕਿਸਾਨਾਂ, ਮਜਦੂਰਾਂ ਦੇ ਖ਼ਿਲਾਫ਼  ਹੀ ਨਹੀਂ, ਬਲਕਿ ਹਰ ਉਸ ਵਰਗ ਦੇ  ਖ਼ਿਲਾਫ਼ ਹਨ, ਜੋ ਦੋ ਵਕਤ ਦੀ  ਰੋਟੀ ਖ਼ਾਤਰ ਆਪਣੇ ਜੀਵਨ ਚ ਸੰਘਰਸ਼ ਕਰ ਰਹੇ ਹਨ। ਇਸ ਖੇਤੀ ਕਾਨੂੰਨ ਨਾਲ ਸਮੁੱਚੀ ਖੇਤੀ ਤੇ ਖੁਰਾਕ ਪਦਾਰਥ  ਕਾਰਪੋਰੇਟਾ ਦੇ ਹੱਥ ਦੇ ਵਿਚ ਚਲੇ ਜਾਣ ਨਾਲ ਜਨਤਕ ਵੰਡ ਪ੍ਰਣਾਲੀ ਤੇ ਭਾਰੀ ਅਸਰ ਹੋ ਸਕਦਾ ਜਿਸ ਰਾਹੀਂ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਮਿਲ ਰਹੇ ਸਸਤੇ ਰਾਸ਼ਨ ਤੋਂ ਵਾਜੇ ਹੋਣਗੇ ਅਤੇ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹੋਣਗੇ। ਖੇਤੀ ਕਾਨੂੰਨ ਦੇ ਨੀਤੀਘਾੜਿਆਂ ਤੇ ਮਾਹਿਰਾਂ ਦੇ ਧਿਆਨ ‘ਚ ਇਹ ਗੱਲ ਆਉਣੀ ਬੇਹੱਦ ਜਰੂਰੀ ਹੈ, ਤੇ ਉਨ੍ਹਾਂ ਨੂੰ ਸਮਜ ਲੈਣਾ ਚਾਹੀਦਾ ਹੈ  ਕਿ  ਖੇਤੀ ਤੇ ਖੁਰਾਕ ਪਦਾਰਥ  ਕਾਰਪੋਰੇਟਾ ਦੇ ਹੱਥ ਦੇ ਵਿਚ ਚਲੇ ਜਾਣ ਨਾਲ ਉਹ ਦਿਨ ਦੁਰ ਨਹੀਂ ਜਦੋ ਦੇਸ਼ ਦਾ ਇਕ ਵੱਡਾ ਵਰਗ ਭੁੱਖਮਰੀ ਦਾ ਸ਼ਿਕਾਰ  ਹੋ ਜਾਵੇਗਾ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin