Australia & New Zealand

ਲੌਕਡਾਉਨ ਦੌਰਾਨ ਕਾਰੋਬਾਰਾਂ ਲਈ 250 ਮਿਲੀਅਨ ਡਾਲਰ ਦੇ ਸਪੋਰਟ ਪੈਕੇਜ ਦਾ ਐਲਾਨ

ਮੈਲਬੌਰਨ – ਵਿਕਟੋਰੀਅਨ ਸਰਕਾਰ ਨੇ 7 ਦਿਨਾਂ ਦੇ ਕੋਵਿਡ-19 ਲੌਕਡਾਉਨ ਤੋਂ ਪ੍ਰਭਾਵਤ ਹੋਣ ਵਾਲੇ 90 ਹਜ਼ਾਰ ਕਾਰੋਬਾਰਾਂ ਦੇ ਲਈ 250 ਮਿਲੀਅਨ ਡਾਲਰ ਦੇ ਸਪੋਰਟ ਪੈਕੇਜ ਦਾ ਐਲਾਨ ਕੀਤਾ ਹੈ।

ਵਿਕਟੋਰੀਆ ਦੇ ਐਕਟਿੰਗ ਪ੍ਰੀਮੀਅਰ ਜੇਮਜ਼ ਮੇਰਲੀਨੋ ਨੇ ਅੱਜ ਛੋਟੇ ਤੋਂ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਦੇ ਲਈ ਵਿਕਟੋਰੀਅਨ ਸਰਕਾਰ ਦੇ ਵਲੋਂ ਸਹਾਇਤਾ ਪੈਕੇਜ ਦਾ ਐਲਾਨ ਕਰਦਿਆਂ ਕਿਹਾ ਹੈ ਕਿ, ਇਸ ਯੋਜਨਾ ਦੇ ਤਹਿਤ ਯੋਗ ਕਾਰੋਬਾਰਾਂ ਲਈ 2500 ਡਾਲਰ ਦੀ ਗ੍ਰਾਂਟ ਉਪਲਬਧ ਹੋਵੇਗੀ, ਜਿਸ ਵਿੱਚ ਰੈਸਟੋਰੈਂਟ ਅਤੇ ਕੈਫੇ, ਇਵੈਂਟ ਸਪਲਾਇਰ, ਰਿਹਾਇਸ਼ੀ ਸਥਾਨ ਅਤੇ ਗੈਰ ਜ਼ਰੂਰੀ ਰਿਟੇਲਰ ਸ਼ਾਮਲ ਹਨ। ਫੂਡ ਵਾਲੀਆਂ ਥਾਵਾਂ ਜਿਹਨਾਂ ਕੋਲ ਸ਼ਰਾਬ ਦਾ ਲਾਇਸੈਂਸ ਹੈ, 3500 ਡਾਲਰ ਪ੍ਰਤੀ ਜਗ੍ਹਾ ਦੀ ਗਰਾਂਟ ਦੇ ਯੋਗ ਹੋਣਗੇ।”
ਮੇਰਲੀਨੋ ਨੇ ਹੋਰ ਕਿਹਾ ਕਿਹਾ ਕਿ,”ਇਹ ਪੈਕੇਜ ਫਰਵਰੀ ਵਿੱਚ ਲੌਕਡਾਉਨ ਦੌਰਾਨ ਦਿੱਤੇ ਗਏ ਪੈਕੇਜ ਦੇ ਨਾਲੋਂ ਵੱਡਾ ਹੈ। ਮੇਰਲੀਨੋ ਨੇ ਫੈਡਰਲ ਸਰਕਾਰ ਵਲੋਂ ਇਸ ਲੌਕਡਾਉਨ ਦੌਰਾਨ ਵਿੱਤੀ ਮੱਦਦ ਨਾ ਕੀਤੇ ਜਾਣ ਦੀ ਅਲੋਚਨਾ ਕਰਦਿਆਂ ਕਿਹਾ ਕਿ “ਵਿਕਟੋਰੀਅਨ ਕਾਮੇ ਇਸ ਵੇਲੇ ਹੋਰ ਵਧੇਰੇ ਮੱਦਦ ਦੇ ਹੱਕਦਾਰ ਹਨ। ਅਸੀਂ ਫੈਡਰਲ ਸਰਕਾਰ ਨੂੰ ਇਸ ਸਮੇਂ ਦੌਰਾਨ ਵਰਕਰਾਂ ਦਾ ਸਮਰਥਨ ਕਰਨ ਲਈ ਕਈ ਵਾਰੀ ਪੁੱਛਿਆ, ਪਰ ਇਸਦਾ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ। ਵਿਕਟੋਰੀਅਨ ਵਰਕਰ ਫੈਡਰਲ ਸਰਕਾਰ ਤੋਂ ਵਧੇਰੇ ਮੱਦਦ ਦੇ ਹੱਕਦਾਰ ਹਨ ਪਰ ਮੈਂ ਪ੍ਰਧਾਨ ਮੰਤਰੀ ਅਤੇ ਖਜ਼ਾਨਾ ਮੰਤਰੀ ਵਲੋਂ ਮਿਲੇ ਜਵਾਬ ਤੋਂ ਨਿਰਾਸ਼ ਹਾਂ ਅਤੇ ਇਸ ਵਾਰੇ ਹੋਰ ਵਿਸਥਾਰ ਵਿੱਚ ਗੱਲ ਨਹੀਂ ਕਰਨਾ ਚਾਹੁੰਦਾ।”

ਵਰਨਣਯੋਗ ਹੈ ਕਿ ਵਿਕਟੋਰੀਆ ਦੇ ਅੱਜ ਵਿੱਚ ਕੋਵਿਡ-19 ਦੇ 5 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੈਡਸਟੋਨ ਦੇ ਵਿੱਚ ਸਥਿਤ ਆਰਕੇਅਰ ਏਜ਼ਡ ਕੇਅਰ ਦਾ ਇੱਕ ਵਰਕਰ ਵੀ ਸ਼ਾਮਿਲ ਹੈ। ਵਿਕਟੋਰੀਆ ਵਿੱਚ ਇਸ ਵੇਲੇ ਕੋਵਿਡ-19 ਦੇ 49 ਐਕਟਿਵ ਕੇਸ ਹਨ ਅਤੇ ਕੋਵਿਡ-19 ਵਾਇਰਸ ਦੇ ਨਵੇਂ ਫੈਲਾਅ ਨੂੰ ਰੋਕਣ ਲਈ ਸੂਬੇ ਨੂੰ ਸ਼ੁੱਕਰਵਾਰ ਤੋਂ ਲੌਕਡਾਉਨ ਕੀਤਾ ਗਿਆ ਹੈ। ਸਿਹਤ ਅਧਿਕਾਰੀਆਂ ਵਲੋਂ ਪਾਜ਼ੀਟਿਵ ਲੋਕਾਂ ਵਲੋਂ ਗੁੰਮੀਆਂ ਗਈ ਥਾਵਾਂ ਦੀ ਲਿਸਟ 150 ਤੱਕ ਪੁੱਜ ਗਈ ਹੈ ਅਤੇ ਪਾਜ਼ੀਟਿਵ ਵਿਅਕਤੀਆਂ ਦੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਦੇ ਵਿੱਚ ਰਹਿਣ ਦੇ ਲਈ ਕਿਹਾ ਗਿਆ ਹੈ।

Related posts

ਭਾਰਤ ਦੇ ਵਿਦੇਸ਼ ਮੰਤਰੀ ਵਲੋਂ ਆਸਟ੍ਰੇਲੀਅਨ ਵਿਦੇਸ਼ ਮੰਤਰੀ ਨਾਲ ਮੁਲਾਕਾਤ !

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin

ਪੋਰਸ਼ ਅਤੇ ਮਰਸੀਡੀਜ਼ ਚੋਰੀ ਕਰਨ ਵਾਲਿਆਂ ਦੀ ਭਾਲ !

admin