Health & FitnessAustralia & New Zealand

ਨਵੇਂ ਹਸਪਤਾਲ ਫੰਡ ਦਾ ਸਵਾਗਤ ਪਰ ਹੋਰ ਫੰਡ ਅਤੇ ਸੁਧਾਰਾਂ ਦੀ ਹਾਲੇ ਵੀ ਲੋੜ !

ਡਾ. ਡੈਨੀਅਲ ਮੈਕਮਲਨ, ਆਸਟ੍ਰੇਲੀਆਨ ਮੈਡੀਕਲ ਅਸੋਸੀਏਸ਼ਨ (AMA) ਦੀ ਪ੍ਰਧਾਨ।

ਫੈਡਰਲ ਸਰਕਾਰ ਵੱਲੋਂ 25 ਬਿਲੀਅਨ ਡਾਲਰ ਦੇ ਵਾਧੂ ਫੰਡ ਵੀ ਦਿੱਤੇ ਜਾਣਾ ਚੰਗੀ ਗੱਲ ਹੈ। ਸਰਕਾਰੀ ਹਸਪਤਾਲਾਂ ਲਈ ਨਵੇਂ ਫੰਡਿੰਗ ਸਮਝੌਤੇ ਦਾ ਸਵਾਗਤ ਕੀਤਾ ਗਿਆ ਹੈ। ਪਰ ਸਿਰਫ਼ ਇਹ ਸਮਝੌਤਾ ਹੀ ਹਸਪਤਾਲਾਂ ਦੀ ਖਰਾਬ ਹੋ ਰਹੀ ਸੇਵਾ ਨੂੰ ਠੀਕ ਕਰਨ ਲਈ ਕਾਫ਼ੀ ਨਹੀਂ ਹੋਵੇਗਾ ਅਤੇ ਇਸ ਲਈ ਹੋਰ ਸੁਧਾਰ ਵੀ ਜ਼ਰੂਰੀ ਹਨ।

ਆਸਟ੍ਰੇਲੀਆਨ ਮੈਡੀਕਲ ਅਸੋਸੀਏਸ਼ਨ (AMA) ਦੀ ਪ੍ਰਧਾਨ ਡਾ. ਡੈਨਿਯਲ ਮੈਕਮਲਨ ਨੇ ਕਿਹਾ ਹੈ ਕਿ, “ਕਈ ਸਾਲਾਂ ਦੀ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਸੂਬਿਆਂ ਦੇ ਮੁੱਖ-ਮੰਤਰੀਆਂ ਵਿਚ ਸਮਝੌਤਾ ਹੋਣਾ ਸੁਕੂਨ ਵਾਲੀ ਗੱਲ ਹੈ। ਫੈਡਰਲ ਸਰਕਾਰ ਵੱਲੋਂ ਦਿੱਤਾ ਗਿਆ ਵਾਧੂ ਫੰਡ ਬਹੁਤ ਦੇਰ ਨਾਲ ਆਇਆ ਹੈ ਅਤੇ ਇਹ ਜ਼ਰੂਰੀ ਹੈ ਕਿ ਸੂਬੇ ਅਤੇ ਟੈਰੀਟਰੀਆਂ ਵੀ ਆਪਣਾ ਫੰਡ ਵਧਾਉਣ। AMA ਪਿਛਲੇ ਪੰਜ ਸਾਲਾਂ ਤੋਂ ‘ਕਲੀਅਰ ਦ ਹੋਸਪਿਟਲ ਲੌਗਜੈਮ’ ਮੁਹਿੰਮ ਰਾਹੀਂ ਸਰਕਾਰੀ ਹਸਪਤਾਲਾਂ ਲਈ ਵਧੀਆ ਫੰਡ ਦੀ ਮੰਗ ਕਰ ਰਹੀ ਹੈ। ਪਰ ਸਿਰਫ਼ ਇਸ ਐਲਾਨ ਨਾਲ ਹਸਪਤਾਲਾਂ ਦੀ ਸਥਿਤੀ ਪੂਰੀ ਤਰ੍ਹਾਂ ਠੀਕ ਨਹੀਂ ਹੋਵੇਗੀ। ਮਰੀਜ਼ਾਂ ਨੂੰ ਐਮਰਜੈਂਸੀ ਅਤੇ ਜ਼ਰੂਰੀ ਸਰਜਰੀ ਲਈ ਬਹੁਤ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਐਂਬੂਲੈਂਸਾਂ ਵੀ ਹਸਪਤਾਲਾਂ ਦੇ ਬਾਹਰ ਫਸੀਆਂ ਰਹਿੰਦੀਆਂ ਹਨ। ਵਾਧੂ ਫੰਡ ਨਾਲ ਕੁੱਝ ਫਰਕ ਵੀ ਪਵੇਗਾ, ਪਰ 2030 ਤੱਕ ਕੁੱਲ ਖਰਚ ਦਾ 45 ਫ਼ੀਸਦੀ ਹਿੱਸਾ ਫੈਡਰਲ ਸਰਕਾਰ ਵੱਲੋਂ ਦੇਣ ਦਾ ਟਾਰਗੇਟ ਹਾਸਲ ਹੋਵੇਗਾ ਜਾਂ ਨਹੀਂ, ਇਹ ਹਾਲੇ ਸਪੱਸ਼ਟ ਨਹੀਂ ਹੈ।”

ਡਾ. ਮੈਕਮੁੱਲਨ ਨੇ ਕਿਹਾ ਕਿ, “ਸਮਝੌਤੇ ਦੀ ਪੂਰੀ ਜਾਣਕਾਰੀ ਆਉਣ ਤੋਂ ਬਾਅਦ ਹੀ ਅਸਲ ਅਸਰ ਦਾ ਅੰਦਾਜ਼ਾ ਲੱਗੇਗਾ। ਹਸਪਤਾਲਾਂ ਨੂੰ ਹੋਰ ਸਮਰੱਥਾ, ਘੱਟ ਇੰਤਜ਼ਾਰ ਸੂਚੀਆਂ ਅਤੇ ਬਿਨਾਂ ਲੋੜ ਦਾਖ਼ਲਿਆਂ ਨੂੰ ਘਟਾਉਣ ਲਈ ਢੁੱਕਵੇਂ ਫੰਡ ਦੀ ਲੋੜ ਹੈ। ਵਾਧੂ ਫੰਡ ਦਾ ਸਵਾਗਤ ਹੈ, ਪਰ ਨਵਾਂ ਸਮਝੌਤਾ ਅਸਲ ਸੁਧਾਰ ਲਿਆਵੇਗਾ ਜਾਂ ਨਹੀਂ, ਇਹ ਉਸ ਦੀਆਂ ਵਿਸਥਾਰਾਂ ਤੋਂ ਹੀ ਪਤਾ ਲੱਗੇਗਾ। ਮਰੀਜ਼ ਕਾਫ਼ੀ ਸਮੇਂ ਤੋਂ ਬਿਹਤਰ ਸੇਵਾਵਾਂ ਦੀ ਉਡੀਕ ਕਰ ਰਹੇ ਹਨ।”

AMA ਨੇ ਕਈ ਸਾਲਾਂ ਤੋਂ ਸਰਕਾਰੀ ਹਸਪਤਾਲਾਂ ਦੀ ਖਰਾਬ ਹਾਲਤ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਸਿਰਫ਼ ਪੁਰਾਣੇ ਤਰੀਕੇ ਨਹੀਂ, ਸਗੋਂ ਹੋਰ ਸੁਧਾਰਾਂ ਦੀ ਮੰਗ ਵੀ ਕੀਤੀ ਹੈ।

Related posts

ਵਿਕਟੋਰੀਆ ‘ਚ ਕੋਵਿਡ-19 ਦੇ 2297 ਨਵੇਂ ਕੇਸਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ !

admin

ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਨਿਯਮਾਂ ‘ਦ ਢਿੱਲ

admin

Fire And Rescue NSW Warns Flood-Affected Households About Hazardous Materials Threats !

admin