News Breaking News India Latest News

ਕਰਨਲ ਅਜੇ ਕੋਠਿਆਲ ਹੋਣਗੇ ਉੱਤਰਾਖੰਡ ਵਿਧਾਨਸਭਾ ਚੋਣਾਂ ’ਚ ‘ਆਪ’ ਦੇ ਸੀਐੱਮ, ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

ਦੇਹਰਾਦੂਨ – ਉੱਤਰਾਖੰਡ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ’ਚ ਸਾਬਕਾ ਕਰਨਲ ਅਜੇ ਕੋਠਿਆਲ ਆਮ ਆਦਮੀ ਪਾਰਟੀ (ਆਪ) ਦੇ ਸੀਐੱਮ ਹੋਣਗੇ। ‘ਆਪ’ ਸੰਯੋਜਕ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ। ਦੇਹਰਾਦੂਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ, ‘ਅੱਜ ਮੈਂ ਦੋ ਵੱਡੇ ਐਲਾਨ ਕਰਨ ਆਇਆ ਹਾਂ, ਪਹਿਲਾਂ ਐਲਾਨ ਇਹ ਕਿ ਆਉਣ ਵਾਲੀਆਂ ਚੋਣਾਂ ’ਚ ਉੱਤਰਾਖੰਡ ਸੂਬੇ ਦੇ ਲਈ, ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕਰਨਲ ਅਜੇ ਕੋਠਿਆਲ ਹੋਣਗੇ। ਕੁਝ ਦਿਨ ਪਹਿਲਾਂ ਉਪ ਮੁੱਖ ਮੰਤਰੀ ਇੱਥੇ ਆਏ ਸਨ, ਉਨ੍ਹਾਂ ਤੋਂ ਬਾਅਦ ਅਸੀਂ ਸਰਵੇ ਕਰਵਾਇਆ। ਲੋਕਾਂ ਨੇ ਕਿਹਾ ਜਦੋਂ ਤੋਂ ਉੱਤਰਾਖੰਡ ਦਾ ਗਠਨ ਹੋਇਆ ਹੈ ਉਦੋਂ ਤੋਂ ਕੁਝ ਪਾਟਰੀਆਂ ਨੇ ਸੂਬੇ ਨੂੰ ਪੂਰੀ ਤਰ੍ਹਾਂ ਨਾਲ ਲੁੱਟ ਲਿਆ ਹੈ। ਲੋਕਾਂ ਨੇ ਕਿਹਾ ਹੁਣ ਸਾਨੂੰ ਆਗੂ ਨਹੀਂ ਚਾਹੀਦਾ, ਹੁਣ ਸਾਨੂੰ ਇਕ ਦੇਸ਼ ਭਗਤ ਫ਼ੌਜੀ ਚਾਹੀਦਾ ਹੈ। ਅਜਿਹਾ ਆਗੂ ਚਾਹੀਦਾ ਹੈ ਜੋ ਆਪਣਾ ਘਰ ਭਰਨ ਦੇ ਬਜਾਏ ਉੱਤਰਾਖੰਡ ਦਾ ਵਿਕਾਸ ਕਰੇ, ਮਾਂ ਭਾਰਤੀ ਦੀ ਸੇਵਾ ਕਰੇ।’ ਸੀਐੱਮ ਕੇਜਰੀਵਾਲ ਨੇ ਕਿਹਾ, ‘ਇਹ ਫ਼ੈਸਲਾ ‘ਆਪ’ ਪਾਰਟੀ ਨੇ ਨਹੀਂ ਬਲਕਿ ਉੱਤਰਾਖੰਡ ਦੇ ਲੋਕਾਂ ਨੇ ਲਿਆ ਹੈ। ਜਦੋਂ ਉੱਤਰਾਖੰਡ ਆਗੂ, ਸੂਬਿਆਂ ਨੂੰ ਲੁੱਟ ਰਹੇ ਸਨ ਉਦੋਂ ਇਹ ਦੇਸ਼ ਦੀ ਰੱਖਿਆ ਕਰ ਰਹੇ ਸਨ। ਕੁਝ ਸਾਲ ਪਹਿਲਾਂ ਕੇਦਾਰਨਾਥ ਐਮਰਜੈਂਸੀ ਆਈ ਸੀ, ਉਦੋਂ ਇਨ੍ਹਾਂ ਨੇ ਆਪਣੀ ਟੀਮ ਨਾਲ ਕੇਦਾਰਨਾਥ ਦਾ ਨਵਾਂ ਨਿਰਮਾਣ ਕੀਤਾ ਸੀ। ਹੁਣ ਉੱਤਰਖੰਡ ਦੇ ਨਵੇਂ ਨਿਰਮਾਣ ਦਾ ਸਮਾਂ ਹੈ। ਇਹ ਦੇਵ ਭੂਮੀ ਹੈ, ਇੱਥੇ ਕਈ ਤੀਰਥ ਸਥਾਨ ਹਨ ਤੇ ਪੂਰੀ ਦੁਨੀਆ ਤੋਂ ਲੋਕ ਇੱਥੇ ਪੂਜਾ-ਅਰਚਨਾ ਕਰਨ ਆਉਂਦੇ ਹਨ। ਪੂਰੀ ਦੁਨੀਆ ਦੇ ਹਿੰਦੂਆਂ ਲਈ ਅਸੀਂ ਉੱਤਰਖੰਡ ਨੂੰ ਅਧਿਆਤਮਕ ਰਾਜਧਾਨੀ ਬਣਾਏਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਤੀ ਦੇਸ਼ ਦੀ ਪ੍ਰਸ਼ਾਸਨਿਕ ਰਾਜਧਾਨੀ ਹੋਵੇਗੀ, ਉੱਤਰਾਖੰਡ ਪੂਰੀ ਦੁਨੀਆ ਦੀ ਅਧਿਆਤਮਕ ਰਾਜਧਾਨੀ ਹੋਵੇਗੀ।ਇਸ ਦੇ ਨਾਲ ਹੀ ‘ਆਪ’ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਬਾਅਦ ਕਰਨਲ ਅਜੇ ਕੋਠਿਆਲ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲਾ ਦਿਨ ਹੈ।ਪਾਰਟੀ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਬਹੁਤ ਸਾਰੀਆਂ ਚੁਣੌਤੀਆਂ ਵੇਖੀਆਂ ਹਨ ਅਤੇ ਲੜਾਈਆਂ ਲੜੀਆਂ ਹਨ। ਮੈਂ ਰਾਜਨੀਤੀ ਨਹੀਂ ਜਾਣਦਾ, ਪਰ ਕੇਦਾਰਨਾਥ ਦੁਖਾਂਤ ਤੋਂ ਬਹੁਤ ਕੁਝ ਸਿੱਖਿਆ ਹੈ।

Related posts

ਮੈਂ ਖੁਦ ਆਪਣੇ ਖੇਤ ਵਿੱਚ ਪਰਾਲੀ ਸਾੜਣ ਦੀ ਥਾਂ ਸਿੱਧੀ ਬਿਜਾਈ ਸ਼ੁਰੂ ਕਰਾਂਗਾ : ਖੇਤੀਬਾੜੀ ਮੰਤਰੀ ਚੌਹਾਨ

admin

ਪ੍ਰਧਾਨ ਮੰਤਰੀ ‘ਇੰਡੀਆ ਮੋਬਾਈਲ ਕਾਂਗਰਸ 2025’ ਦਾ ਉਦਘਾਟਨ ਕਰਨਗੇ !

admin

ਭਾਰਤ ਦਾ ਸੇਵਾਵਾਂ ਨਿਰਯਾਤ 14 ਪ੍ਰਤੀਸ਼ਤ ਵਧ ਕੇ 102 ਅਰਬ ਡਾਲਰ ਤੱਕ ਪੁੱਜਾ !

admin