ਨਵੀਂ ਦਿੱਲੀ – ਤਾਲਿਬਾਨ ਨੇ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਤਾਲਿਬਾਨ ਦੇ ਡਰ ਨਾਲ ਭੱਜਣ ਲਈ ਮਜਬੂਰ ਹੋਏ ਹਨ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਦਹਿਸ਼ਤ ਪੈਦਾ ਕਰਨ ਵਾਲੇ ਤਾਲਿਬਾਨ ਵਿਚ ਦੋ ਭਾਰਤੀ ਨੌਜਵਾਨਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀ ਕੇਰਲਾ ਦੇ ਵਸਨੀਕ ਹਨ ਅਤੇ ਮਲਿਆਲੀ ਭਾਸ਼ਾ ਬੋਲ ਰਹੇ ਹਨ।
ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਟਵਿੱਟਰ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਜਿਸ ਵਿਚ ਦੋ ਲੋਕ ਹੱਥਾਂ ਵਿਚ ਬੰਦੂਕਾਂ ਫੜ ਕੇ ਮਲਿਆਲਮ ਭਾਸ਼ਾ ਬੋਲ ਰਹੇ ਹਨ। ਸ਼ਸ਼ੀ ਨੇ ਪੋਸਟ ‘ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਅਜਿਹਾ ਲਗਦਾ ਹੈ ਕਿ ਉੱਥੇ ਦੋ ਮਲਿਆਲੀ ਤਾਲਿਬਾਨ ਮੌਜੂਦ ਹਨ। ਇਕ ਨੇ 8 ਸਕਿੰਟਾਂ ਲਈ ਮਲਿਆਲੀ ਬੋਲੀ ਅਤੇ ਦੂਜਾ ਸੁਣ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਅਫ਼ਗਾਨਿਸਤਾਨ ਦੇ ਮਾਮਲਿਆਂ ਦੀ ਮਾਹਰ ਸੰਸਥਾ ਦੇ ਅਨੁਸਾਰ, ਪਾਕਿਸਤਾਨ ਦੇਸ਼ ਵਿਚ ਤਾਲਿਬਾਨ ਦੀ ਵਾਪਸੀ ਲਈ ਜ਼ਿੰਮੇਵਾਰ ਹੈ। ਪਾਕਿਸਤਾਨ ਨੇ ਤਾਲਿਬਾਨ ਨੂੰ ਪਨਾਹ ਦਿੱਤੀ ਸੀ, ਜਦਕਿ ਅਫਗਾਨ ਲੜਾਕੂ ਅੱਤਵਾਦੀਆਂ ਨਾਲ ਲੜ ਰਹੇ ਸਨ। ਸੈਂਟਰ ਫਾਰ ਪੋਲੀਟੀਕਲ ਐਂਡ ਫੌਰਨ ਅਫੇਅਰਜ਼ ਦੇ ਪ੍ਰਧਾਨ ਫੈਬੀਅਨ ਬੁਸਰਤ ਨੇ ਟਾਈਮਜ਼ ਆਫ਼ ਇਜ਼ਰਾਈਲ ਵਿਚ ਆਪਣੇ ਲੇਖ ਵਿਚ ਲਿਖਿਆ ਕਿ 2001 ਤੋਂ ਅਮਰੀਕਾ ਅਤੇ ਫੌਜਾਂ ਨਾਲ ਲੜਾਈ ਦੌਰਾਨ ਉੱਤਰ-ਪੱਛਮੀ ਪਾਕਿਸਤਾਨ ਨੂੰ ਪੂਰੀ ਸਹਾਇਤਾ ਦਿੱਤੀ ਗਈ ਸੀ।
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਤਾਲਿਬਾਨ ਦੁਆਰਾ ਬਣੀ ਸਰਕਾਰ ਨੂੰ ਸਵੀਕਾਰ ਕਰੇਗਾ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਕੌਣ ਬਣਾਉਂਦਾ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਤਾਲਿਬਾਨ ਸਰਕਾਰ ਬਣਦੀ ਹੈ, ਜੋ ਬਣ ਘਈ ਹੈ, ਤਾਂ ਸਾਡੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹੇ ਰਹਿਣਗੇ।
previous post