ਅੰਮਿ੍ਤਸਰ – ਭਾਰਤੀ ਜਨਤਾ ਪਾਰਟੀ ਅੰਮਿ੍ਤਸਰ ਦੇ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ ‘ਚ ਪਾਕਿਸਤਾਨ ਦੇ ਲਾਹੌਰ ਕਿਲ੍ਹੇ ਵਿਚ ਸਥਾਪਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜੇ ਜਾਣ ‘ਤੇ ਬੀਤੇ ਦਿਨੀਂ ਹਿੰਦੂ ਮੰਦਰ ‘ਚ ਭੰਨ ਤੋੜ ਕੀਤੇ ਜਾਣ ਖ਼ਿਲਾਫ਼ ਰੋਸ ‘ਚ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਪਾਕਿਸਤਾਨ ਸਰਕਾਰ ਦੇ ਵਿਰੁੱਧ ਹਾਥੀ ਗੇਟ ਚੌਕ ‘ਚ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਪਾਕਿ ਦਾ ਝੰਡਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ। ਇਸ ਮੌਕੇ ਸੁਰੇਸ਼ ਮਹਾਜਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਕੱਟੜਪੰਥੀਆਂ ਨੇ ਮੰਦਰ ਵਿਚ ਭੰਨਤੋੜ ਕੀਤੀ ਸੀ, ਜਿਸ ਕਾਰਨ ਪੰਜਾਬ ਦੀ ਜਨਤਾ ਵਿਚ ਭਾਰੀ ਰੋਸ ਹੈ।
ਸੁਰੇਸ਼ ਮਹਾਜਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੀਜੀ ਵਾਰ ਤੋੜੇ ਜਾਣ ਉਤੇ ਵੀ ਚੁੱਪ ਕਿਉਂ ਹਨ? ਕੀ ਇਸ ਦੇ ਪਿੱਛੇ ਉਨ੍ਹਾਂ ਦੀ ਇਮਰਾਨ ਖਾਨ ਤੇ ਜਨਰਲ ਬਾਜਵਾ ਨਾਲ ਦੋਸਤੀ ਤਾਂ ਕਾਰਨ ਨਹੀਂ ਹੈ ਜਾਂ ਫਿਰ ਉਹ ਕੱਟੜਪੰਥੀਆਂ ਦੀ ਹਮਾਇਤ ਕਰਦੇ ਹਨ।
ਇਸ ਮੌਕੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਗਿੱਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਸੁਖਮਿੰਦਰ ਪਿੰਟੂ, ਡਾ. ਰਾਕੇਸ਼ ਸ਼ਰਮਾ, ਡਾ. ਰਾਮ ਚਾਵਲਾ, ਜਰਨੈਲ ਸਿੰਘ ਢੋਟ, ਸਰਬਜੀਤ ਸ਼ੰਟੀ, ਡਾ. ਹਰਵਿੰਦਰ ਸੰਧੂ, ਮੁਨੀਸ਼ ਸ਼ਰਮਾ, ਰਘੂ ਸ਼ਰਮਾ, ਮੋਹਿਤ ਮਹਾਜਨ, ਰਮਨ ਸ਼ਰਮਾ, ਮੋਨੂੰ ਮਹਾਜਨ, ਰਾਕੇਸ਼ ਮਹਾਜਨ, ਚਰਨਜੀਤ ਸਿੰਘ ਬੇਦੀ, ਰੋਮੀ ਚੋਪੜਾ, ਤਰੁਣ ਅਰੋੜਾ, ਮਨੀਸ਼ ਮਹਾਜਨ, ਰਮਨ ਰਾਠੌਰ, ਵਿਨੋਦ ਨੰਦਾ, ਰਿੰਕੂ ਛੇਹਰਟਾ ਆਦਿ ਮੌਜੂਦ ਸਨ।