NewsBreaking NewsIndiaLatest News

ਅਫਗਾਨਿਸਤਾਨ ਦੀ ਮਦਦ ਸਿਰਫ ਪੀਐੱਮ ਮੋਦੀ ਕਰ ਸਕਦੇ ਹਨ, ਸਾਨੂੰ ਪਾਕਿ-ਚੀਨ ‘ਤੇ ਭਰੋਸਾ ਨਹੀਂ : ਭਾਰਤੀ ਅਫਗਾਨੀ

ਨਵੀਂ ਦਿੱਲੀ – ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਭਾਰਤ ’ਚ ਰਹਿ ਰਹੇ ਅਫਗਾਨਿਸਤਾਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਸਤਾ ਰਹੀ ਹੈ। ਇਹ ਲੋਕ ਦੁਨੀਆ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਖਾਸਕਰ ਭਾਰਤ ਤੋਂ ਇਨ੍ਹਾਂ ਲੋਕਾਂ ਨੂੰ ਕਾਫੀ ਉਮੀਦ ਹੈ।ਇਹ ਕਹਿਣਾ ਹੈ ਕਿ ਅਫਗਾਨੀ ਮੂਲ ਦੇ ਇਕ ਕਾਰੋਬਾਰੀ ਜ਼ਹੀਰ ਖ਼ਾਨ ਦਾ, ਜੋ ਲੰਬੇ ਅਰਸੇ ਤੋਂ ਭਾਰਤ ’ਚ ਰਹਿ ਰਹੇ ਹਨ। ਜ਼ਹੀਰ ਖ਼ਾਨ ਦਾ ਕਹਿਣਾ ਹੈ ਕਿ ਪਾਕਿਸਤਾਨ, ਚੀਨ ਤੇ ਸਾਊਦੀ ਅਰਬ ’ਤੇ ਕਤਈ ਭਰੋਸਾ ਨਹੀਂ ਹੈ, ਸਾਨੂੰ ਭਾਰਤ ’ਤੇ ਕਾਫੀ ਭਰੋਸਾ ਹੈ ਤੇ ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਾਨੂੰ ਕਾਫੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਮਦਦ ਕਰ ਸਕਦੇ ਹਨ।

Related posts

ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਮਜੀਠੀਆ ਦੀ ਸੁਰੱਖਿਆ ਯਕੀਨੀ ਬਨਾਉਣ ਦੇ ਹੁਕਮ

admin

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

admin

ਛੋਟੇ ਕਾਰੋਬਾਰ AI ਦਾ ਲਾਭ ਉਠਾਉਣ ਤੇ ਉਤਪਾਦਕਤਾ ਵਧਾਉਣ : ਅਸ਼ਵਨੀ ਵੈਸ਼ਨਵ

admin