ਵਾਸ਼ਿੰਗਟਨ – ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੈਨੇਟਰ ਨੇ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਹੈ ਪਾਕਿਸਤਾਨ ਹੀ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਹੈ। ਪਾਕਿਸਤਾਨ ਕਾਰਨ ਹੀ ਅਮਰੀਕਾ ਦੀ ਅਫ਼ਗਾਨ ਨੀਤੀ ਫੇਲ੍ਹ ਹੋਈ ਹੈ। ਹਿੰਸਾਗ੍ਸਤ ਦੇਸ਼ ‘ਚ ਮੌਜੂਦਾ ਗੰਭੀਰ ਮਨੁੱਖੀ ਸੰਕਟ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸੈਨੇਟ ਦੀ ਆਰਮਡ ਸਰਵਿਸ ਕਮੇਟੀ ਦੇ ਚੇਅਰਮੈਨ ਜੈਕ ਰੀਡ ਨੇ ਕਿਹਾ ਕਿ ਅਸੀਂ ਇਸ ਹਾਲਾਤ ‘ਚ ਕਿਵੇਂ ਆਏ, ਇਸ ‘ਤੇ ਕੁਝ ਵੀ ਕਹਿਣਾ ਸੌਖਾ ਨਹੀਂ ਹੈ। ਇਸ ਲਈ ਉਹ 20 ਸਾਲ ਤੋਂ ਪੈਦਾ ਹੋਏ ਵੱਖ-ਵੱਖ ਕਾਰਨਾਂ ਨੂੰ ਜ਼ਿੰਮੇਵਾਰ ਮੰਨਦੇ ਹਨ। ਇਨ੍ਹਾਂ ਹਾਲਾਤ ਦੇ ਠੋਕ ਕਾਰਨਾਂ ਨੂੰ ਹੁਣ ਜਾਣਨਾ ਜ਼ਰੂਰੀ ਹੋ ਗਿਆ ਹੈ। ਅਫ਼ਗਾਨ ਸੰਕਟ ਖ਼ੁਫ਼ੀਆ ਤੇ ਕੂਟਨੀਤੀ ਦੀ ਨਾਕਾਮੀ ਕਾਰਨ ਵੀ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਭਰੋਸੇ ਨੂੰ ਕਾਇਮ ਕਰਦੇ ਹੋਏ ਕੰਮ ਕੀਤਾ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਦੇਖਣੇ ਪੈਂਦੇ।