Breaking News India Latest News News

ਚਾਈਲਡ ਹੈਲਪ ਲਾਈਨ ਨੇ ਰੁਕਵਾਇਆ ਨਾਬਾਲਗ ਲੜਕੀ ਦਾ ਵਿਆਹ

ਗੁਰਦਾਸਪੁਰ – ਚਾਈਲਡ ਹੈਲਪ ਲਾਈਨ’ 1098 ਉੱਪਰ ਗੁਪਤ ਸ਼ਿਕਾਇਤ ਮਿਲਣ ਉਪਰੰਤ ਟੀਮ ਵੱਲੋਂ ਇਕ ਨਾਬਾਲਿਗ ਲੜਕੀ ਦਾ ਵਿਆਹ ਰੁਕਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 17 ਅਗਸਤ ਨੂੰ ਗੁਪਤ ਸ਼ਿਕਾਇਤ ਰਾਹੀਂ ਕੇਸ ਆਇਆ ਕਿ ਬਟਾਲਾ ਤਹਿਸੀਲ ਦੇ ਇੱਕ ਪਿੰਡ ਵਿਖੇ ਨਾਬਾਲਗ ਲੜਕੀ ਦਾ ਵਿਆਹ ਮਿਤੀ 18/08/2021 ਨੂੰ ਚੋਣ ਨਿਸ਼ਚਿਤ ਹੋਇਆ ਹੈ।
ਸੂਚਨਾ ਮਿਲਦੇ ਹੀ ਪ੍ਰਾਜੈਕਟ ਡਾਇਰੈਕਟਰ ਵੱਲੋਂ ਪ੍ਰਾਜੈਕਟ ਕੋਆਰਡੀਨੇਟਰ ਜੈ ਰਘੁਬੀਰ, ਕੌਂਸਲਰ ਨਵਨੀਤ ਕੌਰ, ਜਾਗੀਰ ਸਿੰਘ ਅਤੇ ਭਰਤ ਸ਼ਰਮਾ ਦੀ ਡਿਊਟੀ ਲਗਾਈ ਗਈ ਕਿ ਜਨਮ ਮਿਤੀ ਵੇਖ ਕੇ ਜੇ ਲੜਕੀ ਨਾਬਾਲਿਗ ਹੋਵੇ ਤਾਂ ਵਿਆਹ ਰੁਕਵਾ ਦਿੱਤਾ ਜਾਵੇ।
ਚਾਈਲਡ ਲਾਈਨ ਟੀਮ ਵੱਲੋਂ ਸੰਬੰਧਤ ਮਹਿਕਮਿਆਂ ਨਾਲ ਤਾਲ ਮੇਲ ਕਰਕੇ ਸੀ.ਪੀ.ਓ. ਸੁਨੀਲ ਜੋਸ਼ੀ ਨੂੰ ਨਾਲ ਲੈ ਕੇ ਲੜਕੀ ਦੇ ਘਰ ਦੌਰਾ ਕੀਤਾ ਗਿਆ। ਲੜਕੀ ਦੇ ਮਾਤਾ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੈ। ਜਨਮ ਮਿਤੀ ਦੇ ਸਬੂਤ ਵਜੋਂ ਆਧਾਰ ਕਾਰਡ ਪੇਸ਼ ਕੀਤਾ ਗਿਆ ਜਿਸ ਵਿਚ ਲੜਕੀ ਦੀ ਉਮਰ 18 ਸਾਲ 6 ਮਹੀਨੇ ਬਣਦੀ ਸੀ। ਚਾਈਲਡ ਲਾਈਨ ਟੀਮ ਵਲੋਂ ਮੈਟ੍ਰਿਕ ਦੇ ਸਰਟੀਫਿਕੇਟ ਦੀ ਸਬੂਤ ਵਜੋਂ ਕਾਪੀ ਮੰਗੀ ਗਈ ਤਾਂ ਉਹਨਾਂ ਵੱਲੋਂ ਬਹਾਨਾ ਲਗਾ ਕੇ ਕਿਹਾ ਗਿਆ ਕਿ ਸਰਟੀਫਿਕੇਟ ਅਜੇ ਤਕ ਨਹੀਂ ਮਿਲਿਆ।
ਚਾਈਲਡ ਲਾਈਨ ਟੀਮ ਨੂੰ ਸ਼ੱਕ ਹੋ ਗਿਆ ਕਿ ਜਰੂਰ ਕੋਈ ਗੜਬੜ ਹੈ ਕਿ ਜੋ ਮੈਟ੍ਰਿਕ ਦਾ ਸਰਟੀਫਿਕੇਟ ਨਹੀਂ ਦਿਖਾਇਆ ਜਾ ਰਿਹਾ। ਰਾਤੋਂ ਰਾਤ ਪੂਰੀ ਮਿਹਨਤ ਕਰਕ ਚਾਈਲਡ ਲਾਈਨ ਟੀਮ ਨੇ ਇਹ ਸਰਟੀਫਿਕੇਟ ਕੰਪਿਊਟਰ’ਤੇ ਇੰਟਰਨੈੱਟ ਦੀ ਮਦਦ ਨਾਲ ਕੱਢਿਆ ਜਿਸ ਵਿੱਚ ਲੜਕੀ ਦੀ ਉਮਰ 15 ਸਾਲ 6 ਮਹੀਨ ਬਣਦੀ ਸੀ।
ਇਸ ਤੋਂ ਸਪੱਸ਼ਟ ਜਾਹਿਰ ਹੋ ਗਿਆ ਕਿ ਲੜਕੀ ਦੇ ਮਾਤਾ ਪਿਤਾ ਵਲੋਂ ਆਧਾਰ ਕਾਰਡ ਨਾਲ ਛੇੜਛਾੜ ਕਰਦਿਆਂ ਤਿੰਨ ਸਾਲ ਉਮਰ ਵਿੱਚ ਵਾਧਾ ਕਰਕੇ ਲੜਕੀ ਦਾ ਜਾਅਲੀ ਆਧਾਰ ਕਾਰਡ ਬਣਾ ਕੇ ਉਸਨੂੰ ਬਾਲਗ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 18 ਅਗਸਤ ਨੂੰ ਚਾਈਲਡ ਲਾਈਨ ਟੀਮ ਵਲੋਂ ਡੀਸੀਪੀਓ, ਐੱਸਡੀਐੱਮ ਬਟਾਲਾ ਦੇ ਨੋਟਿਸ ਵਿੱਚ ਸਾਰੀ ਗੱਲ ਲਿਆਂਦੀ। ਸਿੱਟੇ ਵਜੋਂ ਨਾਇਬ ਤਹਿਸੀਲਦਾਰ ਬਟਾਲਾ, ਚਾਈਲਡ ਲਾਈਨ ਟੀਮ ਬਟਾਲਾ ਪੁਲਿਸ ਅਤੇ ਸੁਪਰਵਾਈਜਰ ਤੁਲਜੀਤ ਕੌਰ ਵੱਲੋਂ ਸਾਂਝਾ ਆਪਰੇਸ਼ਨ ਕਰਕੇ ਵਿਆਹ ਹੋਣ ਤੋਂ ਪਹਿਲਾਂ ਬੱਚੀ ਦੇ ਮਾਂ ਪਿਓ ਦੀ ਕੌਂਸਲਿੰਗ ਕਰਕੇ ਸਮਝਾਇਆ ਗਿਆ ਕਿ 15 ਸਾਲਾਂ ਤੋਂ ਘੱਟ ਕਿਸੇ ਵੀ ਲੜਕੀ ਦਾ ਵਿਆਹ ਕਾਨੂੰਨੀ ਅਪਰਾਧ ਹੈ। ਇਸ ਨੂੰ ਰੋਕਣਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ।
ਕਿਉਂਕਿ ਨਾਬਾਲਿਗ ਬੱਚੀ ਦੀ ਆਪਣੀ ਜਾਨ ਅਤੇ ਆਪਣੀ ਹੋਣ ਵਾਲੀ ਔਲਾਦ ਦੀ ਜਾਨ ਦਾ ਵੀ ਖ਼ਤਰਾ ਹੁੰਦਾ ਹੈ। ਹਾਜਰ ਹੋਏ ਪੰਚਾਇਤ ਮੈਂਬਰਾਂ ਅਤੇ ਆਮ ਜਨਤਾ ਨੂੰ ਵੀ ਸਮਝਾਇਆ ਗਿਆ ਕਿ ਨਾਬਾਲਗ ਬੱਚਿਆਂ ਦਾ ਵਿਆਹ ਨਾ ਕਰੋ। ਜੇਕਰ ਤੁਹਾਡੇ ਆਲੇ ਦੁਆਲੇ ਨਾਬਾਲਗ ਬੱਚੀ ਦਾ ਵਿਆਹ ਹੁੰਦਾ ਹੈ ਤੇ ਸਾਡੇ ਧਿਆਨ ਵਿੱਚ ਲਿਆਉਂਦਾ ਜਾਵੇ ਤਾਂ ਕਿ ਅਸੀਂ ਕੀਮਤੀ ਜਾਨਾਂ ਬਚਾ ਸਕੀਏ।
1098 ਨੰਬਰ ਟੋਲ ਫਰੀ ਨੰਬਰ ਹੈ ਅਤੇ ਇਸ ਤੋਂ ਕੀਤੀ ਸ਼ਿਕਾਇਤ ਸਿੱਧੀ ਦਿੱਲੀ ਜਾਂਦੀ ਹੈ। ਇਸ ਨੂੰ ਸੰਬੰਧਤ ਜਿਲੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਚਾਈਲਡ ਲਾਈਨ ਟੀਮ ਵਲੋਂ ਤੁਰੰਤ ਪੈਰਵਾਈ ਕਰਕੇ ਸਬੰਧਿਤ ਮਹਿਕਮਿਆਂ ਦੀ ਮਦਦ ਨਾਲ ਅਜਿਹੇ ਵਿਆਹ ਰੋਕ ਦਿੱਤੇ ਜਾਂਦੇ ਹਨ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor