ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ ‘ਚ ਦੋ ਦਿਨ ਬਚੇ ਹਨ। ਸ਼ੁੱਕਰਵਾਰ ਸ਼ਾਮ ਨੂੰ ਚੋਣ ਪ੍ਰਚਾਰ ਰੁਕ ਗਿਆ ਹੈ। ਚੋਣਾਂ ਲੜ ਰਹੀਆਂ ਤਿੰਨ ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਸ਼੍ਰੋ.ਅ.ਦ. ਬਾਦਲ), ਸ਼੍ਰੋਮਣੀ ਅਕਾਲੀ ਦਲ (ਸਰਨਾ) ਤੇ ਜਗ ਆਸਰਾ ਗੁਰੂ ਓਟ (ਜਾਗੋ) ਜਿੱਤ ਦੇ ਦਾਅਵੇ ਕਰ ਰਹੀ ਹੈ।ਸ਼੍ਰੋ.ਅ.ਦ. ਬਾਦਲ ਦੇ ਸਾਹਮਣੇ ਸੱਤਾ ਬਚਾਉਣ ਦੀ ਚੁਣੌਤੀ ਹੈ, ਉਥੇ ਸ਼੍ਰੋ.ਅ.ਦ. ਸਰਨਾ ਅੱਠ ਸਾਲਾਂ ਤੋਂ ਬਾਅਦ ਸੱਤਾ ‘ਚ ਵਾਪਸੀ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ। ਸ਼੍ਰੋ.ਅ.ਦ. ਬਾਦਲ ਤੋਂ ਵੱਖ ਹੋ ਕੇ ਚੋਣਾਂ ਵਿਚ ਉੱਤਰੀ ਜਾਗੋ ਲਈ ਦਿੱਲੀ ਦੀ ਸਿੱਖ ਸਿਆਸਤ ‘ਚ ਆਪਣੀ ਅਹਿਮੀਅਤ ਸਾਬਤ ਕਰਨ ਦਾ ਮੌਕਾ ਹੈ। ਤਿੰਨਾਂ ਪਾਰਟੀਆਂ ਪ੍ਰਧਾਨ ਇਕ-ਦੂਸਰੇ ‘ਤੇ ਤਿੱਖੇ ਹਮਲੇ ਬੋਲ ਰਹੀ ਹੈ।