Breaking News International Latest News

ਅਫ਼ਗਾਨਿਸਤਾਨ ’ਚ ਇਸਲਾਮੀ ਰਾਜ ਸਥਾਪਿਤ ਹੋਵੇਗਾ

ਕਾਬੁਲ – ਅਫ਼ਗਾਨਿਸਤਾਨ ’ਚ ਸਰਕਾਰ ਦੇ ਸਰੂਪ ਨੂੰ ਲੈ ਕੇ ਹਾਲੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਅਬਦੁੱਲਾ ਅਬਦੁੱਲਾ ਦੇ ਨਾਲ ਤਾਲਿਬਾਨ ਦੇ ਸਰਗਨਾਵਾਂ ਦੀ ਗੱਲਬਾਤ ਚੱਲ ਰਹੀ ਹੈ। ਇਸ ਦੌਰਾਨ ਤਾਲਿਬਾਨ ਦੇ ਇਕ ਪ੍ਰਮੁੱਖ ਸਰਗਨਾ ਨੇ ਕਿਹਾ ਕਿ ਉਨ੍ਹਾਂ ਨੂੰ 31 ਅਗਸਤ ਦਾ ਇੰਤਜ਼ਾਰ ਹੈ, ਜਦੋਂ ਅਮਰੀਕੀ ਫ਼ੌਜ ਪੂਰੀ ਤਰ੍ਹਾਂ ਨਾਲ ਵਾਪਸ ਚਲੀ ਜਾਵੇਗੀ। ਉਸ ਨੇ ਕਿਹਾ ਕਿ ਤਾਲਿਬਾਨੀ ਦੇ ਵਾਰਤਾਕਾਰ ਅਨਸ ਹੱਕਾਨੀ ਨੇ ਅਮਰੀਕਾ ਨੂੰ ਭਰੋਸਾ ਦਿੱਤਾ ਸੀ ਕਿ ਉਹ 31 ਅਗਸਤ ਤਕ ਕੁਝ ਨਹੀਂ ਕਰਨਗੇ। ਸਰਗਨਾ ਨੇ ਇਹ ਤਾਂ ਨਹੀਂ ਦੱਸਿਆ ਕਿ ਅਮਰੀਕੀ ਫ਼ੌਜ ਦੇ ਜਾਣ ਤੋਂ ਬਾਅਦ ਤਾਲਿਬਾਨ ਕੀ ਕਰੇਗਾ, ਪਰ ਉਸ ਨੇ ਜਿਹੜੇ ਸੰਕੇਤ ਦਿੱਤੇ, ਉਨ੍ਹਾਂ ਤੋਂ ਸਪਸ਼ਟ ਹੈ ਕਿ ਮੁੜ ਅਫ਼ਗਾਨਿਸਤਾਨ ’ਚ ਇਸਲਾਮੀ ਰਾਜ ਸਥਾਪਿਤ ਹੋਵੇਗਾ।

ਅਫ਼ਗਾਨਿਸਤਾਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਵਾਲੇ ਤਾਲਿਬਾਨ ਦਾ ਅਸਲੀ ਚਿਹਰਾ ਹੌਲੀ-ਹੌਲੀ ਸਾਹਮਣੇ ਆਉਣ ਲੱਗਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਕੰਧਾਰ ਤੇ ਹੇਰਾਤ ’ਚ ਭਾਰਤ ਦੇ ਵਣਜ ਦੂਤਘਰਾਂ ’ਤੇ ਹਮਲਾ ਕੀਤਾ ਤੇ ਉੱਥੋਂ ਅਹਿਮ ਦਸਤਾਵੇਜ਼ ਤੇ ਕਈ ਵਾਹਨ ਵੀ ਲੈ ਗਏ ਹਨ। ਭਾਰਤ ਨੇ ਇਨ੍ਹਾਂ ਦੂੁਤਘਰਾਂ ਤੋਂ ਪਹਿਲਾਂ ਹੀ ਆਪਣੇ ਸਟਾਫ ਨੂੰ ਕੱਢ ਲਿਆ ਹੈ। ਕਈ ਹੋਰ ਦੇਸ਼ਾਂ ਦੇ ਦੂਤਘਰਾਂ ਦੀ ਤਲਾਸ਼ੀ ਲੈਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਹੀ ਨਹੀਂ, ਤਾਲਿਬਾਨੀ ਅੱਤਵਾਦੀਆਂ ਨੇ ਘੱਟ ਗਿਣਤੀ ਹਜ਼ਾਰਾ ਫ਼ਿਰਕੇ (ਸ਼ੀਆ) ਦੇ 9 ਲੋਕਾਂ ਦੀ ਵੀ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ’ਚ ਤਿੰਨ ਲੋਕਾਂ ਨੂੰ ਤਾਂ ਤਸੀਹੇ ਦੇ ਕੇ ਮਾਰਿਆ ਗਿਆ ਹੈ।

ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਦੋ ਦਿਨ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਵੀ ਦੇਸ਼ ਦੇ ਦੂਤਘਰ ਜਾਂ ਉਸ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ, ਤਾਲਿਬਾਨ ਨੇ ਭਾਰਤ ਕੋਲ ਸੰਦੇਸ਼ ਵੀ ਭਿਜਵਾਇਆ ਸੀ ਕਿ ਉਹ ਆਪਣੇ ਦੂੁਤਘਰਾਂ ਨੂੰ ਬੰਦ ਨਾ ਕਰੇ। ਅਫ਼ਗਾਨਿਸਤਾਨ ’ਤੇ ਕਬਜ਼ੇ ਦੇ ਦੋ ਦਿਨ ਬਾਅਦ ਪਹਿਲੇ ਪੱਤਰਕਾਰ ਸੰਮੇਲਨ ’ਚ ਤਾਲਿਬਾਨ ਨੇ ਦੁਨੀਆ ਦੀਆਂ ਨਜ਼ਰਾਂ ’ਚ ਆਪਣਾ ਬਦਲਿਆ ਅਕਸ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰਤਾਂ ਸਮੇਤ ਕਿਸੇ ਖ਼ਿਲਾਫ਼ ਵੀ ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰਨ ਦਾ ਭਰੋਸਾ ਦਿੱਤਾ ਸੀ।

ਕੰਧਾਰ ਤੇ ਹੇਰਾਤ ਦੇ ਨਾਲ ਹੀ ਮਜ਼ਾਰ-ਏ-ਸ਼ਰੀਫ਼ ਤੇ ਜਲਾਲਾਬਾਦ ’ਚ ਭਾਰਤ ਦੇ ਚਾਰ ਵਣਜ ਦੂਤਘਰ ਹਨ, ਜਿਨ੍ਹਾਂ ਨੂੰ 15 ਅਗਸਤ ਨੂੰ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਹੀ ਬੰਦ ਕਰ ਦਿੱਤਾ ਗਿਆ ਸੀ। ਕੰਧਾਰ ਤੇ ਹੇਰਾਤ ਦੇ ਤਾਲੇ ਤੋੜ ਕੇ ਤਾਲਿਬਾਨੀ ਅੱਤਵਾਦੀ ਉਸ ਵਿਚ ਵੜੇ ਤੇ ਅਹਿਮ ਦਸਤਾਵੇਜ਼ ਆਪਣੇ ਨਾਲ ਲੈ ਗਏ। ਦੂਤਘਰ ਕੰਪਲੈਕਸ ’ਚ ਖੜ੍ਹੇ ਕਈ ਵਾਹਨ ਵੀ ਅੱਤਵਾਦੀ ਲੈ ਗਏ ਹਨ।

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਨੇ ਕਾਬੁਲ ਤੋਂ ਵੀ ਆਪਣੇ ਰਾਜਦੂਤ ਸਮੇਤ ਸਾਰੇ ਸਟਾਫ ਨੂੰ ਕੱਢ ਲਿਆ ਹੈ। ਉੱਥੇ ਰਹਿ ਗਏ ਦੂਜੇ ਲੋਕਾਂ ਨੂੰ ਵੀ ਛੇਤੀ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਨੂੰ ਲੈ ਕੇ 17 ਤੇ 18 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਹੋਈ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ’ਚ ਵਿਚਾਰ ਚਰਚਾ ਹੋਈ ਹੈ।

ਸ਼ੁੱਕਰਵਾਰ ਨੂੰ ਸਾਹਮਣੇ ਆਈ ਐੱਮਨੈਸਟੀ ਇੰਟਰਨੈਸ਼ਨਲ ਦੀ ਇਕ ਰਿਪੋਰਟ ਨੇ ਤਾਲਿਬਾਨ ਦੇ ਅਸਲੀ ਜ਼ਾਲਮਾਨਾ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ। ਇਸ ਨਾਲ ਲੋਕ ਹੋਰ ਦਹਿਸ਼ਤ ’ਚ ਆ ਗਏ ਹਨ ਤੇ ਉਨ੍ਹਾਂ ਨੂੰ ਤਾਲਿਬਾਨ ਦੇ ਸੁਧਰਨ ਦੇ ਦਾਅਵੇ ’ਤੇ ਭਰੋਸਾ ਨਹੀਂ ਹੋ ਰਿਹਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਪਿਛਲੇ ਮਹੀਨੇ ਗਜ਼ਨੀ ਸੂੁਬੇ ’ਤੇ ਕਬਜ਼ਾ ਕਰਨ ਤੋਂ ਬਾਅਦ ਮੁੰਦਰਖਤ ਪਿੰਡ ’ਚ ਹਜ਼ਾਰਾ ਫ਼ਿਰਕੇ ਦੇ ਨੌਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਨ੍ਹਾਂ ’ਚੋਂ ਤਿੰਨ ਲੋਕਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ। ਮਨੁੱਖੀ ਅਧਿਕਾਰ ਸੰਗਠਨ ਐੱਮਨੈਸਟੀ ਦੀ ਮੁਖੀ ਐਗਨੇਸ ਕੈਲਾਮਾਰਡ ਨੇ ਕਿਹਾ ਕਿ ਚਾਰ ਤੋਂ ਛੇ ਜੁਲਾਈ ਤਕ ਹੋਈ ਇਸ ਘਟਨਾ ਨੇ ਤਾਲਿਬਾਨ ਦੇ ਪੁਰਾਣੇ ਜ਼ਾਲਮਾਨਾ ਸ਼ਾਸਨ ਦੀ ਯਾਦ ਦਿਵਾ ਦਿੱਤੀ ਹੈ।

Related posts

ਨੇਪਾਲ ਦੇ ਰਾਸ਼ਟਰਪਤੀ ਨੇ ਭਾਰਤੀ ਫੌਜ ਮੁਖੀ ਜਨਰਲ ਦਿਵੇਦੀ ਨੂੰ ਆਨਰੇਰੀ ਡਿਗਰੀ ਕੀਤੀ ਪ੍ਰਦਾਨ

editor

ਗਾਜ਼ਾ ‘ਚ ਇਜ਼ਰਾਈਲ-ਹਮਾਸ ਯੁੱਧ ‘ਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਪਾਰ: ਫਲਸਤੀਨੀ ਅਧਿਕਾਰੀ

editor

10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

editor