ਨਵੀਂ ਦਿੱਲੀ – ਪੰਜਾਬ ‘ਚ ਕਿਸਾਨਾਂ ਦੇ ਅੰਦੋਲਨ ਨਾਲ ਰੇਲ ਯਾਤਰੀਆਂ ਦੀਆਂ ਪਰੇਸ਼ਾਨੀਆਂ ਵਧਣ ਲੱਗ ਗਈਆਂ ਹਨ। ਰਖੱੜੀ ਦੇ ਦਿਨ 30 ਟਰੇਨਾਂ ਰੱਦ ਰਹੀਆਂ। ਸੋਮਵਾਰ ਨੂੰ ਜੰਮੂਤਵੀ ਰਾਜਧਾਨੀ, ਕਟੱੜਾ ਵੰਦੇ ਭਾਰਤ, ਅੰਮ੍ਰਿਤਸਰ ਸ਼ਤਾਬਦੀ ਸਮੇਤ 48 ਟਰੇਨਾਂ ਰੱਦ ਰਹਿਣਗੀਆਂ। 12 ਟਰੇਨਾਂ ਦੇ ਰਸਤਿਆਂ ‘ਚ ਬਦਲਾਅ ਕੀਤਾ ਗਿਆ ਹੈ। 23 ਟਰੇਨਾਂ ਦਾ ਸਫਰ ਮੰਜ਼ਲ ਤੋਂ ਪਹਿਲਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਟਰੇਨਾਂ ਰੱਦ ਰਹਿਣ ਨਾਲ ਰੱਖੜੀ ਦੇ ਦਿਨ ਘਰ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਜੰਮੂ ਤੇ ਕਟੱੜਾ ਜਾਣ ਵਾਲੀ ਲਗਪਗ ਸਾਰੀਆਂ ਟਰੇਨਾਂ ਰੱਦ ਹਨ।
ਕਟੱੜਾ ਵੰਦੇ ਭਾਰਤ, ਜੰਮੂ ਰਾਜਧਾਨੀ, ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਕਾਰ ਚਲਣ ਵਾਲੀ ਦੋਵਾਂ ਸ਼ਤਾਬਦੀ ਐਕਸਪ੍ਰੈੱਸ, ਹਾਵੜਾ-ਅੰਮ੍ਰਿਤਸਰ ਜਨ ਸ਼ਤਾਬਦੀ, ਸਰਾਇ ਰੋਹਿੱਲਾ- ਜੰਮੂਤਵੀ ਐਕਸਪ੍ਰੈੱਸ, ਸ੍ਰੀ ਸ਼ਕਤੀ ਐਕਸਪ੍ਰੈੱਸ, ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ, ਪੁਰਾਣੀ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ, ਜੰਮੂ ਮੇਲ, ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਪੁਰਾਣੀ ਦਿੱਲੀ-ਪਠਾਨਕੋਟ ਐਕਸਪ੍ਰੈੱਸ, ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ, ਨਵੀਂ ਦਿੱਲੀ-ਜਲੰਧਰ ਇੰਟਰਸਿਟੀ ਐਕਸਪ੍ਰੈੱਸ।