News Breaking News Latest News Punjab

ਸਵੈ-ਨਿਰਭਰ ਭਾਰਤ ਤਹਿਤ 11 ਹਜ਼ਾਰ ਰੁਜ਼ਗਾਰ ਦੇਵੇਗੀ ਓਈਐੱਲ

ਨਵੀਂ ਦਿੱਲੀ – ਨਿੱਜੀ ਖੇਤਰ ਦੀ ਘਰੇਲੂ ਕੰਪਨੀ ਆਪਟਿਮਸ ਇਲੈਕਟ੍ਰਾਨਿਕਸ ਲਿਮਟਿਡ (ਓਈਐੱਲ) ਨੇ ਸਵੈ ਨਿਰਭਰ ਭਾਰਤ ਸਕੀਮ ਤਹਿਤ ਤਾਇਵਾਨ ਦੀ ਪ੍ਰਮੁੱਖ ਇਲੈਕਟ੍ਰਾਨਿਕ ਕੰਪਨੀ ਵਿਸਟ੍ਰਾਨ ਇਨਫੋਕਾਮ ਮੈਨੂਫੈਕਚਰਿੰਗ ਨਾਲ ਇਕ ਅਹਿਮ ਸਮਝੌਤਾ ਕੀਤਾ ਹੈ। ਇਸਦੇ ਤਹਿਤ ਕੰਪਨੀ ਅਗਲੇ ਦੋ ਤੋਂ ਤਿੰਨ ਸਾਲਾਂ ’ਚ 1350 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਤੇ ਇਸਦੇ ਤਹਿਤ ਦੇਸ਼ ’ਚ ਕਈ ਤਰ੍ਹਾਂ ਦੇ ਇਲੈਕਟ੍ਰਾਨਿਕਸ ਉਤਪਾਦਾਂ ਦੇ ਨਾਲ ਹੀ ਸਾਫਟਵੇਅਰ ਤੇ ਹਾਰਡਵੇਅਰ ਬਣਾਏਗੀ। ਇਸ ਨਿਵੇਸ਼ ਨਾਲ 11 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ਓਈਐੱਲ ਦੇ ਐੱਮਡੀ ਏ ਗੁਰੂਰਾਜ ਦਾ ਕਹਿਣਾ ਹੈ ਕਿ ਇਹ ਸ਼ੁਰੂਆਤੀ ਨਿਵੇਸ਼ ਹੈ ਤੇ ਆਉਣ ਵਾਲੇ ਦਿਨਾਂ ’ਚ ਇਸ ਨੂੰ ਵਧਾਇਆ ਜਾਵੇਗਾ। ਓਈਐੱਲ ਤੇ ਵਿਸਟ੍ਰਾਨ ਦਾ ਇਹ ਸਾਂਝਾ ਉੱਦਮ ਮੋਬਾਈਲ ਫੋਨ ਤੋਂ ਇਲਾਵਾ, ਟੈਬਲੇਟ, ਹਿਅਰੇਬਲਸ, ਦੂਰਸੰਚਾਰ ਉਤਪਾਦ, ਸਮਾਰਟ ਮੀਟਰ, ਆਟੋਮੋਟਿਵ ਈਵੀ ਬਣਾਏਗਾ। ਉਨ੍ਹਾਂ ਕਿਹਾ ਕਿ ਡਿਜ਼ਾਈਨ ’ਤੇ ਵੀ ਖ਼ਾਸ ਧਿਆਨ ਦਿੱਤਾ ਜਾਵੇਗਾ। ਕੰਪਨੀ ਨੇ ਤਿੰਨ ਤੋਂ ਪੰਜ ਸਾਲ ’ਚ 36 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਓਈਐੱਲ ਕੁੋਲ ਹਾਲੇ ਯੂਪੀ ਦੇ ਨੋਇਡਾ ’ਚ ਦੋ ਮੈਨੂਫੈਕਚਰਿੰਗ ਪਲਾਂਟ ਹਨ। ਇੱਥੇ 20 ਲੱਖ ਉਪਕਰਨਾਂ ਦਾ ਨਿਰਮਾਣ ਹਰ ਸਾਲ ਹੋ ਸਕਦਾ ਹੈ। ਗੁਰੂਰਾਜ ਨੇ ਕਿਹਾ ਕਿ ਤਾਇਵਾਨ ਦੀ ਕੰਪਨੀ ਦੀ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਭਾਰਤ ਦੇ ਵਿਸ਼ਾਲ ਬਾਜ਼ਾਰ ਦੀ ਮੰਗ ਮੁਤਾਬਕ ਉਤਪਾਦ ਬਣਾਏ ਜਾਣਗੇ। ਵਿਸਟ੍ਰਾਨ ਦੇ ਸੀਈਓ ਡੇਵਿਡ ਸ਼ੇਨ ਨੇ ਕਿਹਾ ਹੈ ਕਿ ਭਾਰਤ ’ਚ ਹਾਲੇ ਸਭ ਤੋਂ ਵੱਧ ਇਕ ਵਿਸ਼ਵ ਪੱਧਰੀ ਡਿਜ਼ਾਈਨ ਤੇ ਮੈਨੂਫੈਕਚਰਿੰਗ ਸੈਂਟਰ ਦੀ ਲੋੜ ਹੈ। ਸਰਕਾਰ ਵੱਲੋਂ ਐਲਾਨੀ ਪੀਆਈਐੱਲ ਸਕੀਮ ਦਾ ਫ਼ਾਇਦਾ ਉਠਾ ਕੇ ਇਹ ਕੰਮ ਸਭ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ।

Related posts

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin

ਪੰਜਾਬ ਦੇ ਗਵਰਨਰ ਵੱਲੋਂ ਰੁੱਖ ਲਗਾਉਣ ਸਬੰਧੀ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ !

admin