Articles

ਪੈਰਾ-ਓਲੰਪਿਕ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼ !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਪੈਰਾ ਓਲੰਪਿਕ ਖੇਡਾਂ ਦੀ ਸ਼ੁਰੂਆਤ ਅੱਜ ਟੋਕੀਓ ਵਿੱਚ ਉਦਘਾਟਨੀ ਸਮਾਰੋਹ ਨਾਲ ਹੋਈ ਹੈ। 5 ਸਤੰਬਰ ਤੱਕ, ਦੁਨੀਆ ਭਰ ਦੇ ਪੈਰਾ ਅਥਲੀਟ ਤਮਗਾ ਪ੍ਰਾਪਤ ਕਰਨ ਲਈ ਵੱਖੋ ਵੱਖਰੀਆ ਖੇਡਾਂ ਵਿੱਚ ਸਖਤ ਘੋਲ ਕਰਨਗੇ।

ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਪੈਰਾ ਖਿਡਾਰੀਆਂ ਦੀ ਸ਼ਕਤੀ ਨੂੰ ਦਰਸਾਉਂਦੀ ਇੱਕ ਵੀਡੀਓ ਨਾਲ ਹੋਈ। ਵੀਡੀਓ ਦੇ ਅੰਤ ਵਿੱਚ, ‘ਪੈਰਾ ਏਅਰਪੋਰਟ’ ਦੇ ਕਰਮਚਾਰੀਆਂ ਦੀ ਤਰ੍ਹਾਂ ਪੋਸ਼ਾਕ ਵਿੱਚ ਇੱਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸਦੇ ਬਾਅਦ ਸਟੇਡੀਅਮ ਦੇ ਉੱਤੇ ਆਤਿਸ਼ਬਾਜ਼ੀ ਦਾ ਇੱਕ ਸ਼ਾਨਦਾਰ ਦ੍ਰਿਸ਼ ਵੇਖਿਆ ਗਿਆ। ਇਸ ਤੋਂ ਪਹਿਲਾਂ, ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਉ ਪਾਰਸਨਜ਼ ਅਤੇ ਜਾਪਾਨ ਦੇ ਸਮਰਾਟ ਨਾਰੂਹਿਤੋ ਦਾ ਸਟੇਡੀਅਮ ਵਿੱਚ ਸਵਾਗਤ ਕੀਤਾ ਗਿਆ, ਇਸਦੇ ਬਾਅਦ ਛੇ ਲੋਕਾਂ ਨੇ ਜਾਪਾਨੀ ਝੰਡਾ ਚੁੱਕਿਆ, ਜਿਨ੍ਹਾਂ ਵਿੱਚ ਚਾਰ ਵਾਰ ਦੀ ਓਲੰਪਿਕ ਫ੍ਰੀਸਟਾਈਲ ਕੁਸ਼ਤੀ ਚੈਂਪੀਅਨ ਕਾਓਰੀ ਆਈਕੋ ਅਤੇ ਰੱਖਿਆ ਕਾਰਕੁਨ ਟਾਕੂਮੀ ਅਸਤਾਨੀ ਸ਼ਾਮਲ ਸਨ।

ਇਸ ਤੋਂ ਬਾਅਦ ਦੂਜੇ ਦੇਸ਼ਾਂ ਦੇ ਰਾਸ਼ਟਰੀ ਝੰਡੇ ਸਟੇਡੀਅਮ ਵਿੱਚ ਲਿਆਂਦੇ ਗਏ। ਭਾਰਤੀ ਦਲ ਨੇ 17 ਵੇਂ ਨੰਬਰ ‘ਤੇ ਮਾਰਚ ਪਾਸਟ ਕੀਤਾ। ਜੈਵਲਿਨ ਸੁੱਟਣ ਵਾਲਾ ਟੇਕ ਚੰਦ ਭਾਰਤੀ ਦਲ ਦਾ ਝੰਡਾਬਰਦਾਰ ਸੀ।

ਦੱਸ ਦਈਏ ਕਿ 24 ਅਗਸਤ ਤੋਂ 5 ਸਤੰਬਰ ਤੱਕ ਚੱਲਣ ਵਾਲੀਆਂ ਪੈਰਾਲੰਪਿਕ ਖੇਡਾਂ ਦੌਰਾਨ 163 ਦੇਸ਼ਾਂ ਦੇ ਲਗਭਗ 4500 ਖਿਡਾਰੀ 22 ਖੇਡਾਂ ਦੇ 540 ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਇਸ ਵਾਰ ਪੰਜ ਨਵੇਂ ਦੇਸ਼ ਪੈਰਾਲੰਪਿਕਸ ਵਿੱਚ ਡੈਬਿਉ ਟੋਕੀਓ ਕੀਤਾ ਹੈ। ਪੈਰਾਲਿੰਪਿਕਸ ਦੇ ਉਦਘਾਟਨੀ ਸਮਾਰੋਹ ਵਿੱਚ 162 ਦੇਸ਼ਾਂ ਅਤੇ ਸ਼ਰਨਾਰਥੀਆਂ ਦੇ ਪ੍ਰਤੀਨਿਧੀ ਭਾਗ ਲਿਆ। ਪਹਿਲੀ ਵਾਰ ਪੈਰਾਲੰਪਿਕਸ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੇ ਦੇਸ਼ਾਂ ਵਿੱਚ ਭੂਟਾਨ, ਮਾਲਦੀਵ, ਗ੍ਰੇਨਾਡਾ, ਪੈਰਾਗੁਏ, ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਸ਼ਾਮਲ ਹਨ।

ਕੁੱਲ 21 ਦੇਸ਼ਾਂ ਨੇ ਕੋਰੋਨਾ ਦੇ ਕਾਰਨ ਪਾਬੰਦੀਆਂ ਦੇ ਚਲਦਿਆਂ ਜਾਂ ਕੋਈ ਵੀ ਅਥਲੀਟ ਖੇਡਾਂ ਲਈ ਯੋਗ ਨਾ ਹੋਣ ਕਾਰਨ ਇਸ ਸਾਲ ਦੇ ਪੈਰਾਲੰਪਿਕਸ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।

ਭਾਵੇਂ ਕੋਈ ਅਥਲੀਟ ਨਾ ਹੋਣ ਦੇ ਬਾਵਜੂਦ ਉਦਘਾਟਨੀ ਸਮਾਰੋਹ ਵਿੱਚ ਅਫਗਾਨ ਝੰਡੇ ਨੂੰ ਸ਼ਾਮਲ ਕੀਤਾ ਗਿਆ। ਅਫਗਾਨਿਸਤਾਨ ਦੇ ਅਥਲੀਟ ਦੇਸ਼ ਵਿੱਚ ਤਾਲਿਬਾਨ ਦੇ ਕਬਜ਼ੇ ਕਾਰਨ ਪੈਦਾ ਹੋਏ ਤਣਾਅਪੂਰਨ ਮਾਹੌਲ ਕਾਰਨ ਹਿੱਸਾ ਲੈਣ ਵਿੱਚ ਅਸਮਰੱਥ ਹੋਏ।

ਰਿਫਊਜੀ ਟੀਮ ਪਰੇਡ ਦੇ ਹਿੱਸੇ ਵਜੋਂ ਸਭ ਤੋਂ ਪਹਿਲਾਂ ਸਟੇਡੀਅਮ ਵਿੱਚ ਦਾਖਲ ਹੋਈ। ਸ਼ਰਨਾਰਥੀ ਪੈਰਾਲੰਪਿਕ ਟੀਮ ਆਪਣੀ ਦੂਜੀ ਪੈਰਾਲੰਪਿਕਸ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ।

ਟੋਕੀਓ ਪੈਰਾਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਦੀ ਗਿਣਤੀ  2016 ਦੀਆਂ ਰੀਓ ਡੀ ਜਨੇਰੀਓ ਨਾਲੋਂ ਜ਼ਿਆਦਾ ਹੈ ਅਤੇ 2012 ਵਿੱਚ ਲੰਡਨ ਵਿੱਚ ਆਯੋਜਿਤ ਹੋਈ ਪੈਰਾਲੰਪਿਕ ਨਾਲੋਂ ਦੋ ਘੱਟ ਹੈ।

ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੇ 54 ਅਥਲੀਟ ਹਿੱਸਾ ਲੈ ਰਹੇ ਹਨ। ਭਾਰਤ ਕੁੱਲ 9 ਖੇਡਾਂ ਵਿੱਚ ਭਾਗ ਲਵੇਗਾ। ਭਾਰਤ ਨੇ ਰੀਓ ਪੈਰਾਲਿੰਪਿਕਸ ਵਿੱਚ ਕੁੱਲ ਚਾਰ ਤਮਗੇ ਜਿੱਤੇ ਸਨ। ਉਸ ਸਮੇਂ ਭਾਰਤ ਦੇ 19 ਅਥਲੀਟਾਂ ਨੇ ਪੈਰਾਲਿੰਪਿਕਸ ਵਿੱਚ ਹਿੱਸਾ ਲਿਆ ਸੀ। ਭਾਰਤ ਨੂੰ ਇਸ ਪੈਰਾਲਿੰਪਿਕਸ ਵਿੱਚ ਘੱਟੋ-ਘੱਟ 10 ਮੈਡਲਾਂ ਦੀ ਉਮੀਦ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਡਿਜੀਟਲ ਚੀਜ਼ਾਂ ਦੀ ਜਿਆਦਾ ਵਰਤੋਂ ਬੱਚਿਆਂ ਦੇ ਪ੍ਰਦਰਸ਼ਨ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ !

admin

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin