ਮੈਕਸੀਕੋ ਸਿਟੀ – ਅਫ਼ਗਾਨਿਸਤਾਨ ਦੀ ਸੱਤਾ ‘ਤੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਡਰੀ ਆਲ ਗਰਲ ਅਫ਼ਗਾਨ ਰੋਬੋਟਿਕਸ ਟੀਮ ਦੀਆਂ ਪੰਜ ਮੈਂਬਰ ਤੇ ਸੌ ਤੋਂ ਵੱਧ ਮੀਡੀਆ ਕਰਮੀ ਮੈਕਸੀਕੋ ਪਹੁੰਚੇ ਹਨ। ਮੈਕਸੀਕੋ ਸਿਟੀ ਦੋ ਕੌਮਾਂਤਰੀ ਹਵਾਈ ਅੱਡੇ ਤੇ ਮੰਗਲਵਾਰ ਦੀ ਦੇਰ ਰਾਤ ਇਕ ਪ੍ਰਰੈੱਸ ਕਾਨਫਰੰਸ ਦੌਰਾਨ ਉਪ ਵਿਦੇਸ਼ ਮੰਤਰੀ ਮਾਰਥਾ ਡੈਲਗਾਡੋ ਨੇ ਰੋਬੋਟਿਕਸ ਟੀਮ ਦੀਆਂ ਮੈਂਬਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਰੋਬੋਟਿਕਸ ਟੀਮ ‘ਚ ਹਰ ਉਮਰ ਦੀਆਂ ਔਰਤਾਂ ਸ਼ਾਮਲ ਹਨ ਤੇ ਸਭ ਤੋਂ ਛੋਟੀ ਲੜਕੀ ਦੀ ਉਮਰ 14 ਸਾਲ ਹੈ। ਇਹ ਟੀਮ ਆਪਣੇ ਰੋਬੋਟਿਕਸ ਲਈ ਕੌਮਾਂਤਰੀ ਐਵਾਰਡ ਜਿੱਤ ਚੁੱਕੀ ਹੈ। ਜੰਗਗ੍ਸਤ ਅਫ਼ਗਾਨਿਸਤਾਨ ‘ਚ ਜਦੋਂ ਕੋਰੋਨਾ ਵਾਇਰਸ ਪੈਰ ਪਸਾਰਣ ਲੱਗਿਆ ਸੀ, ਉਦੋਂ ਇਨ੍ਹਾਂ ਨੇ ਘੱਟ ਲਾਗਤ ਵਾਲੇ ਵੈਂਟੀਲੇਟਰ ‘ਤੇ ਕੰਮ ਸ਼ੁਰੂ ਕੀਤਾ ਸੀ। ਟੀਮ ਦੀਆਂ ਹੋਰ ਮੈਂਬਰ ਹੁਣੇ ਜਿਹੇ ਕਤਰ ਪੁੱਜੀਆਂ ਹਨ। ਤਾਲਿਬਾਨ ਇਸ ਤੋਂ ਪਹਿਲਾਂ ਜਦੋਂ ਅਫ਼ਗਾਨਿਸਤਾਨ ਦੀ ਸੱਤਾ ‘ਚ ਸੀ, ਤਾਂ ਉਸ ਨੇ ਕੁੜੀਆਂ ਦੀ ਪੜ੍ਹਾਈ ਤੇ ਕੰਮ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਮੈਕਸੀਕੋ ਨੇ ਅਫ਼ਗਾਨਿਸਤਾਨੀ ਔਰਤਾਂ ਤੇ ਕੁੜੀਆਂ ਦੀ ਮਦਦ ਦਾ ਐਲਾਨ ਕੀਤਾ ਹੈ।ਦੂਜੇ ਪਾਸੇ ਕਾਬੁਲ ਤੋਂ 124 ਵਿਦੇਸ਼ੀ ਮੀਡੀਆ ਕਰਮੀ ਵੀ ਬੁੱਧਵਾਰ ਦੀ ਸਵੇਰ ਮੈਕਸੀਕੋ ਪੁੱਜੇ ਹਨ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ‘ਚ ਮੈਕਸੀਕੋ ਦੋਵਾਂ ਪੱਤਰਕਾਰਾਂ ਲਈ ਖ਼ਤਰਨਾਕ ਦੇਸ਼ ਮੰਨੇ ਜਾਂਦੇ ਹਨ।