ਕਾਬੁਲ – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਅਮਰੀਕੀ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀ, ਇਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਟਾਫ ਦੇਸ਼ ਤੋਂ ਨਿਕਲ ਨਹੀਂ ਸਕੇ। ਅਮਰੀਕਾ ‘ਚ ਬਿਹਤਰ ਤੇ ਸੁਰੱਖਿਅਤ ਜੀਵਨ ਦੀ ਆਸ ‘ਚ ਇਨ੍ਹਾਂ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਸੱਤ ਘੰਟੇ ਦੀ ਉਡੀਕ ਦੇ ਬਾਵਜੂਦ ਇਨ੍ਹਾਂ ਨੂੰ ਕਾਬੁਲ ਏਅਰਪੋਰਟ ‘ਚ ਦਾਖ਼ਲਾ ਨਹੀਂ ਮਿਲਿਆ ਤੇ ਬਾਅਦ ‘ਚ ਘਰ ਪਰਤਾ ਦਿੱਤੇ ਗਏ।
ਅਮਰੀਕੀ ਯੂਨੀਵਰਸਿਟੀ ਆਫ ਅਫ਼ਗਾਨਿਸਤਾਨ ਦੇ ਵਿਦਿਆਰਥੀਆਂ ਮੁਤਾਬਕ ਅਮਰੀਕੀ ਫ਼ੌਡੀ ਉਡਾਣਾਂ ਰਾਹੀਂ ਦੇਸ਼ ਤੋਂ ਨਿਕਲਣ ਲਈ ਐਤਵਾਰ ਨੂੰ ਆਖ਼ਰੀ ਯਤਨ ਕੀਤਾ ਗਿਆ ਸੀ। ਇਸ ਲਈ ਸੈਂਕੜੇ ਵਿਦਿਆਰਥੀ, ਕਰੀਬੀ ਰਿਸ਼ਤੇਦਾਰ ਤੇ ਸਟਾਫ ਇਕ ਸੁਰੱਖਿਅਤ ਸਥਾਨ ‘ਤੇ ਇਕੱਠੇ ਹੋਏ ਤੇ ਬੱਸਾਂ ‘ਚ ਸਵਾਰ ਹੋ ਕੇ ਏਅਰਪੋਰਟ ਵੱਲ ਰਵਾਨਾ ਹੋ ਗਏ। ਏਅਰਪੋਰਟ ‘ਚ ਦਾਖ਼ਲੇ ਲਈ ਸੱਤ ਘੰਟੇ ਦੀ ਉਡੀਕ ਕੀਤੀ ਗਈ, ਪਰ ਸਾਡੀਆਂ ਉਮੀਦਾਂ ਉਸ ਵੇਲੇ ਢੇਰ ਹੋ ਗਈਆਂ ਜਦੋਂ ਇਹ ਦੱਸਿਆ ਗਿਆ ਕਿ ਨਿਕਾਸੀ ਮੁਹਿੰਮ ਰੋਕ ਦਿੱਤੀ ਗਈ ਹੈ। ਹਮਲੇ ਦੇ ਖ਼ਤਰੇ ਬਾਰੇ ਏਅਰਪੋਰਟ ਦੇ ਦਾਖ਼ਲਾ ਪੁਆਇੰਟ ਬੰਦ ਕਰ ਦਿੱਤੇ ਗਏ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਐਤਵਾਰ ਦੁਪਹਿਰ ਵਿਦਿਆਰਥੀਆਂ ਨੂੰ ਭੇਜੀ ਗਈ ਈਮੇਲ ‘ਚ ਕਿਹਾ ਗਿਆ ਕਿ ਮੈਂ ਅਫ਼ਸੋਸ ਨਾਲ ਤੁਹਾਨੂੰ ਇਹ ਸੂਚਨਾ ਦੇ ਰਿਹਾ ਹਾਂ ਕਿ ਏਅਰਪੋਰਟ ‘ਤੇ ਤਾਇਨਾਤ ਫ਼ੌਜੀ ਕਮਾਨ ਨੇ ਐਲਾਨ ਕੀਤਾ ਹੈ ਕਿ ਨਿਕਾਸੀ ਲਈ ਹੋਰ ਜਹਾਜ਼ ਉਡਾਣ ਨਹੀਂ ਭਰਨਗੇ। ਯੂਨੀਵਰਸਿਟੀ ਦੇ ਮੁਖੀ ਇਆਨ ਬਿਕਫੋਰਡ ਨੇ ਕਿਹਾ ਹੈ ਕਿ ਬਿਹਤਰ ਭਵਿੱਖ ਲਈ ਅਮਰੀਕੀ ਸਰਕਾਰ ਤੋਂ ਮਦਦ ਦੀ ਚਾਹਤ ਰੱਖਣ ਵਾਲੇ ਜਿਨ੍ਹਾਂ ਵਿਦਿਆਰਥੀਆਂ ਨੂੰ ਮੋੜਿਆ ਗਿਆ ਹੈ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਈਮੇਲ ‘ਚ 600 ਵਿਦਿਆਰਥੀਆਂ ਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਘਰਾਂ ਵੱਲ ਮੁੜਨ ਲਈ ਕਿਹਾ ਗਿਆ। 24 ਸਾਲਾ ਇਕ ਵਿਦਿਆਰਥੀ ਨੇ ਦੱਸਿਆ ਕਿ ਸਾਡੇ ਨਾਂ ਤਾਲਿਬਾਨ ਨੂੰ ਦਿੱਤੇ ਜਾ ਰਹੇ ਹਨ। ਅਸੀਂ ਸਾਰੇ ਡਰੇ ਹੋਏ ਹਾਂ ਕਿਉਂਕਿ ਦੇਸ਼ ਤੋਂ ਨਿਕਲ ਨਹੀਂ ਪਾ ਰਹੇ।
ਤਾਲਿਬਾਨ ਨੇ ਬੀਤੀ 15 ਅਗਸਤ ਨੂੰ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਤਾਲਿਬਾਨ ਅੱਤਵਾਦੀਆਂ ਨੇ ਯੂਨੀਵਰਸਿਟੀ ਦੇ ਦਾਖ਼ਲਾ ਪੁਆਇੰਟਾਂ ਨਾਲ ਆਪਣੀ ਇਕ ਤਸਵੀਰ ਇੰਟਰਨੈੱਟ ਮੀਡੀਆ ‘ਤੇ ਪਾਈ ਸੀ। ਇਸ ਨਾਲ ਸੰਦੇਸ਼ ‘ਚ ਕਿਹਾ ਗਿਆ ਸੀ ਕਿ ਉਹ ਭਰੋਸੇ ਲਾਇਕ ਨਹੀਂ ਹਨ, ਕਿਉਂਕਿ ਅਮਰੀਕਾ ਸਿਖਲਾਈ ਹਾਸਲ ਹੈ।