Breaking News International Latest News News

ਧਾਰਾ-370 ਦੇ ਮਾਮਲੇ ’ਚ ਤਾਲਿਬਾਨ ਨੇ ਪਾਕਿ ਨੂੰ ਦਿੱਤਾ ਸੀ ਝਟਕਾ

ਕਾਬੁਲ – ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀ ਦੀ ਵਾਪਸੀ ਤੋਂ ਬਾਅਦ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਤਾਲਿਬਾਨ ਦੇ ਰਿਸ਼ਤਿਆਂ ’ਤੇ ਇਕ ਬਹਿਸ ਛਿੜ ਗਈ ਹੈ। ਤਾਲਿਬਾਨ ਦੇ ਨਾਲ ਸਬੰਧਾਂ ਨੂੰ ਲੈ ਕੇ ਜਿੱਥੇ ਕੁਝ ਦੇਸ਼ਾਂ ਨੇ ਆਪਣਾ ਨਜ਼ਰੀਆ ਸਪੱਸ਼ਟ ਕਰ ਦਿੱਤਾ ਹੈ ਤਾਂ ਅਜੇ ਕੁਝ ਚੁੱਪ ਬੈਠੇ ਹੋਏ ਹਨ। ਅਜਿਹੇ ’ਚ ਇਹ ਸਵਾਲ ਉਠਦਾ ਹੈ ਕਿ ਤਾਲਿਬਾਨ ਨੂੰ ਲੈ ਕੇ ਭਾਰਤ ਦੀ ਕੀ ਰਣਨੀਤੀ ਹੋਵੇਗੀ। ਆਖਿਰ ਭਵਿੱਖ ’ਚ ਕਿਸ ਤਰ੍ਹਾਂ ਹੋਵੇਗਾ ਭਾਰਤ ਤਾਲਿਬਾਨ ਦੇ ਰਿਸ਼ਤੇ। ਕੀ ਹੋਣਗੇ ਭਾਰਤ ਦੀ ਕੂਟਨੀਤੀ ਭਾਰਤ ਦੇ ਹਿਤ ’ਚ ਕੀ ਹੋਵੇਗਾ। ਚੀਨ ਤੇ ਪਾਕਿਸਤਾਨ ਦੀ ਤਾਲਿਬਾਨ ਨਾਲ ਨੇੜਤਾ ਦਾ ਭਾਰਤ ਦੇ ਸਬੰਧਾਂ ’ਤੇ ਕੀ ਅਸਰ ਆਦਿ ਸਵਾਲਾਂ ’ਤੇ ਪ੍ਰੋ. ਹਰਸ਼ ਪੰਤ (Observer Research Foundation) ਦੀ ਰਾਏ।

ਇਸ ਸਵਾਲ ਦੇ ਜਵਾਬ ’ਚ ਪ੍ਰੋ. ਪੰਤ ਨੇ ਕਿਹਾ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਦੇ ਤਾਜ਼ਾ ਰੁਖ਼ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਤਾਲਿਬਾਨ ਦੇ ਨਾਲ ਹੁਣ backdoor diplomacy ਦੇ ਪੱਖ ’ਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਨਾਲ ਅਫ਼ਗ਼ਾਨਿਸਤਾਨ ਦਾ ਭਵਿੱਖ ਹੁਣ ਪੂਰੀ ਤਰ੍ਹਾਂ ਨਾਲ ਤਾਲਿਬਾਨ ਦੇ ਹੱਥਾਂ ’ਚ ਹੈ। ਅਜਿਹੇ ’ਚ ਤਾਲਿਬਾਨ ਨੂੰ ਲੈ ਕੇ ਭਾਰਤ ਨੂੰ ਆਪਣੀ ਕੂਟਨੀਤੀ ’ਚ ਬਦਲਾਅ ਕਰਨਾ ਪਵੇਗਾ। ਇਹ ਸਮੇਂ ਦੀ ਮੰਗ ਹੈ।

ਉਨ੍ਹਾਂ ਕਿਹਾ ਕਿ ਤਾਲਿਬਾਨ ਨੂੰ ਲੈ ਕੇ ਭਾਰਤ ਦੀ ਰਣਨੀਤੀ ਸਫ਼ਲ ਰਹੀ ਹੈ। ਅਫ਼ਗ਼ਾਨਿਸਤਾਨ ਨੂੰ ਮਾਮਲੇ ’ਚ ਭਾਰਤ ਨੇ ਬਹੁਤ ਸਾਂਤੀ ਨਾਲ ਕੰਮ ਕੀਤਾ ਹੈ। ਇਹੀ ਵਜ੍ਹਾ ਹੈ ਕਿ ਤਾਲਿਬਾਨ ਨੇ ਭਾਰਤ ਨੂੰ ਲੈ ਕੇ ਇਕ ਸਕਾਰਾਤਮਕ ਰਵੱਈਆ ਅਪਨਾਇਆ ਹੈ। ਅਫ਼ਗ਼ਾਨਿਸਤਾਨ ’ਚ ਆਪਣੇ ਨਿਵੇਸ਼ ਤੇ ਉੱਥੋਂ ਮੱਧ ਏਸ਼ੀਆ ਦੀ ਪਹੁੰਚ ਨੂੰ ਬਣਾਏ ਰੱਖਣ ਲਈ ਭਾਰਤ ਨੂੰ ਤਾਲਿਬਾਨ ਨਾਲ ਖੁੱਲ੍ਹੇ ਤੌਰ ’ਤੇ ਗੱਲਬਾਤ ਦਾ ਨਵਾਂ ਚੈਨਲ ਖੋਲ੍ਹਣਾ ਜ਼ਰੂਰੀ ਸੀ।

ਤਾਲਿਬਾਨ ਦੇ ਮਾਮਲੇ ’ਚ ਭਾਰਤ ਨੂੰ ਅਜੇ ਜ਼ਿਆਦਾ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਤਾਲਿਬਾਨ ’ਚ ਸਰਕਾਰ ਦਾ ਸਪੱਸ਼ਟ ਰੂਪ ਸਾਹਮਣੇ ਨਹੀਂ ਆ ਜਾਂਦਾ ਉਦੋਂ ਤਕ ਵੈਟ ਐਂਡ ਵਾਚ ਦੀ ਸਥਿਤੀ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਪੰਤ ਨੇ ਕਿਹਾ ਕਿ ਤਾਲਿਬਾਨ ਦੇ ਨਾਲ ਭਾਰਤ ਦਾ ਰਿਸ਼ਤਾ ‘ਇਕ ਹੱਥ ਦੇ ਤੇ ਇਕ ਹੱਥ ਲੈ’ ਵਾਲਾ ਹੈ। ਤਾਲਿਬਾਨ, ਭਾਰਤ ਨਾਲ ਵਪਾਰ ਕਰਨਾ ਚਾਹੁੰਦਾ ਹੈ। ਭਾਰਤ ਵੀ ਇਹੀ ਚਾਹੁੰਦਾ ਹੈ ਕਿ ਅਫ਼ਗ਼ਾਨਿਸਤਾਨ ਦੀ ਜ਼ਮੀਨ ਨਾਲ ਭਾਰਤ ਵਿਰੋਧੀ ਸਰਗਰਮੀਆਂ ਨੂੰ ਰਾਹਤ ਮਿਲੇ। ਪ੍ਰੋ. ਪੰਤ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਭਵਿੱਖ ’ਚ ਤਾਲਿਬਾਨ ਤੇ ਭਾਰਤ ਦੇ ਵਿਚ ਕਿਸ ਤਰ੍ਹਾਂ ਦੇ ਸਬੰਧ ਹੋਣਗੇ ਪਰ ਤਾਲਿਬਾਨ ਨੇ ਹਾਲ ਦੇ ਦਿਨਾਂ ’ਚ ਭਾਰਤ ਦੇ ਨਾਲ ਸਕਾਰਾਤਮਕ ਰੁਖ਼ ਅਪਣਾਇਆ ਹੈ। ਤਾਲਿਬਾਨ ਦਾ ਰੁਖ਼ ਤਾਲਿਬਾਨ-1 ਦੀ ਤਰ੍ਹਾ ਨਹੀਂ ਹੈ। ਤਾਲਿਬਾਨ-2 ਦਾ ਰੁਖ਼ ਇਕਦਮ ਵੱਖਰਾ ਹੈ। ਤਾਲਿਬਾਨ ਲੰਬੇ ਸਮੇਂ ਤੋਂ ਭਾਰਤ ਨਾਲ ਬਿਹਤਰ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਧਾਰਾ 370 ਦੇ ਮਾਮਲੇ ’ਚ ਵੀ ਤਾਲਿਬਾਨ ਨੇ ਕਿਹਾ ਸੀ ਕਿ ਕਸ਼ਮੀਰ ਦਾ ਮਾਮਲਾ ਭਾਰਤ ਦਾ ਨਿੱਜੀ ਮਾਮਲਾ ਹੈ। ਉਹ ਇਸ ਮਾਮਲੇ ’ਚ ਪਾਕਿਸਤਾਨ ਦਾ ਸਹਿਯੋਗ ਨਹੀਂ ਕਰੇਗਾ। ਉਸ ਸਮੇਂ ਤਾਲਿਬਾਨ ਦਾ ਇਹ ਵੱਡਾ ਬਿਆਨ ਸੀ। ਹਾਲ ਹੀ ’ਚ ਤਾਲਿਬਾਨ ਬੁਲਾਰੇ ਨੇ ਭਾਰਤ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।

Related posts

ਭਾਰਤੀ-ਅਮਰੀਕੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਕੀਤੀ ਤਾਰੀਫ਼

editor

ਕਸ਼ਮੀਰ ਦੇ ਕਈ ਖੇਤਰਾਂ ਵਿੱਚ ਬਰਫ਼ਬਾਰੀ, ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਤਾਪਮਾਨ ਡਿੱਗਿਆ

editor

ਮਹਾਯੁਤੀ ਦੇ ਆਗੂ, ਭਾਜਪਾ ਲੀਡਰਸ਼ਿਪ ਤੈਅ ਕਰਨਗੇ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ: ਬਾਵਨਕੁਲੇ

editor