News Breaking News Latest News Sport

ਭਾਰਤ ‘ਚ ਹੁੰਦਾ ਐ ਹਾਲੀਵੁੱਡ ਜਾਂ ਬਾਲੀਵੁੱਡ ਸਟਾਰ ਵਰਗਾ ਵਿਵਹਾਰ

ਨਵੀਂ ਦਿੱਲੀ – ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਦਿੱਗਜ ਤੇਂਜ਼ ਗੇਂਦਬਾਜ ਡੇਲ ਸਟੇਨ ਨੇ ਭਾਰਤ ‘ਚ ਖੇਡਣ ਨੂੰ ਲੈ ਕੇ ਅਨੁਭਵ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਖੇਡਣ ‘ਤੇ ‘ਫਿਲਮੀ ਸਿਤਾਰੇ’ ਵਰਗਾ ਅਨੁਭਵ ਹੁੰਦਾ ਸੀ। 38 ਸਾਲ ਸਟੇਨ ਨੇ ਭਾਰਤ ‘ਚ ਕਾਫੀ ਅੰਤਰਰਾਸ਼ਟਰੀ ਤੇ ਇੰਡੀਅਨ ਪ੍ਰੀਮਿਅਰ ਲੀਗ ਕ੍ਰਿਕਟ ਖੇਡਿਆ ਹੈ। ਉਨ੍ਹਾਂ ਨੇ 2019 ‘ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੈਂਗਲੋਰ ਲਈ ਆਪਣਾ ਆਖਰੀ ਆਈਪੀਐੱਲ  ਮੈਚ ਖੇਡਿਆ। ਸਾਕ੍ਰਿਕਟਮੇਗ.ਕਾਮ   ਨਾਲ ਹੀ ਇਕ ਇੰਟਰਵਿਊ ‘ਚ, ਦੱਖਣੀ ਅਫੀਕਾ ਨੇ ਕਿਹਾ, ‘ਭਾਰਤ ‘ਚ ਰਾਕ ਸਟਾਰ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ। ਤੁਹਾਡੇ ਨਾਲ ਹਾਲੀਵੁੱਡ ਜਾਂ ਬਾਲੀਵੁੱਡ ਸਟਾਰ ਦੀ ਤਰ੍ਹਾਂ ਵਿਵਹਾਰ ਹੁੰਦਾ ਹੈ। ਕ੍ਰਿਕਟ ਦੇ ਲੋਕ ਉੱਥੇ ਪਾਗਲ ਹਨ। ਤੁਸੀਂ ਹਵਾਈ ਅੱਡੇ ‘ਤੇ ਜਾਂਦੇ ਹੋ ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਜਾਂਦੀ ਹੈ। ਤੁਸੀਂ ਅਭਿਆਸ ਕਰਨ ਜਾਂਦੇ ਹੋ ਤਾਂ ਉੱਥੇ 10 ਹਜ਼ਾਰ ਲੋਕ ਤੁਹਾਨੂੰ ਦੇਖ ਰਹੇ ਹੁੰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਅਨੁਭਵ ਦੁਬਾਰਾ ਮਿਲੇਗਾ।’ ਇਸ 38 ਸਾਲ ਦੇ ਤੇਂਜ਼ ਗੇਂਦਬਾਜ਼ ਨੇ ਆਪਣੇ 17 ਸਾਲ ਲੰਬੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਦੱਖਣੀ ਅਫਰੀਕਾ ਲਈ 93 ਟੈਸਟ, 125 ਵਨਡੇਅ ਤੇ 47 ਟੀ-20 ਮੈਚ ਖੇਡੇ। ਸਟੇਨ ਦੇ ਨਾਂ 439 ਟੈਸਟ ਵਿਕੇਟ, 196 ਵਨਡੇਅ ਵਿਕਟ ਤੇ 64 ਟੀ-20 ਵਿਕਟ ਹਨ। ਸਾਲ 2019 ‘ਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਸਟੇਨ ਨੇ ਆਪਣਾ ਅੰਤਿਮ ਅੰਤਰਰਾਸ਼ਟਰੀ ਮੈਚ ਫਰਵਰੀ 2020 ‘ਚ ਆਸਟ੍ਰੇਲੀਆ ਖ਼ਿਲਾਫ਼ ਟੀ-20 ਦੇ ਰੂਪ ‘ਚ ਖੇਡਿਆ ਸੀ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin