News Breaking News India Latest News

ਬ੍ਰਜ ’ਚ ਬੁਖ਼ਾਰ ਦਾ ਕਹਿਰ, ਪੰਜ ਜ਼ਿਲ੍ਹਿਆਂ ’ਚ 92 ਦੀ ਮੌਤ, ਫਿਰੋਜ਼ਾਬਾਦ ’ਚ ਸਥਿਤੀ ਜ਼ਿਆਦਾ ਗੰਭੀਰ

ਆਗਰਾ – ਜਾਨਲੇਵਾ ਬੁਖ਼ਾਰ ਨੇ ਬ੍ਰਜ ਦੇ ਪੰਜ ਜ਼ਿਲ੍ਹਿਆਂ ’ਚ ਕੋਹਰਾਮ ਮਚਾ ਰੱਖਿਆ ਹੈ। ਮੈਨਪੁਰੀ ਤੋਂ ਸ਼ੁਰੂ ਹੋਇਆ ਬੁਖ਼ਾਰ ਫਿਰੋਜ਼ਾਬਾਦ, ਮਥੁਰਾ, ਕਾਸਗੰਜ ਤੇ ਆਗਰਾ ’ਚ ਵੀ ਫੈਲ ਗਿਆ ਹੈ। ਪੰਜਾਂ ਜ਼ਿਲ੍ਹਿਆਂ ’ਚ 91 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਗੰਭੀਰ ਸਥਿਤੀ ਫਿਰੋਜ਼ਾਬਾਦ ਦੀ ਹੈ। ਇੱਥੇ 61 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਨ੍ਹਾਂ ’ਚ 90 ਫ਼ੀਸਦੀ ਦੇ ਕਰੀਬ ਬੱਚੇ ਹਨ।

ਬ੍ਰਜ ’ਚ ਬੁਖ਼ਾਰ ਨਾਲ ਮੌਤ ਦਾ ਪਹਿਲਾ ਮਾਮਲਾ ਮੈਨਪੁਰੀ ’ਚ ਦਰਜ ਕੀਤਾ ਗਿਆ। ਉਦੇਤਪੁਰ ਅਭਈ ਪਿੰਡ ’ਚ 10 ਅਗਸਤ ਨੂੰ ਇਕ ਮਰੀਜ਼ ਦੀ ਮੌਤ ਹੋਈ। ਇਸ ਤੋਂ ਬਾਅਦ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜ਼ਿਲ੍ਹੇ ’ਚ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਇਸ ਨੂੰ ਸਾਧਾਰਨ ਵਾਇਰਲ ਹੀ ਦੱਸ ਰਿਹਾ ਹੈ। ਫਿਰੋਜ਼ਾਬਾਦ ’ਚ 11 ਅਗਸਤ ਤੋਂ ਲੈ ਕੇ ਹੁਣ ਤਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਥੁਰਾ ’ਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਕੋਂਹ ਪਿੰਡ ’ਚ ਹੀ 11 ਲੋਕ ਮਰ ਚੁੱਕੇ ਹਨ। ਇੱਥੇ ਇਕ ਮਰੀਜ਼ ’ਚ ਇੰਸੇਫੇਲਾਈਟਿਸ ਦੀ ਵੀ ਪੁਸ਼ਟਚੀ ਹੋਈ ਹੈ। ਕਾਸਗੰਜ ’ਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin