News Breaking News International Latest News

ਮੰਗਲ ਮਿਸ਼ਨ ਲਈ ਚੀਨ ਨੇ ਬਣਾਇਆ ਸੂਖਮ ਨਿਗਰਾਨੀ ਹੈਲੀਕਾਪਟਰ

ਬੀਜਿੰਗ – ਚੀਨ ਨੇ ਭਵਿੱਖ ਦੇ ਮੰਗਲ ਮਿਸ਼ਨ ਲਈ ਇਕ ਸੂਖਮ ਨਿਗਰਾਨੀ ਹੈਲੀਕਾਪਟਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ। ਚੀਨ ਸਾਲ 2003 ‘ਚ ਮੰਗਲ ਗ੍ਰਹਿ ‘ਤੇ ਆਪਣਾ ਪਹਿਲਾ ਮਿਸ਼ਨ ਭੇਜਣ ਦੀ ਤਿਆਰੀ ‘ਚ ਹੈ।ਚੀਨ ਦੇ ਨੈਸ਼ਨਲ ਸਪੇਸ ਸਾਇੰਸ ਸੈਂਟਰ ‘ਚ ਨਾਸਾ ਦੇ ਵਿਕਸਤ ਕੀਤੇ ਗਏ ਰੋਬੋਟਿਕ ਹੈਲੀਕਾਪਟਰ ਇਨਜੇਨਿਊਟੀ ਜਿਹੇ ਦਿਸਦੇ ਹਨ। ਸਪੇਸ ਏਜੰਸੀ ਦਾ ਕਹਿਣਾ ਹੈ ਕਿ ਇਹ ਹੈਲੀਕਾਪਟਰ ਮਾਰਸ ਮਿਸ਼ਨ ਦਾ ਉਪਕਰਨ ਹੋ ਸਕਦਾ ਹੈ।

ਨਾਸਾ ਦੇ ਰੋਵਰ ਤੋਂ ਇਨਸੇਨਿਊਟੀ ਦੀ ਪਹਿਲੀ ਉਡਾਣ ਅਪ੍ਰਰੈਲ ‘ਚ ਸੀ। ਇਹ ਰੋਵਰ ਸਤਿਹ ਤੋਂ ਤਿੰਨ ਮੀਟਰ (10 ਫੁੱਟ) ਉੱਡਿਆ ਸੀ। ਇਹ ਪਹਿਲੀ ਵਾਰ ਹੋਵੇਗਾ ਕਿ ਧਰਤੀ ਤੋਂ ਇਲਾਵਾ ਵੀ ਕਿਤੇ ਮਨੁੱਖੀ ਪਰਿਚਾਲਨ ਲਈ ਕੋਈ ਵਾਹਨ ਲਾਂਚ ਕੀਤਾ ਜਾਵੇਗਾ। ਇਨਜੇਨਿਊਟੀ ਨੂੰ ਮਾਰਸ ਦੇ ਵਿਰਲ ਵਾਤਾਵਰਨ ‘ਚ ਵਿਚਰਨਾ ਹੈ ਤੇ ਜੋ ਧਰਤੀ ਵਾਂਗ ਇਕ ਫ਼ੀਸਦੀ ਹੀ ਵਿਰਲ ਹੈ। ਇਸ ‘ਚ ਚੁਣੌਤੀ ਇਹ ਹੈ ਕਿ ਇਨਜੇਨਿਊਟੀ ਦਾ ਵਜ਼ਨ ਸਿਰਫ਼ 1.8 ਕਿਲੋ ਹੈ। ਨਾਸਾ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਏਅਰੋਡਾਇਨੈਮਿਕ ਲਿਫਟ ਦੀ ਕਮੀ ਦੀ ਭਰਪਾਈ ਲਈ ਇਨਜੇਨਿਊਟੀ ‘ਚ ਲੱਗੇ ਰੋਟਰ ਬਲੇਡਾਂ ਦੀ ਸਾਜ ਚਾਰ ਫੁੱਟ ਰੱਖੀ ਗਈ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin