News Breaking News Latest News Punjab

ਪਾਕਿਸਤਾਨ ਨੇ ਨਹੀਂ ਲਏ ਆਪਣੇ ਦੇਸ਼ ਦੇ ਹਿੰਦੂ ਪਰਿਵਾਰ, ਸਿਰਫ 26 ਜਾਣੇ ਪਰਤੇ ਵਤਨ

ਅੰਮ੍ਰਿਤਸਰ – ਭਾਰਤ ਦੇ ਵੱਖ-ਵੱਖ ਸ਼ਹਿਰਾਂ ‘ਚ ਕੋਰੋਨਾ ਮਹਾਮਾਰੀ ਦੌਰਾਨ ਫਸੇ ਕਈ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੂੰ ਅੱਜ ਅਟਾਰੀ ਸਰਹੱਦ ਰਸਤੇ ਵਤਨ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਹੈ। ਭਾਰਤ ਵੱਲੋਂ ਪਾਕਿਸਤਾਨ ਭੇਜੇ ਸਾਰੇ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਟਾਰੀ ਸਰਹੱਦ ‘ਤੇ ਸਥਿੱਤ ਆਈਸੀਪੀ ਵਿਖੇ ਕੋਰੋਨਾ ਟੈਸਟ ਕਰਕੇ ਰਿਪੋਟਿੰਗ ਦੇ ਕੇ 26 ਪਾਕਿਸਤਾਨੀ ਨੂੰ ਵਤਨ ਲਈ ਰਵਾਨਾ ਕੀਤਾ ਗਿਆ। ਭਾਰਤ ਵੱਲੋਂ ਪਾਕਿਸਤਾਨ ਭੇਜੇ ਗਏ ਹਿੰਦੂ ਪਰਿਵਾਰ ਦਿੱਲੀ, ਯੂਪੀ, ਰਾਜਸਥਾਨ ਤੋਂ ਇਕੱਤਰ ਹੋ ਕੇ ਵਤਨ ਪਰਤੇ ਹਨ ਜੋ ਪਿੱਛਲੇ 2 ਸਾਲ ਪਹਿਲਾਂ ਭਾਰਤ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਸਨ। ਇਥੇ ਦੱਸਣਯੋਗ ਹੈ 77 ਦੇ ਕਰੀਬ ਪਾਕਿਸਤਾਨੀ ਲੋਕ ਜੋ ਜੋਧਪੁਰ ਰਾਜਸਥਾਨ ਵਿਖੇ ਸਲਾਨਾ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰਨ ਲਈ ਡੇਢ ਸਾਲ ਪਹਿਲਾਂ ਭਾਰਤ ਆਏ ਸਨ ਨੂੰ ਪਾਕਿਸਤਾਨ ਦੇਸ਼ ਦੇ ਸਰਹੱਦੀ ਰਖਵਾਲਿਆਂ ਲੈਣ ਤੋਂ ਇਨਕਾਰ ਬਹਾਨਾ ਇਹ ਲਗਾ ਕੇ ਭਾਰਤ ਵਿਚ ਹੀ ਰੋਕ ਦਿੱਤਾ ਕਿ ਉਹ ਦੇਰੀ ਨਾਲ ਸਰਹੱਦ ਪਾਰ ਕਰਨ ਆਏ ਹਨ ਤੇ ਇਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਵੀ ਨਾਲ ਨਹੀਂ ਲੈ ਕੇ ਆਏ। ਪਾਕਿਸਤਾਨ ਵੱਲੋਂ ਰੋਕੇ ਗਏ ਹਿੰਦੂ ਪਰਿਵਾਰਾ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਿਸ਼ੇਸ਼ ਬੱਸ ਰਾਹੀਂ ਅੰਮ੍ਰਿਤਸਰ ਵਾਪਿਸ ਲੈ ਕੇ ਆਇਆ ਹੈ ਜੋ ਹੁਣ ਕੋਰੋਨਾ ਟੈਸਟ ਕਰਵਾ ਕੇ ਹੀ ਅੰਮ੍ਰਿਤਸਰ ਪ੍ਰਸ਼ਾਸਨ ਪਾਕਿਸਤਾਨ ਲਈ ਅਗਲੇ ਦਿਨ ਅਟਾਰੀ ਸਰਹੱਦ ਰਸਤੇ ਭੇਜੀਆ ਜਾਵੇਗਾ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin