NewsBreaking NewsLatest NewsSport

ਨਿਸ਼ਾਨੇਬਾਜ਼ੀ ‘ਚ ਡਬਲ ਧਮਾਲ, 19 ਸਾਲ ਦੇ ਮਨੀਸ਼ ਨਰਵਾਲ ਨੇ ਗੋਲਡ ਤਾਂ ਸਿੰਘਰਾਜ ਨੇ ਸਿਲਵਰ ਮੈਡਲ ਜਿੱਤਿਆ

ਨਵੀਂ ਦਿੱਲੀ – ਭਾਰਤੀ ਪੈਰਾਲੰਪਿਕ ਟੀਮ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਪਿਛਲੇ ਸਾਰੇ ਰਿਕਾਰਡ ਤੋ ਦਿੱਤੇ ਹਨ। ਸ਼ਨਿਚਰਵਾਰ ਨੂੰ ਭਾਰਤੀ ਟੀਮ ਨੇ ਦੋ ਹੋਰ ਮੈਡਲ ਭਾਰਤ ਦੀ ਝੋਲੀ ਪਾਏ। ਨਿਸ਼ਾਨੇਬਾਜ਼ੀ ‘ਚ ਮਨੀਸ਼ ਨਰਵਾਲ ਨੇ ਗੋਲਡ ਤਾਂ ਉੱਥੇ ਹੀ ਇਸੇ ਈਵੈਂਟ ‘ਚ ਸਿੰਘਰਾਜ ਆਧਨਾ ਨੇ ਸਿਵਲ ਮੈਡਲ ‘ਤੇ ਕਬਜ਼ਾ ਜਮਾਇਆ। ਇਸੇ ਦੇ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 15 ਹੋ ਗਈ ਹੈ।ਭਾਰਤ ਲਈ ਸ਼ਨਿਚਰਵਾਰ ਦਾ ਦਿਨ ਅਹਿਮ ਸਾਬਿਤ ਹੋ ਰਿਹਾ ਹੈ। ਪਹਿਲਾਂ ਬੈਡਮਿੰਟਨ ‘ਚ ਦੋ ਭਾਰਤੀ ਖਿਡਾਰੀਆਂ ਨੇ ਫਾਈਨਲ ‘ਚ ਜਗ੍ਹਾ ਪੱਕੀ ਕੀਤੀ ਤੇ ਇਸ ਤੋਂ ਬਾਅਦ ਨਿਸ਼ਾਨੇਬਾਜ਼ੀ ‘ਚ ਦੋ ਮੈਡਲ ਮਿਲੇ।ਭਾਰਤ ਦੇ 19 ਸਾਲਾ ਨਿਸ਼ਾਨੇਬਾਜ਼ ਮਨੀਸ਼ ਨੇ 50 ਮੀਟਰ ਮਿਕਸਡ ਪਿਸਟਲ ਐੱਸਐੱਚ1 ਈਵੈਂਟ ‘ਚ ਗੋਲਡ ਮੈਡਲ ‘ਤੇ ਨਿਸ਼ਾਨਾ ਵਿੰਨ੍ਹਿਆ। ਉੱਥੇ ਹੀ ਸਿੰਘਰਾਜ ਦੂਸਰੇ ਨੰਬਰ ‘ਤੇ ਰਹੇ ਅਤੇ ਸਿਲਵਰ ਮੈਡਲ ਪੱਕਾ ਕੀਤਾ। ਫਾਈਨਲ ‘ਚ ਮਨੀਸ਼ ਨੇ 218 ਦਾ ਸਕੋਰ ਹਾਸਲ ਕਰ ਕੇ ਨਵਾਂ ਵਰਲਡ ਰਿਕਾਰਡ ਬਣਾਇਆ। ਇਹ ਹੁਣ ਤਕ ਦਾ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਜਿਸ ਨੇ ਭਾਰਤ ਨੂੰ ਤੀਸਰਾ ਗੋਲਡ ਮੈਡਲ ਦਿਵਾਇਆ।ਭਾਰਤ ਦੇ ਦੋ ਖਿਡਾਰੀਆਂ ਨੇ ਇਸ ਈਵੈਂਟ ‘ਚ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਪੋਡੀਅਮ ‘ਤੇ ਦੋਵੇਂ ਭਾਰਤੀ ਖਡ਼੍ਹੇ ਸਨ ਤੇ ਤਿਰੰਗਾ ਲਹਿਰਾ ਰਿਹਾ ਸੀ। ਸ਼ਨਿਚਰਵਾਰ ਨੂੰ ਭਾਰਤ ਲਈ ਇਸ ਪੈਰਾਲੰਪਿਕ ‘ਚ ਇਹ ਸ਼ਾਨਦਾਰ ਪਲ਼ ਮਹਿਜ਼ 19 ਸਾਲ ਦੇ ਪੈਰਾਨਿਸ਼ਾਨੇਬਾਜ਼ ਮਨੀਸ਼ ਨੇ ਹਾਸਲ ਕੀਤਾ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

admin

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

admin

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ

admin