News Breaking News Latest News Sport

ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ‘ਚ ਭਾਰਤ ਨੂੰ ਦਿਵਾਇਆ 5ਵਾਂ ਗੋਲਡ, ਬੈਡਮਿੰਟਨ ‘ਚ ਕੀਤਾ ਕਮਾਲ

ਟੋਕੀਓ – ਟੋਕੀਓ ਪੈਰਾਲੰਪਿਕਸ ‘ਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਐਤਵਾਰ ਦੀ ਸ਼ੁਰੂਆਤ ਸਿਲਵਰ ਮੈਡਲ ਦੇ ਨਾਲ ਹੋਈ ਤੇ ਤਾਜ਼ਾ ਖ਼ਬਰ ਇਹ ਹੈ ਕਿ ਭਾਰਤ ਦੇ ਖਾਤੇ ‘ਚ ਇਕ ਹੋਰ ਗੋਲਡ ਆਇਆ ਹੈ। ਬੈਡਮਿੰਟਨ ਪੁਰਸ਼ ਏਕਲ SH6 ‘ਚ ਕ੍ਰਿਸ਼ਨਾ ਨਾਗਰ ਨੇ ਕਾਈ ਮਾਨ ਚੂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਹ ਟੋਕੀਓ ਪੈਰਾਲੰਪਿਕਸ ‘ਚ ਭਾਰਤ ਦਾ ਕੁੱਲ 19ਵਾਂ ਮੈਡਲ ਹੈ ਤੇ ਇਸ ਵਿਚ 5 ਗੋਲਡ ਹਨ। ਫਾਈਨਲ ਮੁਕਾਬਲੇ ਦੇ ਪਹਿਲੇ ਦੌਰ ਦੀ ਖੇਡ ‘ਚ ਕ੍ਰਿਸ਼ਨਾ ਨੇ ਕਾਈ ਮਾਨ ਚੂ ਨੂੰ 21-17 ਨਾਲ ਹਰਾਇਆ। ਹਾਲਾਂਕਿ, ਦੂਸਰੀ ਗੇਮ ‘ਚ ਹਾਂਗਕਾਂਗ ਦੇ ਖਿਡਾਰੀ ਨੇ ਵਾਪਸੀ ਕੀਤੀ ਤੇ ਮੁਕਾਬਲਾ 21-16 ਨਾਲ ਆਪਣੇ ਨਾਂ ਕੀਤਾ, ਪਰ ਤੀਸਰੇ ਰਾਊਂਡ ‘ਚ ਭਾਰਤੀ ਪੈਰਾ ਸ਼ਟਲਰ ਕ੍ਰਿਸ਼ਨਾ ਨਾਗਰ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ 21-17 ਨਾਲ ਜਿੱਤ ਹਾਸਲ ਕੀਤੀ ਤੇ ਮੁਕਾਬਲਾ 2-1 ਨਾਲ ਜਿੱਤ ਕੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਬੈਡਮਿੰਟਨ ਪੁਰਸ਼ ਏਕਲ SL4 ‘ਚ ਨੋਇਡਾ ਦੇ ਡੀਐੱਮ ਸੁਹਾਸ ਐੱਲ ਯਤੀਰਾਜ ਨੇ ਦੇਸ਼ ਨੂੰ ਸਿਲਵਰ ਮੈਡਲ ਦਿਵਾਇਆ ਹੈ। ਇਹ ਭਾਰਤ ਦਾ 18ਵਾਂ ਮੈਡਲ ਸੀ। ਟੋਕੀਓ ‘ਚ ਜਾਰੀ ਪੈਰਾਲੰਪਿਕ ਖੇਡਾਂ ਆਪਣੇ ਆਖਰੀ ਪੜਾਅ ‘ਚ ਹਨ ਤੇ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਹੁਣ ਤਕ ਦਮਦਾਰ ਰਿਹਾ ਹੈ। ਭਾਰਤ ਨੇ ਪੰਜ ਗੋਲਡ ਮੈਡਲ, 8 ਸਿਲਵਰ ਮੈਡਲ ਤੇ 6 ਕਾਂਸੀ ਮੈਡਲ ਜਿੱਤੇ ਹਨ। ਪੈਰਾਲੰਪਿਕ ਖੇਡਾਂ ਦੇ ਇਤਿਹਾਸ ‘ਚ ਭਾਰਤ ਲਈ ਇਹ ਟੂਰਨਾਮੈਂਟ ਇਤਿਹਾਸਕ ਰਿਹਾ ਹੈ, ਕਿਉਂਕਿ ਭਾਰਤ ਨੇ ਹੁਣ ਤਕ ਸਿਰਫ਼ 12 ਮੈਡਲ ਹੀ ਇਨ੍ਹਾਂ ਖੇਡਾਂ ‘ਚ ਜਿੱਤੇ ਸਨ, ਪਰ ਹੁਣ ਇੱਕੋ ਪੈਰਾਲੰਪਿਕ ‘ਚ ਭਾਰਤ ਨੇ ਡੇਢ ਦਰਜਨ ਤੋਂ ਜ਼ਿਆਦਾ ਮੈਡਲਾਂ ‘ਤੇ ਕਬਜ਼ਾ ਜਮਾਇਆ ਹੈ।ਰਾਜਸਥਾਨ ਦੇ ਕ੍ਰਿਸ਼ਨਾ ਨਾਗਰ ਫਿਲਹਾਲ ਮਹਿਜ਼ 22 ਸਾਲ ਦੇ ਹਨ ਤੇ ਉਨ੍ਹਾਂ ਪੈਰਾਲੰਪਿਕ ‘ਚ ਗੋਲਡ ਮੈਡਲ ਜਿੱਤਣ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤੇ ਕਾਂਸੀ ਮੈਡਲ ਜਿੱਤਿਆ ਹੋਇਆ ਹੈ। ਇਸ ਤੋਂ ਇਲਾਵਾ ਪੈਰਾ ਏਸ਼ੀਅਨ ਗੇਮਜ਼ ‘ਚ ਵੀ ਕਾਂਸੀ ਮੈਡਲ ਆਪਣੇ ਨਾਂ ਕਰ ਚੁੱਕੇ ਹਨ। ਆਪਣੀ ਕੈਟਾਗਰੀ “ਚ ਉਹ ਇਸ ਵੇਲੇ ਦੁਨੀਆ ਦੇ ਦੂਸਰੇ ਨੰਬਰ ਦੇ ਖਿਡਾਰੀ ਹਨ। ਮੌਜੂਦਾ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਉਹ ਜਲਦ ਨੰਬਰ ਇਕ ‘ਤੇ ਵੀ ਕਾਬਜ਼ ਹੋ ਸਕਦੇ ਹਨ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin