ਨਵੀਂ ਦਿੱਲੀ – ਬੀਤਿਆ ਵੀਰਵਾਰ ਦਾ ਦਿਨ ਟੀਵੀ ਇੰਡਸਟਰੀ ਲਈ ਕਾਫੀ ਦੁਖਦ ਰਿਹਾ। ਇਸ ਇੰਡਸਟਰੀ ਨੇ ਆਪਣੇ ਚਰਚਿਤ ਤੇ ਹਿੱਟ ਸਿਤਾਰੇ ਸਿਧਾਰਥ ਸ਼ੁਕਲਾ ਨੂੰ ਹਮੇਸ਼ਾ ਲਈ ਗੁਆ ਦਿੱਤਾ। ਸਿਧਾਰਥ ਸ਼ੁਕਲਾ ਦਾ ਦੇਹਾਂਤ ਹਾਰਟ ਅਟੈਕ ਕਾਰਨ ਹੋਇਆ ਸੀ। ਉਸਦੇ ਦੇਹਾਂਤ ਨਾਲ ਫੈਨਜ਼ ਅਤੇ ਕਰੀਬੀ ਹਾਲੇ ਤਕ ਸਕਦੇ ’ਚ ਹਨ। ਬਹੁਤ ਸਾਰੇ ਟੀਵੀ ਸਿਤਾਰੇ ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ’ਚ ਪਹੁੰਚੇ ਅਤੇ ਦਿੱਗਜ ਅਦਾਕਾਰ ਨੂੰ ਖ਼ਾਸ ਅੰਦਾਜ਼ ’ਚ ਸ਼ਰਧਾਂਜ਼ਲੀ ਦਿੱਤੀ।
ਉਥੇ ਹੀ ਮਰਹੂਮ ਅਦਾਕਾਰ ਦੇ ਬਹੁਤ ਸਾਰੇ ਦੋਸਤਾਂ ਨੇ ਉਸਨੂੰ ਖ਼ਾਸ ਅੰਦਾਜ਼ ’ਚ ਯਾਦ ਕੀਤਾ ਅਤੇ ਉਸਨੂੰ ਖ਼ਾਸ ਚੀਜ਼ਾਂ ਵੀ ਸਮਰਪਿਤ ਕੀਤੀਆਂ ਹਨ। ਬਿੱਗ ਬੌਸ 14 ਦੇ ਕੰਟੈਸਟੈਂਟ ਅਤੇ ਮਸ਼ਹੂਰ ਸਿੰਗਰ ਰਾਹੁਲ ਵੈਦਿਆ ਨੇ ਵੀ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਹੈ। ਇੰਨਾ ਹੀ ਨਹੀਂ ਰਾਹੁਲ ਨੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦਾ ਫੇਵਰੇਟ ਗਾਣਾ ਵੀ ਸਮਰਪਿਤ ਕੀਤਾ ਹੈ। ਗਾਣਾ ਗਾਉਂਦੇ ਹੋਏ ਰਾਹੁਲ ਵੈਦਿਆ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਰਾਹੁਲ ਦੇ ਗਾਣੇ ਦੇ ਵੀਡੀਓ ਨੂੰ bigbossott ਨਾਮ ਦੇ ਇੰਸਟਾਗ੍ਰਾਮ ਹੈਂਡਲ ਨੇ ਸਾਂਝਾ ਕੀਤਾ ਹੈ। ਵੀਡੀਓ ’ਚ ਰਾਹੁਲ ਵੈਦਿਆ ਦੱਸਦੇ ਹਨ ਕਿ ਸਿਧਾਰਥ ਸ਼ੁਕਲਾ ਦਾ ਫੇਵਰੇਟ ਗਾਣਾ ‘ਤੂੰ ਜਾਨੇ ਨਾ’ ਹੈ। ਇਹ ਗਾਣਾ ਫਿਲਮ ‘ਅਜ਼ਬ ਪ੍ਰੇਮ ਕੀ ਗਜ਼ਬ ਕਹਾਨੀ’ ਦਾ ਹੈ। ਵੀਡੀਓ ’ਚ ਰਾਹੁਲ ਵੈਦਿਆ ਇਸ ਗਾਣੇ ਨੂੰ ਸਿਧਾਰਥ ਸ਼ੁਕਲਾ ਲਈ ਗਾਉਂਦੇ ਹੋਏ ਕਹਿੰਦੇ ਹਨ, ਇਹ ਗਾਣਾ ਖ਼ਾਸ ਤੌਰ ’ਤੇ ਉਸ ਦੋਸਤ ਲਈ ਹੈ, ਜਿਸਦਾ ਕੱਲ੍ਹ ਦੇਹਾਂਤ ਹੋ ਗਿਆ। ਅਸੀਂ ਉਸਨੂੰ ਗੁਆ ਦਿੱਤਾ! ਅਸੀਂ ਗੱਲ ਕਰ ਰਹੇ ਹਨ ਆਪਣੇ ਫੇਵਰੇਟ ਸਿਧਾਰਥ ਸ਼ੁਕਲਾ ਦੀ।’ ਰਾਹੁਲ ਵੈਦਿਆ ਵੀਡੀਓ ’ਚ ਅੱਗੇ ਕਹਿੰਦੇ ਹਨ, ‘ਮੇਰਾ ਬਹੁਤ ਕਰੀਬੀ ਦੋਸਤ ਸੀ। ਉਸਦਾ ਇਹ ਫੇਵਰੇਟ ਗਾਣਾ ਹੈ। ਮੈਂ ਇਹ ਗਾਣਾ ਨਹੀਂ ਗਾਉਣਾ ਸੀ, ਪਰ ਉਸ ਲਈ ਮੈਂ ਗਾਣਾ ਚਾਹੁੰਦਾ ਹਾਂ।’ ਸੋਸ਼ਲ ਮੀਡੀਆ ’ਤੇ ਸਿਧਾਰਥ ਸ਼ੁਕਲਾ ਲਈ ਗਾਉਂਦੇ ਹੋਏ ਰਾਹੁਲ ਵੈਦਿਆ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਰਹੂਮ ਅਦਾਕਾਰ ਅਤੇ ਰਾਹੁਲ ਵੈਦਿਆ ਦੇ ਫੈਨਜ਼ ਵੀਡੀਓ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।