Breaking News Latest News News Punjab

ਪ੍ਰੋਡਿਊਸਰ ਦੀ ਕੀਤੀ ਕੁੱਟਮਾਰ ਦਾ ਮਾਮਲਾ ਭਖਿਆ, ਨਿਹੰਗ ਸਿੰਘ ਤੇ ਪਿੰਡ ਵਾਲੇ ਹੋਏ ਆਹਮੋ ਸਾਹਮਣੇ

ਧਨੌਲਾ – ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਯੂ ਟਿਊਬ ਚੈਨਲ ਪ੍ਰੋਡਿਊਸਰ ਡੀਐਕਸਐਕਸ ਹਰਜਿੰਦਰ ਸਿੰਘ ਵੱਖੀਪਾੜ ਦੀ ਉਸ ਦੇ ਹੀ ਜੱਦੀ ਪਿੰਡ ਕੋਟਦੁਨਾ ਦੀ ਸੱਥ ’ਚ ਕੀਤੀ ਕੁੱਟਮਾਰ ਦੀ ਵੀਡੀਓ ਤਹਿਤ ਥਾਣਾ ਧਨੌਲਾ ਵਿਖੇ ਨਿਹੰਗ ਸਿੰਘਾਂ ਖ਼ਿਲਾਫ਼ ਦਰਜ ਕੀਤੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਜਿਥੇ ਪ੍ਰੋਡਿਊਸਰ ਦੇ ਹੱਕ ’ਚ ਉਸ ਦੇ ਪਿੰਡ ਦੀ ਪੰਚਾਇਤ ਨੇ ਪੱਖ ਪੂਰਿਆ ਹੈ, ਉੱਥੇ ਹੀ ਨਿਹੰਗ ਸਿੰਘਾਂ ਵੱਲੋਂ ਵੀ ਗੰਦੀ ਸ਼ਬਦਾਵਲੀ ’ਤੇ ਲਚਰਤਾ ਨੂੰ ਪ੍ਰਫੁਲਿੱਤ ਕਰਨ ਵਾਲੇ ਪ੍ਰੋਡਿਊਸਰ ਦੀ ਕੁੱਟਮਾਰ ਨੂੰ ਸਹੀ ਠਹਿਰਾਇਆ ਹੈ। ਹੋਇਆ ਇੰਝ ਕਿ ਸੋਮਵਾਰ ਦਿਨ ਚੜ੍ਹਦੇ ਹੀ ਪਿੰਡ ਵਾਸੀਆਂ ਤੇ ਸਰਪੰਚ ਵੱਲੋਂ ਕੌਮ ਦੇ ਰਾਖੇ ਨਿਹੰਗ ਸਿੰਘ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਕਰੜੇ ਸਬਦਾਂ ’ਚ ਨਿਖੇਧੀ ਕੀਤੀ ਗਈ। ਨਿਹੰਗ ਸਿੰਘਾਂ ’ਤੇ ਕਾਰਵਾਈ ਕਰਨ ਲਈ ਪ੍ਰੋਡਿਊਸਰ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ। ਦੂਸਰੇ ਪਾਸੇ ਕੌਮ ਦੇ ਰਾਖੇ ਜਥੇ ਨਿਹੰਗ ਸਿੰਘਾਂ ਦੀ ਹਮਾਇਤ ’ਤੇ ਭਾਰੀ ਗਿਣਤੀ ’ਚ ਉਨ੍ਹਾਂ ਦੇ ਸਮੱਰਥਕ ਥਾਣਾ ਧਨੌਲਾ ਪਹੁੰਚ ਗਏ ਜਿਨ੍ਹਾਂ ਕਿਹਾ ਕਿ ਪ੍ਰੋਡਿਊਸਰ ਲਚਰ ਵੀਡੀਓਜ਼ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ਪਾਉਂਦਾ ਸੀ ਜਿਸ ’ਤੇ ਪਹਿਲਾਂ ਵੀ ਪੁਲਿਸ ਕੇਸ ਦਰਜ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੋਡਿਊਸਰ ਨੂੰ ਕਈ ਵਾਰ ਸਮਝਾ ਚੁੱਕੇ ਸਨ ਪਰ ਇਹ ਹਰ ਗੱਲ ਨੂੰ ਟਿੱਚ ਸਮਝਦਾ ਸੀ ਜਿਸ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਨਿਹੰਗ ਸਿੰਘਾਂ ਨੇ ਪੁਲਿਸ ਨੂੰ ਲੱਚਰਤਾ ਫੈਲਾਉਣ ਤੇ ਪਹਿਲਾਂ ਵਾਲੇ ਦਰਜ ਪਰਚੇ ’ਚ ਪ੍ਰੋਡਿਊਸਰ ਹਰਜਿੰਦਰ ਸਿੰਘ ’ਤੇ ਧਾਰਾਵਾਂ ਵਧਾਉਣ ਲਈ ਜ਼ੋਰ ਪਾਇਆ।  ਮੌਕੇ ਦੀ ਨਜ਼ਾਕਤ ਦੇਖਦਿਆਂ ਥਾਣਾ ਧਨੌਲਾ ਦੇ ਇੰਚਾਰਜ ਕਮ ਅੰਡਰ ਟਰੇਨਿੰਗ ਡੀਐੱਸਪੀ ਵਿਸ਼ਵਜੀਤ ਸਿੰਘ ਮਾਨ ਨੇ ਸਾਰੀ ਘਟਨਾ ਬਾਰੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਡੀਐੱਸਪੀ (ਐਚ) ਲਖਵੀਰ ਸਿੰਘ ਟਿਵਾਣਾ, ਸੀਆਈਏ ਇੰਚਾਰਜ ਇੰਸ. ਬਲਜੀਤ ਸਿੰਘ ਭਾਰੀ ਪੁਲਿਸ ਪਾਰਟੀ ਸਮੇਤ ਥਾਣਾ ਧਨੌਲਾ ਪੁੱਜੇ ਤੇ ਦੋਵਾਂ ਧਿਰਾਂ ਦੀ ਗੱਲਬਾਤ ਸੁਣੀ। ਡੀਐੱਸਪੀ ਲਖਵੀਰ ਸਿੰਘ ਟਿਵਾਣਾ ਤੇ ਡੀਐੱਸਪੀ ਅੰਡਰ ਟਰੇਨਿੰਗ ਵਿਸ਼ਵਜੀਤ ਸਿੰਘ ਮਾਨ ਨੇ ਪ੍ਰੱੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੋਡਿਊਸਰ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪ੍ਰੋਡਿਊਸਰ ਵੱਲੋਂ ਬਣਾਈਆਂ ਅਸ਼ਲੀਲ ਵੀਡੀੳਜ਼ ਤੇ ਹੋਈ ਮਾਰ ਕੁਟਾਈ ਦੀਆਂ ਵੀਡੀਓ ਦੇਖੀਆਂ ਜਾਂ ਰਹੀਆਂ ਹਨ। ਉਸ ਉਪਰੰਤ ਪੂਰੀ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਪਿੰਡ ਦੇ ਸਰਪੰਚ ਵੱਲੋਂ ਸਮੂਹ ਪਿੰਡ ਵਾਸੀਆਂ ਨਾਲ ਏਕੇ ਦਾ ਸਬੂਤ ਦਿੰਦਿਆਂ ਪ੍ਰੋਡਿਊਸਰ ਦਾ ਸਾਥ ਦੇਣ ਦਾ ਪ੍ਰਣ ਕੀਤਾ। ਧਨੌਲਾ ਥਾਣੇ ਅੱਗੇ ਖੜ੍ਹੇ ਲੋਕਾਂ ਨੇ ਕਿਹਾ ਕਿ ਇਹ ਪ੍ਰੋਡਿਊਸਰ ਅਸ਼ਲੀਲਤਾ ਭਰਪੂਰ ਵੀਡੀਓਜ਼ ਰਾਹੀਂ ਲੋਕਾਂ ਦੇ ਬੱਚਿਆਂ ਨੂੰ ਲੱਚਰਤਾ ਸਿਖਾ ਕੇ ਵਿਗਾੜ ਰਿਹਾ ਹੈ ਜਿਸ ਕਰਕੇ ਪਹਿਲਾਂ ਵੀ ਇਸ ਉੱਪਰ ਪਰਚੇ ਹੋਏ ਹਨ।

Related posts

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ !

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin