Breaking News International Latest News News

9/11 ਦੇ 20 ਸਾਲ ਬਾਅਦ ਵੀ ਅਮਰੀਕਾ ’ਚ ਸਿੱਖ ਹੋ ਰਹੇ ਨਸਲੀ ਵਿਤਕਰੇ ਦਾ ਸਿ਼ਕਾਰ

ਨਿਊਯਾਰਕ – ਅਮਰੀਕਾ ’ਚ 11 ਸਤੰਬਰ, 2011 ਨੂੰ ਨਿਊਯਾਰਕ ਸਥਿਤ ਵਿਸ਼ਵ ਵਪਾਰ ਕੇਂਦਰ ਦੇ ਟਵਿਨ ਟਾਵਰਸ ’ਤੇ ਹੋਏ ਅੱਤਵਾਦੀ ਹਮਲੇ ਦੇ 20 ਸਾਲ ਬੀਤੇ ਚੁੱਕੇ ਹਨ, ਪਰ ਨੌਜਵਾਨ ਸਿੱਖਾਂ ਨੂੰ ਹੁਣ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਦਸਤਾਰ ਤੇ ਦਾੜ੍ਹੀ ਕਾਰਨ ਅਮਰੀਕਾ ’ਚ ਕਈ ਥਾਵਾਂ ’ਤੇ ਨਫ਼ਰਤ ਭਰਤੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਘੀ ਜਾਂਚ ਬਿਊਰੋ (ਐੱਫਬੀਆਈ) ਮੁਤਾਬਕ ਸਾਲ 2020 ’ਚ ਸਿੱਖਾਂ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ 67 ਮਾਮਲੇ ਸਾਹਮਣੇ ਆਏ, ਜਿਹੜੇ ਸਾਲ 2015 ਤੋਂ ਬਾਅਦ ਸਭ ਤੋਂ ਵੱਧ ਹਨ।

ਸਿੱਖ ਕਾਰੋਬਾਰੀ ਬਲਬੀਰ ਸਿੰਘ ਸੋਢੀ ਦੀ 11 ਸਤੰਬਰ, 2001 ਦੀ ਘਟਨਾ ਦੇ ਚਾਰ ਦਿਨ ਵਾਰ ਐਰੀਜ਼ੋਨਾ ’ਚ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮ ਨੇ ਉਨ੍ਹਾਂ ਨੂੰ ਅਰਬ ਦਾ ਮੁਸਲਮਾਨ ਸਮਝਿਆ ਸੀ। ਅੱਤਵਾਦੀ ਹਮਲੇ ਦੀ ਘਟਨਾ ਦੀ 20ਵੀਂ ਬਰਸੀ ’ਤੇ ਨੌਜਵਾਨ ਸਿੱਖਾਂ ਦਾ ਕਹਿਣਾ ਹੈ ਕਿ ਭਾਈਚਾਰੇ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਨਾਲ ਨਜਿੱਠਣ ਲਈ ਵਿਵਸਤਾ ’ਚ ਕਾਫ਼ੀ ਸੁਧਾਰ ਦੀ ਜ਼ਰੂਰਤ ਹੈ।

ਐੱਫਬੀਆਈ ਸਾਲ 2015 ਤਕ, ਖ਼ਾਸ ਕਰ ਕੇ ਸਿੱਖਾਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ਦੀ ਨਿਗਰਾਨੀ ਨਹੀਂ ਕਰਦਾ ਸੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਇਨ੍ਹਾਂ ਘਟਨਾਵਾਂ ਨੂੰ ਰੋਕਣ ’ਚ ਨਾਕਾਮ ਰਹੀ। ਸਿੱਖਾਂ ਦੇ ਪੈਰੋਕਾਰ ਸੰਗਠਨ ਸਿੱਖ ਕੋਲਿਸ਼ਨ ਦੀ ਕਾਰਜਕਾਰੀ ਡਾਇਰੈਕਟਰ ਸਤਜੀਤ ਕੌਰ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਸਾਡੇ ਵਰਗੇ ਸੰਗਠਨਾਂ ’ਤੇ ਪਾ ਦਿੱਤੀ ਗਈ ਹੈ ਕਿ ਅਸੀਂ ਸਮੱਸਿਆਵਾਂ ਦੀ ਪਛਾਣ ਕਰੀਏ ਤੇ ਸਮਰਥਨ ਜੁਟਾਈਏ। ਅੱਤਵਾਦੀ ਹਮਲੇ ਦੇ ਪਿਛੋਕੜ ’ਚ ਇਹ ਸੰਗਠਨ ਹੋਂਦ ’ਚ ਆਇਆ ਸੀ ਤੇ ਗਠਨ ਦੇ ਸਿਰਫ਼ ਕੁਝ ਮਹੀਨਿਆਂ ’ਚ ਹੀ ਹਿੰਸਾ ਤੇ ਵਿਤਕਰੇ ਦੇ 300 ਮਾਮਲਿਆਂ ਦੀ ਸੂਚੀ ਤਿਆਰ ਕੀਤੀ ਸੀ। ਕੈਲੀਫੋਰਨੀਆ ਯੂਨੀਵਰਸਿਟੀ ਖੋਜੀ ਤੇਜਪਾਲ ਬੇਨੀਵਾਲ ਨੇ ਕਿਹਾ ਕਿ ਆਸ਼ਾਵਾਦ ਤੁਹਾਨੂੰ ਇਨ੍ਹਾਂ ਤੋਂ ਬਾਹਰ ਨਿਕਲਣ ’ਚ ਮਦਦ ਕਰ ਸਕਦਾ ਹੈ, ਪਰ ਕਈ ਵਾਰ ਤੁਹਾਨੂੰ ਸਖ਼ਤ ਸੱਚਾਈ ਨੂੰ ਰੇਖਾਂਕਿਤ ਕਰਨਾ ਪੈਂਦਾ ਹੈ। ਬੇਨੀਵਾਲ ਨੇ ਮੰਨਿਆ ਕਿ ਸਕੂਲਾਂ ’ਚ ਉਨ੍ਹਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਤੇ ਕਈ ਵਿਦਿਆਰਥੀ ਉਨ੍ਹਾਂ ਦੀ ਦਸਤਾਰ ਦੇਖ ਕੇ ਫਬਤੀਆਂ ਕੱਸਦੇ ਸਨ।

Related posts

ਮਾਰਕ ਕਾਰਨੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ !

admin

ਯੂਕਰੇਨ ਲਈ ਅਮਰੀਕੀ ਸਮਰਥਨ ਦਾ ਭਵਿੱਖ ?

admin

ਯੂਕੇ ਵਿੱਚ ਚੌਥੇ ਇੰਡੀਅਨ ਕੌਂਸਲੇਟ ਦਾ ਉਦਘਾਟਨ !

admin