News Breaking News International Latest News

ਅਫਗਾਨਿਸਤਾਨ ਦੇ ਨਵੇਂ ਸਿੱਖਿਆ ਮੰਤਰੀ ਬੋਲੇ, PhD ਜਾਂ ਮਾਸਟਰ ਡਿਗਰੀ ਦੀ ਕੋਈ ਵੈਲਿਊ ਨਹੀਂ

ਕਾਬੁਲ – ਤਾਲਿਬਾਨ ਦੇ ਅਫਗਾਨਿਸਤਾਨ ‘ਚ ਆਪਣੀ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਦੀ ਨਵੀਂ ਸਰਕਾਰ ‘ਚ ਮੁੱਲਾ ਮੁਹਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ ਤੇ ਸ਼ੇਖ਼ ਮੌਲਵੀ ਨੂਰੱਲਾਹ ਮੁਨੀਰ ਦੇਸ਼ ਦੇ ਨਵੇਂ ਸਿੱਖਿਆ ਮੰਤਰੀ ਹਨ। ਅਫਗਾਨਿਸਤਾਨ ‘ਚ ਨਵੀਂ ਸਰਕਾਰ ਬਣਨ ਤੋਂ ਬਾਅਦ ਕਈ ਅਹਿਮ ਬਦਲਾਅ ਕੀਤੇ ਗਏ ਹਨ। ਇਨ੍ਹਾਂ ‘ਚ ਜ਼ਿਆਦਾਤਰ ਬਦਲਾਅ ਸਿੱਖਿਆ ਦੇ ਖੇਤਰ ‘ਚ ਕੀਤੇ ਗਏ ਹਨ। ਇੱਥੇ ਦੇ ਸਕੂਲਾਂ ‘ਚ ਹੁਣ ਜਮਾਤਾਂ ਦੇ ਅੰਦਰ ਮੁੰਡੇ ਤੇ ਕੁੜੀਆਂ ਵੱਖ-ਵੱਖ ਬੈਠਦੇ ਹਨ। ਵਿਚਕਾਰ ‘ਚ ਪਰਦੇ ਰਾਹੀਂ ਜਮਾਤ ਨੂੰ ਵੰਡ ਦਿੱਤਾ ਗਿਆ ਹੈ ਤੇ ਕੁੜੀਆਂ ਦੇ ਸਕੂਲਾਂ ‘ਚ ਸਿਰਫ਼ ਮਹਿਲਾ ਅਧਿਆਪਕਾਂ ਜਾਂ ਬੁਜਰਗ ਅਧਿਆਪਕਾਂ ਨੂੰ ਹੀ ਪੜ੍ਹਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਸ ਵਿਚਕਾਰ ਦੇਸ਼ ਦੇ ਸਿੱਖਿਆ ਮੰਤਰੀ ਸ਼ੇਖ ਮੌਲਵੀ ਨੂਰੱਲਾਹ ਮੁਨੀਰ ਨੇ ਕਿਹਾ ਕਿ ਅੱਜ ਦੇ ਸਮੇਂ ‘ਚ PHD ਜਾਂ ਕਿਸੇ ਦੂਜੀ ਮਾਸਟਰ ਡਿਗਰੀ ਦੀ ਵੈਲਿਊ ਨਹੀਂ ਹੈ। ਉਨ੍ਹਾਂ ਕਿਹਾ, ‘ਅੱਜ ਮੁੱਲਾ ਤੇ ਤਾਲਿਬਾਨ ਸਰਕਾਰ ‘ਚ ਹੈ, ਕਿਸੇ ਦੇ ਕੋਲ ਕੋਈ ਡਿਗਰੀ ਨਹੀਂ ਹੈ ਪਰ ਫਿਰ ਵੀ ਮਹਾਨ ਹੈ। ਅਜਿਹੇ ‘ਚ ਅੱਜ ਦੇ ਸਮੇਂ ‘ਚ ਕਿਸੇ ਤਰ੍ਹਾਂ ਦੀ ਪੀਐੱਚਡੀ ਜਾਂ ਮਾਸਟਰ ਡਿਗਰੀ ਦੀ ਲੋੜ ਨਹੀਂ ਹੈ।’

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin