News Breaking News India Latest News

ਪੈਰਾਲੰਪਿਕ ਖਿਡਾਰੀਆਂ ਨੂੰ ਮਿਲੇ ਮੋਦੀ, ਖਿਡਾਰੀਆਂ ਨੇ ਭੇਟ ਕੀਤਾ ਆਪਣੇ ਹਸਤਾਖਰ ਵਾਲਾ ਚਿੱਟਾ ਸਟੋਲ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪੈਰਾਲੰਪਿਕ ਟੀਮ ਨੂੰ ਆਪਣੀ ਰਿਹਾਇਸ਼ ‘ਤੇ ਵੀਰਵਾਰ ਨੂੰ ਸਵੇਰ ਦੇ ਨਾਸ਼ਤੇ ‘ਤੇ ਬੁਲਾ ਕੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਤੇ ਖਿਡਾਰੀਆਂ ਨੇ ਉਨ੍ਹਾਂ ਨੂੰ ਆਪਣੇ ਹਸਤਾਖਰ ਵਾਲਾ ਇਕ ਚਿੱਟਾ ਸਟੋਲ ਭੇਟ ਕੀਤਾ ਜੋ ਉਨ੍ਹਾਂ ਨੇ ਗ਼ਲੇ ‘ਚ ਪਹਿਨ ਕੇ ਰੱਖਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਸ਼ਾਨਦਾਰ ਉਪਲੱਬਧੀਆਂ ਨਾਲ ਦੇਸ਼ ਦਾ ਮਾਣ ਵਧਿਆ ਹੈ ਤੇ ਨਵੇਂ ਖਿਡਾਰੀ ਵੱਖ-ਵੱਖ ਖੇਡਾਂ ਵਿਚ ਪੂਰੇ ਜਜ਼ਬੇ ਨਾਲ ਹਿੱਸਾ ਲੈਣ ਲਈ ਅੱਗੇ ਆਉਣ ਲਈ ਉਤਸ਼ਾਹਤ ਹੋਣਗੇ। ਜੋ ਖਿਡਾਰੀ ਮੈਡਲ ਨਹੀਂ ਜਿੱਤ ਸਕੇ ਉਨ੍ਹਾਂ ਦਾ ਮਨੋਬਲ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਸੱਚਾ ਖਿਡਾਰੀ ਹਾਰ ਜਾਂ ਜਿੱਤ ਨਾਲ ਪ੍ਰਭਾਵਿਤ ਹੋਏ ਬਿਨਾਂ ਅੱਗੇ ਵਧਦਾ ਹੈ।

Related posts

ਡੋਨਾਲਡ ਟਰੰਪ ਦਾ 25% ਟੈਕਸ ਭਾਰਤੀ ਨਿਰਯਾਤਕਾਂ ‘ਤੇ ਮਾੜਾ ਅਸਰ ਪਾਵੇਗਾ !

admin

ਹਾਈਵੇਅ ‘ਤੇ ਅਚਾਨਕ ਰੁਕਣਾ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ: ਸੁਪਰੀਮ ਕੋਰਟ

admin

ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 4,557 EV ਪਬਲਿਕ ਚਾਰਜਿੰਗ ਸਟੇਸ਼ਨ ਲਾਏ: ਗਡਕਰੀ

admin