ਮੈਕਸਿਕੋ – ਮੈਕਸੀਕੋ ਦੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਅਪਰਾਧ ਦੇ ਦਾਇਰੇ ਤੋਂ ਹਟਾ ਦਿੱਤਾ ਹੈ। ਇਸ ਦਾ ਮਤਲਬ ਗਰਭਪਾਤ ਨੂੰ ਹੁਣ ਕਾਨੂੰਨੀ ਮਾਨਤਾ ਮਿਲ ਗਈ ਹੈ। ਟ੍ਰਿਬਿਊਨਲ ਦੇ ਪ੍ਰਧਾਨ ਨੇ ਬੁੱਧਵਾਰ ਨੂੰ ਕਿਹਾ ਮੈਕਸੀਕਨ ਸੁਪਰੀਮ ਕੋਰਟ ਦੇ ਸਰਬਸੰਮਤੀ ਨਾਲ ਗਰਭਪਾਤ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਮੁਕਤ ਕਰਨ ਦੇ ਫੈਸਲੇ ਤੋਂ ਮੁੱਖ ਰੂਪ ਨਾਲ ਗਰੀਬ ਔਰਤਾਂ ਨੂੰ ਮਦਦ ਮਿਲੇਗੀ, ਜੋ ਬੀਤੇ ਸਮੇਂ ’ਚ ਅਪਰਾਧ ਕੀਤੇ ਦੰਡ ਦਾ ਖਮਿਆਜਾ ਭੁਗਤ ਰਹੀ ਹੈ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਆਰਟੁਰੋ ਜਲਦਿਵਾਰ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਗਰਭਪਾਤ ਕਰਾਉਣ ਵਾਲੀ ਕਿਸੇ ਵੀ ਔਰਤ ’ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਗਰਭਪਾਤ ਦੇ ਅਧਿਕਾਰ ਤੋਂ ਵਾਂਝਾ ਕਰਨਾ ਇਕ ਬਹੁਤ ਵੱਡੀ ਸਮਾਜਿਕ ਬੇਇਨਸਾਫੀ ਸੀ। ਮੈਕਸੀਕੋ ਸਿਟੀ ’ਚ ਇਕ ਸੰਵਾਦਦਾਤਾ ਸਮੇਲਨ ’ਚ ਜਲਦਿਵਾਰ ਨੇ ਕਿਹਾ ਕਿ ਕੁੜੀਆਂ ਨੂੰ ਗਰਭਪਾਤ ਲਈ ਜੇਲ੍ਹ ਨਹੀਂ ਜਾਣਾ ਪਵੇਗਾ। ਇਹ ਇਕ ਇਸ ਤਰ੍ਹਾਂ ਦਾ ਅਪਰਾਧ ਹੈ ਜੋ ਕਾਫੀ ਹੱਦ ਤਕ ਗਰੀਬ ਔਰਤਾਂ ਨੂੰ ਦੰਡਿਤ ਕਰਦਾ ਹੈ।