ਨਵੀਂ ਦਿੱਲੀ – ਭਾਰਤ ਵੀਰਵਾਰ ਨੂੰ ਹੋਣ ਵਾਲੇ 13ਵੇਂ ਬਿ੍ਰਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਤਰੀਕੇ ਨਾਲ ਇਸ ’ਚ ਸ਼ਾਮਲ ਹੋਣਗੇ। ਇਹ ਸੰਯੋਗ ਹੈ ਕਿ ਭਾਰਤ ਬਿ੍ਰਕਸ ਦੀ ਪ੍ਰਧਾਨਗੀ ਉਸ ਦੀ 15ਵੀਂ ਵਰ੍ਹੇਗੰਢ ’ਤੇ ਕਰ ਰਿਹਾ ਹੈ। ਸਿਖਰ ਸੰਮੇਲਨ ’ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਨਿਤ, ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਾਰੋ ਵੀ ਹਿੱਸਾ ਲੈਣਗੇ।
ਇਸ ਸ਼ਿਖਰ ਸੰਮੇਲਨ ਦਾ ਵਿਸ਼ਾ ਨਿਰੰਤਰਤਾ, ਸਮੇਕਨ ਤੇ ਸਹਿਮਤੀ ਲਈ ਬਿ੍ਰਕਸ ਦੇ ਵਿਚ ਸਹਿਯੋਗ ਹੈ। ਪਰ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜੇ ਤੇ ਉਸ ਖੇਤਰ ਤੋਂ ਪੈਦਾ ਹੋਏ ਅੱਤਵਾਦੀ ਖਤਰੇ ’ਤੇ ਵੀ ਇਸ ’ਤੇ ਚਰਚਾ ਹੋਵੇਗੀ। ਸੂਤਰਾ ਨੇ ਦੱਸਿਆ ਕਿ ਬੈਠਕ ’ਚ ਅਹਿਮ ਵਿਸ਼ਵ ਤੇ ਖੇਤਰੀ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਇਸ ’ਚ ਅਫ਼ਗ਼ਾਨਿਸਤਾਨ ਵੀ ਮੁੱਖ ਰੂਪ ਨਾਲ ਹੋਵੇਗਾ।