News Breaking News India Latest News

ਪਤਨੀ ਦੇ ਅਤਿਆਚਾਰ ਕਾਰਨ 21 ਕਿਲੋ ਘੱਟ ਹੋਇਆ ਪਤੀ ਭਾਰ, ਹਾਈਕੋਰਟ ਨੇ ਦਿੱਤੀ ਤਲਾਕ ਨੂੰ ਮਨਜੂਰੀ

ਨਵੀਂ ਦਿੱਲੀ – ਹਰਿਆਣਾ ਦੇ ਹਿਸਾਰ ’ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇਕ ਸ਼ਖਸ ਦਾ ਭਾਰ ਵਿਆਹ ਤੋਂ ਬਾਅਦ ਪਤਨੀ ਦੇ ਅਤਿਆਚਾਰ ਦੀ ਵਜ੍ਹਾ ਨਾਲ 21 ਕਿਲੋ ਘੱਟ ਹੋ ਗਿਆ, ਜਿਸ ਦੇ ਆਧਾਰ ’ਤੇ ਉਸ ਨੂੰ ਕੋਰਟ ਵੱਲੋਂ ਤਲਾਕ ਦੀ ਮਨਜੂਰੀ ਮਿਲ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਿਸਾਰ   ਦੇ ਤਲਾਕ ਦੀ ਮਨਜੂਰੀ ਦੇਣ ਦੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ, ਜਿਸ ’ਚ ਅਪਾਹਜ ਵਿਅਕਤੀ  ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਦੁਆਰਾ ਮਾਨਸਿਕ ਕਠੋਰਤਾ ਦੀ ਵਜ੍ਹਾ ਨਾਲ ਉਸ ਦਾ ਭਾਰ 74 ਕਿਲੋ ਤੋਂ 53 ਕਿਲੋ ਹੋ ਗਿਆ ਤੇ ਇਸ ਵਜ੍ਹਾ ਕਾਰਨ ਉਸ ਨੂੰ ਤਲਾਕ ਚਾਹੀਦਾ ਹੈ। ਇਸ ਪੀੜਤ ਵਿਅਕਤੀ ਨੂੰ ਕੰਨ ਤੋਂ ਘੱਟ ਸੁਣਦਾ ਹੈ।

ਪੀੜਤ ਵਿਅਕਤੀ ਦੀ ਪਤਨੀ ਨੇ ਹਿਸਾਰ ਦੇ   ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ, ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਹਾਈਕੋਰਟ ਨੇ ਮੁੱਖ ਰੂਪ ਨਾਲ ਇਹ ਪਾਇਆ ਕਿ ਮਹਿਲਾ ਦੁਆਰਾ ਆਪਣੇ ਪਤੀ ਤੇ ਉਸ ਦੇ ਪਰਿਵਾਰ ਖ਼ਿਲਾਫ਼ ਜੋ ਅਪਰਾਧਿਕ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸੀ ਉਹ ਸਾਰੀਆਂ ਝੂਠੀਆਂ ਸੀ। ਜਸਟਿਸ ਰਿਤੂ ਬਾਹਰੀ ਤੇ ਜਸਟਿਸ ਅਰਚਨਾ ਪੁਰੀ ਦੇ ਬੈਂਚ ਨੇ 27 ਅਗਸਤ 2019 ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਹਿਸਾਰ ਦੀ ਮਹਿਲਾ ਦੁਆਰਾ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਤੇ ਉਸ ਹੁਕਮ ਨੂੰ ਰੱਦ ਕੀਤਾ ਜਿਸ ’ਚ ਫੈਮਿਲੀ ਕੋਰਟ ਨੇ ਉਸ ਦੇ ਪਤੀ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ ਤੇ ਤਲਾਕ ਦੇ ਦਿੱਤਾ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin