ਬਿਜਨੌਰ – ਨੌਕਰੀ ਦੀ ਤਲਾਸ਼ ’ਚ ਨਿਕਲੀ ਨੈਸ਼ਨਲ ਖਿਡਾਰੀ ਰਹਿ ਚੁੱਕੀ ਬਿਨੌਰ ਦੀ ਬਬਲੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਉਸਦੀ ਕਿੰਨੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੋਵੇਗੀ। ਉਸਦੇ ਹੱਥਾਂ ’ਤੇ ਨੂੰਹਾਂ ਦੇ ਨਿਸ਼ਾਨ, ਮੂੰਹ ’ਚੋਂ ਖ਼ੂਨ ਨਿਕਲਿਆ ਹੋਇਆ ਤੇ ਦੰਦ ਵੀ ਟੁੱਟੇ ਹੋਏ ਸਨ। ਲਾਸ਼ ਨੂੰ ਅਜਿਹੀ ਹਾਲਤ ’ਚ ਦੇਖ ਪੁਲਿਸ ਅਫ਼ਸਰ ਵੀ ਸਹਿਮ ਗਏ ਸਨ। ਹਾਲੇ ਪੋਸਟਮਾਰਟਮ ਰਿਪੋਰਟ ਹਾਲੇ ਨਹੀਂ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਦਾ ਖ਼ੁਲਾਸਾ ਹੋ ਜਾਵੇਗਾ। ਪੁਲਿਸ ਹੱਥ ਤਲਾਸ਼ੀ ਦੌਰਾਨ ਇਕ ਰਿਕਾਰਡਿੰਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਿਕਾਰਡਿੰਗ ਉਸ ਸਮੇਂ ਦੀ ਹੈ ਜਦੋਂ ਵਾਰਦਾਤ ਦੌਰਾਨ ਬਬਲੀ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਸੀ। ਉਸ ਸਮੇਂ ਘਟਨਾ ਨੂੰ ਸੰਗੀਨ ਮੰਨ ਕੇ ਉਸਨੇ ਰਿਕਾਰਡਿੰਗ ਕੀਤੀ ਸੀ। ਬਬਲੀ ਦੀ ਤਲਾਸ਼ ਵੀ ਕੀਤੀ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਪੁਲਿਸ ਨੇ ਦੱਸਿਆ ਕਿ ਰਿਕਾਰਡਿੰਗ ‘ਚ ਨੈਸ਼ਨਲ ਖਿਡਾਰੀ ਬਚਾਓ ਬਚਾਓ ਦੀ ਆਵਾਜ਼ ਲਗਾ ਰਹੀ ਹੈ। ਐੱਸਪੀ ਡਾ. ਧਰਮਵੀਰ ਸਿੰਘ, ਐਸਪੀ ਸਿਟੀ ਡਾ. ਪ੍ਰਵੀਣ ਰੰਜਨ ਤੇ ਸੀਓ ਸਿਟੀ ਕੁਲਦੀਪ ਗੁਪਤਾ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਟੀਮ ਡੂੰਘਾਈ ਨਾਲ ਪੜਤਾਲ ’ਚ ਲੱਗੀ ਹੈ। ਐੱਸਪੀ ਡਾ. ਧਰਮਵੀਰ ਸਿੰਘ ਨੇ ਕਿਹਾ ਕਿ ਹੱਤਿਆ ਦਾ ਮੁਕੱਦਮਾ ਜੀਆਰਪੀ ਥਾਣੇ ’ਚ ਦਰਜ ਕੀਤਾ ਗਿਆ ਹੈ।