Breaking News India Latest News News

ਖਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਮਨੀਮਹੇਸ਼ ਯਾਤਰਾ ‘ਤੇ ਲਾਈ ਰੋਕ

ਚੰਬਾ – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੀ ਪ੍ਰਸਿੱਧ ਮਨੀਮਹੇਸ਼ ਯਾਤਰਾ ਨੂੰ ਖਰਾਬ ਮੌਸਮ ਕਾਰਨ ਰੋਕ ਦਿੱਤਾ ਗਿਆ ਹੈ। ਖਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਮਨੀਮਹੇਸ਼ ਯਾਤਰਾ ‘ਤੇ ਰੋਕ ਲਾ ਦਿੱਤੀ ਹੈ। ਰਾਧਾਸ਼ਟਮੀ ਦੇ ਪਵਿੱਤਰ ਇਸ਼ਨਾਨ ਲਈ ਨਿਕਲੇ ਸ਼ਰਧਾਲੂਆਂ ਨੂੰ ਵੀ ਵੱਖ-ਵੱਖ ਪੜਾਵਾਂ ‘ਤੇ ਹੀ ਰੋਕ ਦਿੱਤਾ ਗਿਆ ਹੈ। ਨਾਲ ਹੀ ਯਾਤਰਾ ‘ਤੇ ਨਿਕਲੇ ਹੋਰ ਸ਼ਰਧਾਲੂਆਂ ਨੂੰ ਵੀ ਜਾਨ ਖ਼ਤਰੇ ‘ਚ ਪਾ ਕੇ ਅੱਗੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਚੰਬਾ ‘ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਉੱਥੇ ਪਹਾੜੀ ਖੇਤਰਾਂ ‘ਚ ਮੀਂਹ ਕਾਰਨ ਬਰਫ਼ ਦੇ ਤੋਦੇ ਵੀ ਡਿੱਗ ਰਹੇ ਹਨ। ਕੈਲਾਸ਼ ਪਰਵਤ ‘ਤੇ ਵੀ ਮੀਂਹ ਕਾਰਨ ਬਰਫ਼ ਡਿੱਗਣ ਦਾ ਸਿਲਸਿਲਾ ਜਾਰੀ ਹੈ। ਅਜਿਹੇ ‘ਚ ਮੌਸਮ ਦੇ ਖਰਾਬ ਰੁੱਖ਼ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲਹਾਲ ਯਾਤਰਾ ‘ਤੇ ਰੋਕ ਲਾ ਦਿੱਤੀ ਹੈ। ਹੁਣ ਮੌਸਮ ਸਾਫ ਹੋਣ ‘ਤੇ ਹੀ ਸ਼ਰਧਾਲੂਆਂ ਨੂੰ ਯਾਤਰਾ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਜਨਮਸ਼ਾਟਮੀ ਦੇ ਛੋਟੇ ਨਹੌਣ ਤੇ ਮਨੀਮਹੇਸ਼ ਡਲ ਝੀਲ ‘ਤੇ ਗੌਰਕੁੰਡ ‘ਚ ਬਰਫ਼ਬਾਰੀ ਹੋਈ ਸੀ। ਇਸ ਦੌਰਾਨ ਵੀ ਪ੍ਰਸ਼ਾਸਨ ਨੇ ਲੋਕਾਂ ਨੂੰ ਪਿੱਛੇ ਹੱਟਣ ਦਾ ਆਦੇਸ਼ ਦਿੱਤਾ ਸੀ। ਮਨੀਮਹੇਸ਼ ਡਲ ਝੀਲ ‘ਤੇ ਮੌਜੂਦ ਸਾਰੇ ਲੋਕਾਂ ਨੂੰ ਗੌਰੀਕੁੰਡ ਪਹੁੰਚਾ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

Related posts

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

‘ਲਖਪਤੀ ਦੀਦੀ ਯੋਜਨਾ’ ਦਾ ਮੁੱਖ-ਉਦੇਸ਼ ਔਰਤਾਂ ਨੂੰ ਸਵੈ-ਨਿਰਭਰ ਤੇ ਸ਼ਕਤੀਸ਼ਾਲੀ ਬਣਾਉਣਾ ਹੈ !

admin

ਭਾਰਤ ਦਾ ਹਾਊਸਿੰਗ ਫਾਈਨੈਂਸ ਬਾਜ਼ਾਰ ਅਗਲੇ 6 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ !

admin