News Breaking News Latest News Sport

18 ਸਾਲ ਦੀ ਏਮਾ ਰਾਦੁਕਾਨੂ ਨੇ ਰਚਿਆ ਇਤਿਹਾਸ

ਨਿਊਯਾਰਕ – ਇੰਗਲੈਂਡ ਦੀ ਨੌਜਵਾਨ ਮਹਿਲਾ ਟੈਨਿਸ ਖਿਡਾਰਣ ਏਮਾ ਰਾਦੁਕਾਨੂ ਨੇ ਸ਼ਨੀਵਾਰ ਨੂੰ ਯੂਐਸ ਓਪਨ ਮਹਿਲਾ ਏਕਲ ਦਾ ਖਿਤਾਬ ਆਪਣੇ ਨਾਂ ਕੀਤਾ। ਐਮਾ ਰਾਦੁਕਾਨੂ ਨੇ ਫਾਈਨਲ ਵਿਚ ਕੈਨੇਡਾ ਦੀ ਲੈਲਾ ਫਰਨਾਂਡੀਜ਼ ਨੂੰ ਹਰਾ ਕੇ 53 ਸਾਲ ਵਿਚ ਖਿਤਾਬ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਬਣਾ ਦਾ ਮਾਣ ਹਾਸਲ ਕੀਤਾ ਹੈ। ਉਹ ਗ੍ਰੈਂਡ ਸਲੈਮ ਸਿੰਗਲਜ਼ ਦਾ ਖਿਤਾਬ ਜਿੱਤਣ ਵਾਲੀ 44 ਸਾਲਾਂ ਵਿਚ ਪਹਿਲੀ ਬ੍ਰ੍ਰਿਟਿਸ਼ ਮਹਿਲਾ ਖਿਡਾਰੀ ਵੀ ਹੈ। 18 ਸਾਲਾਂ ਏਮਾ ਰਾਦੁਕਾਨੂ ਨੇ ਨਿਊਯਾਰਕ ਦੇ ਆਰਥਰ ਐਸ਼ ਸਟੇਡੀਅਮ ਵਿਚ ਕਰਵਾਈ ਗਈ ਫਾਈਨਲ ਵਿਚ ਆਪਣੀ ਕੈਨੇਡਾਆਈ ਵਿਰੋਧੀ ਨੂੰ ਸਿੱਧੇ ਸੈਟਾਂ ਵਿਚ 6 4,6 3 ਨਾਲ ਹਰਾਇਆ। ਯੂਐਸ ਓਪਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ,‘53 ਸਾਲ ਦਾ ਇੰਤਜ਼ਾਰ ਖਤਮ! ਏਮਾ ਰਾਦੁਕਕਾਨੂ 1968 ਤੋਂ ਬਾਅਦ ਯੂਐਸ ਓਪਨ ਜਿੱਤਣ ਵਾਲੀ ਪਹਿਲੀ ਇੰਗਲਿਸ਼ ਮਹਿਲਾ ਹੈ।’ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੇ ਇਕ ਬਿਆਨ ਵਿਚ ਰਾਦੁਕਾਨੂ ਨੂੰ ਉਸ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦੀ ਇਹ ਜਿੱਤ ਉਸ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਸਿੱਟ ਹੈ। ਬਿਆਨ ਵਿਚ ਕਿਹਾ ਗਿਆ ਹੈ, ‘ਯੂਐਸ ਓਪਨ ਟੈਨਿਸ ਚੈਂਪੀਅਨਸ਼ਿਪ ਜਿੱਤਣ ਵਿਚ ਤੁਹਾਡੀ ਸਫ਼ਲਤਾ ਲਈ ਮੈਂ ਤੁਹਾਨੂੰ ਵਧਾਈ ਦਿੰਦੀ ਹਾਂ। ਏਨੀ ਛੋਟੀ ਉਮਰ ਵਿਚ ਇਹ ਇਕ ਜ਼ਿਕਰਯੋਗ ਪ੍ਰਾਪਤੀ ਹੈ ਅਤੇ ਤੁਹਾਡੀ ਸਖਤ ਮਿਹਨਤ ਅਤੇ ਸਮਰਪਣ ਇਸਦਾ ਸਬੂਤ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਤੁਹਾਡਾ ਸ਼ਾਨਦਾਰ ਪ੍ਰਦਰਸ਼ਨ, ਅਤੇ ਤੁਹਾਡੀ ਵਿਰੋਧੀ ਲੈਲਾ ਫਰਨਾਂਡੀਜ਼ ਅਤੇ ਹੋਰ ਬਹੁਤ ਸਾਰੇ ਟੈਨਿਸ ਖਿਡਾਰੀਆਂ ਦਾ ਪ੍ਰਦਰਸ਼ਨ, ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਮੈਂ ਤੁਹਾਨੂੰ ਅਤੇ ਤੁਹਾਡੇ ਸਮਰਥਕਾਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ” ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵਿੱਟਰ ‘ਤੇ ਕਿਹਾ ਕਿ ਰਾਦੁਕਾਨੂ ਨੇ ਖੇਡ ਵਿੱਚ ਬੇਮਿਸਾਲ ਹੁਨਰ ਦਿਖਾਇਆ। ਉਸਨੇ ਟਵੀਟ ਕੀਤਾ, “ਕਿੰਨਾ ਸਨਸਨੀਖੇਜ਼ ਮੈਚ! ਏਮਾ ਰਾਦੁਕਾਨੂ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਅਸਾਧਾਰਣ ਹੁਨਰ, ਦ੍ਰਿੜਤਾ ਅਤੇ ਹਿੰਮਤ ਦਿਖਾਈ ਅਤੇ ਸਾਨੂੰ ਸਾਰਿਆਂ ਨੂੰ ਤੁਹਾਡੇ ‘ਤੇ ਮਾਣ ਹੈ।”

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin