ਸਿਡਨੀ – ਸਿਡਨੀ ਦਾ ਮੈਰਾਥਨ ਲੌਕਡਾਉਨ ਆਪਣੇ 12 ਵੇਂ ਹਫਤੇ ਵਿੱਚ ਦਾਖਲ ਹੋ ਗਿਆ ਹੈ। ਰਾਜ ਸਰਕਾਰ ਨੇ 25 ਜੂਨ ਨੂੰ ਸਿਰਫ ਸਿਡਨੀ ਅਤੇ ਪੂਰਬੀ ਇਲਾਕਿਆਂ ਦੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਆਦੇਸ਼ਾਂ ਦਾ ਐਲਾਨ ਕੀਤਾ ਸੀ। ਵੈਸਟ ਹੌਕਸਟਨ ਸਮੂਹ ਦੇ ਕਾਰਨ 26 ਜੂਨ ਨੂੰ ਗ੍ਰੇਟਰ ਸਿਡਨੀ ਤੱਕ ਤਾਲਾਬੰਦੀ ਵਧਾ ਦਿੱਤੀ, ਜਿਸ ਨੇ ਇਸ ਨੂੰ ਸ਼ਹਿਰ ਦੇ ਪੱਛਮ ਵਿੱਚ ਡੈਲਟਾ ਦੇ ਪ੍ਰਕੋਪ ਨੂੰ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ।
ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟਰੀ ਇਨਕੁਆਰੀ ਦੌਰਾਨ ਸਵਾਲਾਂ-ਜਵਾਬਾਂ ਤੋਂ ਇਹ ਪਤਾ ਲੱਗਾ ਹੈ ਕਿ ਸੂਬੇ ਦੇ ਸਿਹਤ ਵਿਭਾਗ ਨੂੰ 24 ਜੂਨ ਨੂੰ ਹੀ ਇਹ ਪਤਾ ਚੱਲ ਗਿਆ ਸੀ ਕਿ ਉਹ ਸਾਊਥ-ਵੈਸਟ ਦੇ ਹੌਕਸਟਨ ਪਾਰਕ ਦੇ ਵਿੱਚ ਇੱਕ ਬਰਥਡੇਅ ਪਾਰਟੀ ਦੇ ਡੈਲਟਾ ਪ੍ਰਕੋਪ ਦਾ ਪਹਿਲਾ ਕੇਸ ਸਿਡਨੀ ਦੀ ਤਾਲਾਬੰਦੀ ਤੋਂ 10 ਦਿਨ ਪਹਿਲਾਂ 16 ਜੂਨ ਨੂੰ ਮਿਲਿਆ ਸੀ। ਇੱਕ ਲਿਮੋਜ਼ਿਨ ਡਰਾਈਵਰ ਇੱਕ ਅਮਰੀਕਨ ਫਲਾਈਟ ਕਰੂ ਨੂੰ ਲਿਜਾਉਂਦੇ ਸਮੇਂ ਕੋਵਿਡ-19 ਦੀ ਲਪੇਟ ਦੇ ਵਿੱਚ ਆ ਗਿਆ ਸੀ। ਇਸ ਤੋਂ ਬਾਅਦ 19 ਜੂਨ ਨੂੰ ਇੱਕ ਔਰਤ ਬੌਂਡੀ ਜੰਕਸ਼ਨ ਨੇਲ ਸੈਲੂਨ ਵਿੱਚ ਕੰਮ ਕਰਦੇ ਹੋਏ ਕੋਵਿਡ-19 ਨਾਲ ਸੰਕਰਮਿਤ ਹੋਣ ਤੋਂ ਬਾਅਦ ਵੈਸਟ ਹੌਕਸਟਨ ਵਿਖੇ ਇੱਕ ਬਰਥਡੇਅ ਪਾਰਟੀ ਵਿੱਚ ਸ਼ਾਮਲ ਹੋਈ ਸੀ। ਇਸ ਪਾਰਟੀ ਦੇ ਵਿੱਚ ਘੱਟੋ-ਘੱਟ 51 ਕੇਸ ਪਾਏ ਗਏ ਪਰ ਇਹਨਾਂ ਦੇ ਵਿੱਚੋਂ 30 ਕੇਸਾਂ ਦਾ ਹੀ ਪਤਾ ਲਗਾਇਆ ਜਾ ਸਕਿਆ ਜਦਕਿ 21 ਹੋਰ ਸੰਪਰਕ ਪਾਜ਼ੇਟਿਵ ਸਨ ਜੋ 5 ਦਿਨ ਤੱਕ ਕਮਿਊਨਿਟੀ ਦੇ ਵਿੱਚ ਘੁੰਮਦੇ ਰਹੇ। ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਨੂੰ 24 ਜੂਨ ਇਹ ਪਤਾ ਲੱਗ ਗਿਆ ਸੀ ਕਿ ਉਹ ਪਾਰਟੀ ਦੇ ਵਿੱਚ ਸ਼ਾਮਿਲ ਹੋਰਨਾਂ ਪਾਜ਼ੇਟਿਵ ਲੋਕਾਂ ਦਾ ਪਤਾ ਲਾਉਣ ਤੋਂ ਖੁੰਝ ਗਏ ਹਨ।
ਵਰਨਣਯੋਗ ਹੈ ਕਿ ਨਿਊ ਸਾਉਥ ਵੇਲਜ਼ ਦੇ ਵਿੱਚ ਅੱਜ ਕੋਵਿਡ-19 ਦੇ 1257 ਨਵੇਂ ਪਾਜ਼ੇਟਿਵ ਪਾਏ ਗਏ ਹਨ ਅਤੇ ਸੂਬੇ ਦੇ ਵਿੱਚ ਕੋਵਿਡ-19 ਦੇ ਨਾਲ 7 ਹੋਰ ਮੌਤਾਂ ਹੋ ਜਾਣ ਦੇ ਨਾਲ ਹੁਣ ਤੱਕ ਮੌਤਾਂ ਦੀ ਗਿਣਤੀ 240 ‘ਤੇ ਪੁੱਜ ਗਈ ਹੈ। ਸੂਬੇ ਦੇ ਵਿੱਚ ਕੋਵਿਡ-19 ਤੋਂ ਪੀੜਤ 1189 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹਨ ਅਤੇ ਇਹਨਾਂ ਵਿੱਚੋਂ 222 ਆਈ ਸੀ ਯੂ ਦੇ ਵਿੱਚ ਹਨ ਜਦਕਿ 86 ਮਰੀਜ਼ ਵੈਂਟੀਲੇਟਰ ਦੇ ਉਪਰ ਹਨ।