News Breaking News India Latest News Sport

ਭਾਰਤ ’ਚ ਟੀਕਾਕਰਨ ਦਾ ਅੰਕੜਾ 75 ਕਰੋੜ ਤੋਂ ਪਾਰ

ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ’ਚ ਭਾਰਤ ’ਚ ਹੁਣ ਤਕ ਕੁਲ 75 ਕਰੋੜ ਤੋਂ ਜ਼ਿਆਦਾ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 18 ਕਰੋੜ ਲੋਕਾਂ ਨੂੰ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ, ਜਦਕਿ ਅਜਿਹੇ ਲੋਕਾਂ ਦੀ ਗਿਣਤੀ 39 ਕਰੋੜ ਹੈ ਜਿਨ੍ਹਾਂ ਨੂੰ ਹਾਲੇ ਸਿਰਫ਼ ਪਹਿਲੀ ਡੋਜ਼ ਹੀ ਦਿੱਤੀ ਗਈ ਹੈ।ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਦੇਸ਼ ਟੀਕਾਕਰਨ ਮੁਹਿੰਮ ਵਿਚ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਟੀਕਾਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਸਬਕਾ ਸਾਥ, ਸਬਕਾ ਪ੍ਰਯਾਸ ਦਾ ਮੰਤਰ ਦਿੱਤਾ ਹੈ।  ਹੈਸ਼ਟੈਗ ਸਾਰਿਆਂ ਨੂੰ ਵੈਕਸੀਨ ਮੁਫ਼ਤ ਵੈਕਸੀਨ ਅਤੇ ਹੈਸ਼ਟੈਗ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਨਾਲ ਸਿਹਤ ਮੰਤਰੀ ਨੇ ਟਵੀਟ ਕੀਤਾ, ‘ਭਾਰਤ ਨੂੰ ਵਧਾਈ! ਆਜ਼ਾਦੀ ਦੇ 75ਵੇਂ ਸਾਲ ਵਿਚ ਦੇਸ਼ ਨੇ 75 ਕਰੋੜ ਟੀਕੇ ਲਾਉਣ ਦਾ ਅੰਕੜਾ ਪਾਰ ਕਰ ਲਿਆ ਹੈ।’ ਹੁਣ ਤਕ ਛੇ ਸੂਬਿਆਂ ਸਿੱਕਮ, ਹਿਮਾਚਲ ਪ੍ਰਦੇਸ਼, ਗੋਆ, ਦਾਦਰਾ ਤੇ ਨਗਰ ਹਵੇਲੀ, ਲੱਦਾਖ ਤੇ ਲਕਸ਼ਦੀਪ ’ਚ ਸਾਰੇ ਬਾਲਿਗ ਲੋਕਾਂ ਨੂੰ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਡੋਜ਼ ਦੇ ਦਿੱਤੀ ਗਈ ਹੈ। ਕੋਵਿਨ ਪੋਰਟਲ ਦੇ ਸੋਮਵਾਰ ਸ਼ਾਮ ਸੱਤ ਵਜੇ ਤਕ ਦੇ ਅੰਕੜਿਆਂ ਮੁਤਾਬਕ, ਹੁਣ ਤਕ ਕੁਲ 75.02 ਕਰੋੜ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 57 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ 18 ਕਰੋੜ ਲੋਕ ਦੂਜੀ ਡੋਜ਼ ਵੀ ਲੈ ਚੁੱਕੇ ਹਨ। ਸੋਮਵਾਰ ਨੂੰ 69.16 ਲੱਖ ਡੋਜ਼ ਲਾਈਆਂ ਗਈਆਂ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin