ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵੈਕਸੀਨ ਦੀ 75 ਕਰੋੜ ਡੋਜ਼ ਲਗਾਉਣ ਦੇ ਅੰਕੜੇ ਨੂੰ ਛੂਹ ਲਿਆ ਹੈ। ਇਸ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪਾਲ ਨੇ ਕਿਹਾ ਕਿ ਇਹ ਸਾਰੇ ਭਾਰਤੀਆਂ ਤੇ ਸਾਡੇ ਦੇਸ਼ ਲਈ ਗਰਵ ਦੀ ਗੱਲ ਹੈ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ 75 ਕਰੋੜ ਡੋਜ਼ ਲਗਾਈ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਮੋਟੇ ਤੌਰ ’ਤੇ ਦੋ ਵੈਕਸੀਨ ’ਤੇ ਨਿਰਭਰ ਸੀ, ਅੱਗੇ ਵਧਦੇ ਹੋਏ ਅਸੀਂ ਨਾ ਸਿਰਫ਼ ਇਨ੍ਹਾਂ ਵੈਕਸੀਨ ਦੇ ਉਤਪਾਦਨ ਵਧਾਉਣਗੇ ਬਲਕਿ ਦੂਜੀ ਵੈਕਸੀਨ ਵੀ ਉਪਲਬਧ ਹੋਵੇਗੀ। ਜਾਇਡਸ ਕੈਡਿਲਾ ਗੀ ਕੋਰੋਨਾ ਵੈਕਸੀਨ ਡਾਇਕੋਵ-ਡੀ ਨੂੰ ਲੈ ਕੇ ਡਾਕਟਰ ਪਾਲ ਨੇ ਕਿਹਾ ਕਿ ਇਸ ਦੀ ਕੀਮਤ ਨੂੰ ਲੈ ਕੇ ਚਰਚਾ ਜਾਰੀ ਹੈ। ਜਲਦ ਹੀ ਇਸ ’ਤੇ ਫੈਸਲਾ ਲਿਆ ਜਾਵੇਗਾ। ਅਸੀਂ ਇਸ ਵੈਕਸੀਨ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਮਾ ’ਚ ਸ਼ਾਮਲ ਕਰਨਾ ਚਾਹੁੰਦੇ ਹਾਂ।ਇਸ ਦੇ ਨਾਲ ਹੀ ਵੀਕੇ ਪਾਲ ਨੇ ਕਿਹਾ ਕਿ ਇਸ ਸਮੇਂ ਸਾਡੇ ਧਿਆਨ ਸਾਰੇ ਬਾਲਗਾਂ ਨੂੰ ਟੀਕਾ ਲਗਾਉਣ ’ਤੇ ਹੋਣਾ ਚਾਹੀਦਾ ਹੈ। WHO ਅੱਜ ਵੀ ਬੱਚਿਆਂ ਲਈ ਟੀਕਾਕਰਨ ਦੀ ਸਿਫਾਰਿਸ਼ ਨਹੀਂ ਕਰ ਰਿਹਾ। ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਅਸੀਂ ਘਟਨਾਕ੍ਰਮ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਾਂ।