Breaking News International Latest News

ਕਿਮ ਜੋਂਗ ਨੇ ਕਰੂਜ਼ ਮਿਸਾਈਲ ਦਾਗ ਕੇ ਮਚਾਈ ਖਲਬਲੀ! ਹਥਿਆਰਾਂ ਦੀ ਦੌੜ ਤੇਜ਼ ਹੋਣ ਦਾ ਖ਼ਤਰਾ

ਸਿਓਲ – ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਅਮਰੀਕਾ ਨਾਲ ਵਧਦੇ ਤਣਾਅ ਦੇ ਵਿਚਕਾਰ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਦੇ ਮੀਡੀਆ ਅਨੁਸਾਰ ਇਸ ਮਿਜ਼ਾਈਲ ਦੀ ਰੇਂਜ 1,500 ਕਿਲੋਮੀਟਰ ਹੈ ਤੇ ਇੰਨੀ ਦੂਰੀ ਤੱਕ ਇਹ ਮਿਸਾਈਲ ਸਹੀ ਸ਼ੂਟ ਕਰ ਸਕਦਾ ਹੈ। ਇਹ ਦੇਸ਼ ਦੀ ਪਹਿਲੀ ਮਿਜ਼ਾਈਲ ਹੋਵੇਗੀ, ਜੋ ਪ੍ਰਮਾਣੂ ਹਥਿਆਰਾਂ ਨੂੰ ਚੁੱਕਣ ਦੇ ਸਮਰੱਥ ਹੈ। ਇਸ ਮਿਜ਼ਾਈਲ ਨੂੰ ਰਣਨੀਤਕ ਹਥਿਆਰ ਦੱਸਦਿਆਂ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦਾ ਸਨਿੱਚਰਵਾਰ ਅਤੇ ਐਤਵਾਰ ਨੂੰ ਉੱਤਰੀ ਕੋਰੀਆ ਨੇ ਆਪਣੇ ਸਮੁੰਦਰੀ ਖੇਤਰ ਵਿੱਚ ਪ੍ਰੀਖਣ ਕੀਤਾ ਸੀ।

ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੇ ਇਸ ਪ੍ਰੀਖਣ ਤੋਂ ਬਾਅਦ ਇਸ ਖੇਤਰ ਵਿੱਚ ਹਥਿਆਰਾਂ ਦੀ ਦੌੜ ਤੇਜ਼ੀ ਨਾਲ ਵਧੇਗੀ। ਯੂਐਸ ਇੰਡੋ-ਪੈਸੀਫਿਕ ਕਮਾਂਡ ਨੇ ਕਿਹਾ ਹੈ ਕਿ ਉਹ ਇਸ ਮਿਜ਼ਾਈਲ ਪ੍ਰੀਖਣ ਤੋਂ ਜਾਣੂ ਸਨ ਤੇ ਆਪਣੇ ਸਹਿਯੋਗੀਆਂ ਨਾਲ ਤਾਲਮੇਲ ਕਰ ਰਹੇ ਹਨ। ਇਸ ਪ੍ਰੀਖਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਘਾਤਕ ਹਥਿਆਰ ਵਿਕਸਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਿਹਾ ਹੈ। ਸਾਲ 2019 ਵਿੱਚ ਅਮਰੀਕਾ ਦੇ ਨਾਲ ਉੱਤਰੀ ਕੋਰੀਆ ਦੇ ਪ੍ਰਮਾਣੂ ਨਿਸਸ਼ਤਰੀਕਰਣ ਬਾਰੇ ਗੱਲਬਾਤ ਨੂੰ ਰੋਕ ਦਿੱਤਾ ਗਿਆ ਹੈ। ਉੱਤਰੀ ਕੋਰੀਆ ਦੀ ਵਰਕਰਜ਼ ਪਾਰਟੀ ਦੇ ਅਧਿਕਾਰੀ ਨੇ ਪਾਰਟੀ ਦੇ ਅਖ਼ਬਾਰ ਵਿੱਚ ਮਿਜ਼ਾਈਲ ਦੀ ਫੋਟੋ ਵੀ ਜਾਰੀ ਕੀਤੀ।

ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਨੇ ਬੁੱਧਵਾਰ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਅਤੇ ਦੁਵੱਲੇ ਸੰਬੰਧਾਂ ਨੂੰ ‘ਪੂਰੀ ਤਰ੍ਹਾਂ ਖਤਮ’ ਕਰਨ ਦੀ ਧਮਕੀ ਦਿੱਤੀ। ਦੋਵਾਂ ਹੀ ਦੇਸ਼ਾਂ ਨੇ ਬੁੱਧਵਾਰ ਨੂੰ ਕੁਝ ਘੰਟੇ ਦੇ ਅੰਦਰ ਬੈਲਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ। ਇਹ ਘਟਨਾਕ੍ਰਮ ਮੁਕਾਬਲੇਬਾਜ਼ੀ ਦੇਸ਼ਾਂ ਦਰਮਿਆਨ ਤਣਾਅ ਵਧਣ ਨੂੰ ਰੇਖਾਂਕਿਤ ਕਰਦਾ ਹੈ।

ਕਿਮ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ੍ਹਾਂ ਵੱਲੋਂ ਮਿਜ਼ਾਈਲ ਪ੍ਰੀਖਣ ਦੇ ਅਵਲੋਕਨ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਦੀ ਨਿੰਦਾ ਕੀਤੀ। ਮੂਨ ਨੇ ਕਿਹਾ ਸੀ ਕਿ ਦੱਖਣੀ ਕੋਰੀਆ ਦੀ ਵਧਦੀ ਮਿਜ਼ਾਈਲ ਸਮਰੱਥਾ ਉੱਤਰ ਕੋਰੀਆ ਦੇ ਉਕਸਾਵੇ ਵਿਰੁੱਧ ‘ਨਿਸ਼ਚਿਤ ਤੌਰ ‘ਤੇ ਪ੍ਰਤੀਰੋਧਕ ਦਾ’ ਕੰਮ ਕਰੇਗੀ। ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਫੌਜਾਂ ਨੇ ਉੱਤਰ ਕੋਰੀਆ ਵੱਲੋਂ ਸਮੁੰਦਰ ‘ਚ ਦੋ ਬੈਲਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕਰਨ ਦੀ ਪੁਸ਼ਟੀ ਕੀਤੀ। ਇਸ ਘਟਨਾਕ੍ਰਮ ਦੇ ਕੁਝ ਘੰਟੇ ਬਾਅਦ ਦੱਖਣੀ ਕੋਰੀਆ ਨੇ ਮਿਜ਼ਾਈਲ ਪ੍ਰੀਖਣ ਕੀਤਾ। ਕਿਮ ਦੀ ਭੈਣ ਨੇ ਕਿਹਾ ਕਿ ਉੱਤਰ ਕੋਰੀਆ ਬਿਨਾਂ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਬਣਾਏ ਆਤਮ ਰੱਖਿਆ ਲਈ ਆਪਣੀ ਫੌਜੀ ਸਮਰਥਾਵਾਂ ਦਾ ਵਿਸਤਾਰ ਕਰ ਰਿਹਾ ਹੈ ਅਤੇ ਦੱਖਣੀ ਕੋਰੀਆ ਵੀ ਆਪਣੀ ਫੌਜੀ ਸਮਰਥਾ ਦਾ ਵਿਸਤਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਸਾਡੇ ਵਿਰੁੱਧ ਝੂਠੀ ਨਿੰਦਾ ‘ਚ ਸ਼ਾਮਲ ਹੁੰਦੇ ਹਨ ਤਾਂ ਇਸ ਤੋਂ ਬਾਅਦ ਜਵਾਬੀ ਕਾਰਵਾਈ ਹੋਵੇਗੀ ਅਤੇ ਉੱਤਰ-ਦੱਖਣ ਦੇ ਸੰਬੰਧ ਪੂਰੀ ਤਰ੍ਹਾਂ ਨਾਲ ਖਤਮ ਹੋਣ ਦੀ ਕਗਾਰ ‘ਤੇ ਪਹੁੰਚ ਜਾਣਗੇ।

Related posts

ਬਲੋਚ ਲਿਬਰੇਸ਼ਨ ਆਰਮੀ ਵਲੋਂ ਪਾਕਿ ਦੀ ਟ੍ਰੇਨ ਹਾਈਜੈਕ: ਬਲੋਚ ਕੀ ਚਾਹੁੰਦੇ ਹਨ ?

admin

ਭਾਰਤ-ਮਾਰੀਸ਼ਸ ‘ਚ ਡੂੰਘੇ ਦੁਵੱਲੇ ਆਰਥਿਕ, ਸੱਭਿਆਚਾਰਕ ਅਤੇ ਕੂਟਨੀਤਕ ਸਬੰਧ !

admin

ਮਾਰਕ ਕਾਰਨੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ !

admin