Australia & New Zealand Breaking News Latest News Sport

ਹੀਲੀ ਵੀ ਰੋਹਿਤ ਸ਼ਰਮਾ ਵਾਂਗ ਤਿੰਨੋਂ ਫਾਰਮੈਟਸ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦੀ

ਬ੍ਰਿਸਬੇਨ – ਆਸਟ੍ਰੇਲੀਅਨ ਦੀ ਚੌਟੀ ਦੀ ਮਹਿਲਾ ਕ੍ਰਿਕਟਰ ਏਲਿਸਾ ਹੀਲੀ ਨੇ ਕਿਹਾ ਕਿ ਉਹ ਰੋਹਿਤ ਸ਼ਰਮਾ ਤੋਂ ਪ੍ਰੇਰਣਾ ਲੈ ਕੇ ਇਸ ਭਾਰਤੀ ਸਟਾਰ ਸਲਾਮੀ ਬੱਲੇਬਾਜ਼ ਦੀ ਤਰ੍ਹਾਂ ਖੇਡ ਦੇ ਤਿੰਨੋਂ ਫਾਰਮੈਟਸ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਵਿਕਟਕੀਪਰ ਬੱਲੇਬਾਜ਼ ਹੀਲੀ ਭਾਰਤ ਖਿਲਾਫ 21 ਸਤੰਬਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਦੀਆਂ ਤਿਆਰੀਆਂ ‘ਚ ਲੱਗੀ ਹੈ। ਆਸਟ੍ਰੇਲੀਆਈ ਮਹਿਲਾ ਟੀਮ ਭਾਰਤ ਵਿਰੁੱਧ 3 ਵਨ ਡੇ, 1 ਦਿਨ-ਰਾਤ ਟੈਸਟ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਹੀਲੀ ਨੇ ਅਜੇ ਤੱਕ ਸਿਰਫ 4 ਟੈਸਟ ਮੈਚ ਖੇਡੇ ਹਨ। ਉਸ ਦਾ ਕਹਿਣਾ ਹੈ ਕਿ ਉਹ ਗੁਲਾਬੀ ਗੇਂਦ ਦੇ ਮੁਕਾਬਲੇ ਨੂੰ ਵਨ ਡੇ ਦੀ ਤਰ੍ਹਾਂ ਖੇਡਣਾ ਚਾਹੇਗੀ, ਜੋ ਕੈਨਬਰਾ ‘ਚ 30 ਸਤੰਬਰ ਤੋਂ 3 ਅਕਤੂਬਰ ਤੱਕ ਖੇਡਿਆ ਜਾਵੇਗਾ। ਹੀਲੀ ਨੇ ਕਿਹਾ ਕਿ ਇਹ (ਗੁਲਾਬੀ ਗੇਂਦ ਦਾ ਟੈਸਟ) ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਮੈਂ ਸਿਰਫ 4 ਟੈਸਟ ਮੈਚ ਹੀ ਖੇਡੇ ਹਨ। ਇਸ ਲਈ ਮੈਂ ਇਹ ਨਹੀਂ ਕਹਾਂਗੀ ਕਿ ਮੈਂ ਟੈਸਟ ਮੈਚ ਵਿਚ ਖੇਡਣ ਲਈ ਨਾਰਮਲ ਹਾਂ। ਉਸ ਨੇ ਕਿਹਾ ਕਿ ਜਿੱਥੋਂ ਤੱਕ ਮੇਰੀ ਗੱਲ ਹੈ ਤਾਂ ਇਸ ਟੈਸਟ ‘ਚ ਮੇਰੀ ਵਨ ਡੇ ਬੱਲੇਬਾਜ਼ੀ ਤੋਂ ਜ਼ਿਆਦਾ ਕੁੱਝ ਬਦਲਾਅ ਨਹੀਂ ਹੋਣ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਖੁਦ ਨੂੰ ਹੋਰ ਜ਼ਿਆਦਾ ਸਮਾਂ ਦੇਣਾ (ਬੱਲੇਬਾਜ਼ੀ ਲਈ) ਸ਼ਾਨਦਾਰ ਹੈ। ਆਧੁਨਿਕ ਟੈਸਟ ਮੈਚ ਨੂੰ ਦੇਖੀਏ ਤਾਂ ਇਹ ਕਾਫੀ ਬਦਲ ਗਿਆ ਹੈ। ਮੈਂ ਰੋਹਿਤ ਸ਼ਰਮਾ ਵਰਗੇ ਖਿਡਾਰੀਆਂ ਤੋਂ ਪ੍ਰੇਰਣਾ ਲੈਂਦੀ ਹਾਂ ਜੋ ਦੁਨੀਆ ਦੇ ਸਫੇਦ ਗੇਂਦ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ‘ਚੋਂ ਇਕ ਹੈ। ਫਿਰ ਵੀ ਉਹ ਟੈਸਟ ਕ੍ਰਿਕਟ ‘ਚ ਅਸਲ ‘ਚ ਸਫਲ ਸਲਾਮੀ ਬੱਲੇਬਾਜ਼ ਹੈ।

Related posts

ਵੈਟਰਨਰੀ ਦੇ ਵਿਦਿਆਰਥੀਆਂ ਨੇ 17ਵੀਂ ਐਥਲੈਟਿਕ ਮੀਟ ’ਚ 23 ਤਗਮਿਆਂ ’ਤੇ ਕੀਤਾ ਕਬਜ਼ਾ

admin

ਐਲਫ੍ਰੇਡ ਤੁਫ਼ਾਨ ਤੋਂ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਕੈਸ਼ ਪੇਮੈਂਟ !

admin

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ’10ਵੇਂ ਰਾਏਸੀਨਾ ਡਾਇਲਾਗ 2025′ ਦੇ ਮੁੱਖ-ਮਹਿਮਾਨ ਹੋਣਗੇ !

admin