ਪਠਾਨਕੋਟ – ਪਿੰਡ ਨੂੰ ਸ਼ਹਿਰ ਨਾਲ ਜੋੜਨ ਵਾਲੀ ਪੁਲ਼ੀਆਂ (ਛੋਟੇ ਪੁਲ਼) ਖੇਤਰ ’ਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਬਰਸਾਤ ਹੁੰਦੇ ਹੀ ਇਹ ਡੁੱਬ ਜਾਂਦੀਆਂ ਹਨ। ਬਾਰਿਸ਼ ਖ਼ਤਮ ਹੁੰਦੇ ਹੀ ਇਸਦੇ ਇਕ ਪਾਸੇ ਸੰਕੇਤਿਕ ਬੋਰਡ ਦੇ ਰੂਪ ’ਚ ਕੁਝ ਪੱਥਰ ਰੱਖ ਦਿੱਤੇ ਜਾਂਦੇ ਹਨ, ਤਾਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਸ ਪਾਸੇ ਨਾ ਜਾਣ, ਅੱਗੇ ਖ਼ਤਰਾ ਹੈ। ਨਾਲੇ ’ਤੇ ਬਣਾਇਆ ਗਿਆ ਪੁਲ਼ ਵੀ ਤੇਜ ਵਹਾਅ ਕਾਰਨ ਵਹਿ ਜਾਂਦਾ ਹੈ। ਪਿੰਡ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਨੂੰ ਕਰੀਬ ਡੇਢ ਤੋਂ ਦੋ ਕਿਲੋਮੀਟਰ ਘੁੰਮ ਕੇ ਸ਼ਹਿਰ ਆਉਣ ’ਚ ਲੱਗ ਜਾਂਦੇ ਹਨ।ਸ਼ਹਿਰ ਦੀਆਂ ਤਿੰਨ ਪੁਲ਼ੀਆਂ ਸਾਨੂੰ ਚੋਣਾਂ ਦੀਆਂ ਤਿੰਨ ਕਹਾਣੀਆਂ ਦੱਸਣ ਲਈ ਕਾਫੀ ਹੈ। ਸਮੱਸਿਆ, ਵਾਅਦੇ ਅਤੇ ਫਿਰ ਸਮੱਸਿਆ ਇਹ ਸਿਰਫ਼ ਸਿਆਸਤ ਦਾ ਹੀ ਹਿੱਸਾ ਨਹੀਂ ਹਨ। ਖਾਨਪੁਰ ਤੋਂ ਸੁਜਾਨਪੁਰ ਨੂੰ ਜਾਣ ਵਾਲੀ ਰੋਡ ਵਿਚਕਾਰ ਬਣਾਇਆ ਗਿਆ ਪੁਲ਼ ਚਾਰ ਮਹੀਨੇ ਪਹਿਲਾਂ ਤੇਜ਼ ਵਹਾਅ ਕਾਰਨ ਵਹਿ ਗਿਆ ਸੀ। ਇਹ ਰੋਡ ਕਰੀਬ ਦਸ ਸਾਲ ਪਹਿਲਾਂ ਬਣਾਇਆ ਗਿਆ ਸੀ। ਇਹ ਵੀ ਇਕ ਕਾਜ਼ਵੇ ਹੈ। ਇਸਦੇ ਉੱਪਰੋਂ ਬਰਸਾਤੀ ਪਾਣੀ ਤੇਜ਼ ਗਤੀ ’ਚ ਵਹਿੰਦਾ ਹੈ। ਮੀਂਹ ਪੈਣ ਕਾਰਨ ਸਾਰੀ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ। ਬਾਰਿਸ਼ ਖ਼ਤਮ ਹੁੰਦੇ ਹੀ ਦੁਬਾਰਾ ਤੋਂ ਲੋਕ ਆਉਣ-ਜਾਣ ਲੱਗਦੇ ਹਨ।ਇਸਨੂੰ ਕਾਜ਼ਵੇ ਕਿਹਾ ਜਾ ਸਕਦਾ ਹੈ। ਇਹ ਬਾਰਿਸ਼ ਦੇ ਦਿਨਾਂ ’ਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਇਸ ’ਤੇ ਇਕ ਤੋਂ ਡੇਢ ਫੁੱਟ ਉੱਪਰੋਂ ਪਾਣੀ ਵਹਿੰਦਾ ਹੈ। ਬਾਰਿਸ਼ ਤੋਂ ਬਾਅਦ ਦੁਬਾਰਾ ਤੋਂ ਰੋਡ ’ਤੇ ਆਵਾਜਾਈ ਸ਼ੁਰੂ ਹੋ ਜਾਂਦੀ ਹੈ। ਕਰੀਬ 12 ਫੁੱਟ ਚੌੜੀ ਰੋਡ ’ਤੇ ਸੇਫਟੀ ਵਾਲ ਤਕ ਨਹੀਂ ਹੈ। ਇਸ ਨਾਲ ਹਮੇਸ਼ਾ ਇਥੇ ਦੁਰਘਟਨਾ ਹੋਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਇਸ ਲਈ ਆਸਪਾਸ ਦੇ ਲੋਕਾਂ ਨੇ ਇਸ ਸਮੇਂ ਇਕ ਪਾਸੇ ਕੁਝ ਪੱਥਰ ਰੱਖੇ ਹੋਏ ਹਨ, ਤਾਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਧਰ ਨਹੀਂ ਜਾਣਾ ਖ਼ਤਰਾ ਹੈ। ਸਿਆਸਤ ਦੀ ਨਜ਼ਰ ਨਾਲ ਦੇਖੀਏ ਤਾਂ ਇਹ ਦੱਸ ਰਿਹਾ ਹੈ ਕਿ ਚੋਣਾਂ ਆਉਣ ਵਾਲੀਆਂ ਹਨ, ਨੀਂਹ ਪੱਥਰ ਅਸੀਂ ਰੱਖ ਰਹੇ ਹਾਂ। ਖੱਡੀ ਪੁਲ਼ ਨੰਬਰ ਦੋ ਦੇ ਉਪਰੋਂ ਵਹਿ ਰਿਹਾ ਪਾਣੀ। ਇਸ ਨਾਲ ਪਤਾ ਨਹੀਂ ਚੱਲ ਰਿਹਾ ਹੈ ਕਿ ਇਥੇ ਕੋਈ ਪੁਲ਼ ਵੀ ਹੋਵੇਗਾ। ਇਹ ਅਕਸਰ ਹੁੰਦਾ ਹੈ। ਬਾਰਿਸ਼ ਹੁੰਦੇ ਹੀ ਇਹ ਪੂਰੀ ਤਰ੍ਹਾਂ ਨਾਲ ਢੱਕ ਜਾਂਦਾ ਹੈ। ਇਹ ਕਿਸੀ ਖ਼ਤਰੇ ਤੋਂ ਖ਼ਾਲੀ ਨਹੀਂ। ਕਈ ਵਾਰ ਇਸ ਥਾਂ ’ਤੇ ਦੁਰਘਟਨਾਵਾਂ ਹੋ ਚੁੱਕੀਆਂ ਹਨ। ਇਸ ਕਾਰਨ ਕੁਝ ਦਿਨ ਪਹਿਲਾਂ ਇਸਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਪੁਲ਼ ਨੂੰ ਤੋੜ ਦਿੱਤਾ ਗਿਆ ਸੀ, ਤਾਂ ਕਿ ਆਵਾਜਾਈ ਨਾ ਹੋ ਸਕੇ, ਪਰ ਲੋਕਾਂ ਦੇ ਕੋਲ ਕੋਈ ਹੋਰ ਰੋਡ ਦਾ ਵਿਕੱਲਪ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ ਖੁਦ ਇੱਟ-ਪੱਥਰ ਰੱਖ ਕੇ ਇਸਨੂੰ ਚਲਾਉਣ ਲਾਇਕ ਬਣਾ ਲਿਆ। ਇਹ ਪੁਲ਼ ਸਾਨੂੰ ਦੱਸ ਰਿਹਾ ਹੈ ਕਿ ਚੋਣਾਂ ’ਚ ਸੋਚ-ਸਮਝ ਕੇ ਫ਼ੈਸਲਾ ਲਈਏ।