ਨਵੀਂ ਦਿੱਲੀ – ਰਾਹੁਲ ਗਾਂਧੀ ਇਸ ਸਮੇਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਜਿਹੇ ਨੌਜਵਾਨ ਆਗੂਆਂ ਦੀ ਟੀਮ ਨੂੰ ਤਾਲਸ਼ ਕਰ ਰਹੇ ਹਨ ਜੋ ਉਨ੍ਹਾਂ ਦੀ ਡੁੱਬਦੀ ਹੋਈ ਬੇੜੀ ਨੂੰ ਪਾਰ ਲੱਗਾ ਸਕਣ। ਪਹਿਲਾਂ ਹੀ ਕਈ ਸੂਬਿਆਂ ’ਚ ਬੁਰੇ ਹਾਲਾਤਾਂ ਨਾਲ ਜੂਝ ਰਹੀ ਕਾਂਗਰਸ ਦੇ ਲਈ ਇਹ ਕਾਫੀ ਅਹਿਮ ਹੋ ਜਾਂਦਾ ਹੈ। ਅਜਿਹੇ ’ਚ ਖ਼ਬਰ ਹੈ ਕਿ ਜੇਐੱਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਤੇ ਸੀਪੀਆਈ ਆਗੂ ਕਨ੍ਹਈਆ ਕੁਮਾਰ ਪਾਰਟੀ ’ਚ ਜਲਦ ਸ਼ਾਮਲ ਕਰ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਕਨ੍ਹਈਆ ਨੂੰ ਪਾਰਟੀ ’ਚ ਸ਼ਾਮਲ ਕਰਨ ਨੂੰ ਲੈ ਕੇ ਕਾਂਗਰਸ ਲਾਭ ਤੇ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਕਨ੍ਹਈਆ ਕੁਮਾਰ ਮੌਜੂਦਾ ਸਮੇਂ ’ਚ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਨ।
ਸੂਤਰਾਂ ਦੀ ਮੰਨੀਏ ਤਾਂ ਕਨ੍ਹਈਆ ਕੁਮਾਰ ਬਿਹਾਰ ’ਚ ਪਾਰਟੀ ਦੇ ਇਕ ਮਹੱਤਵਪੂਰਨ ਨੌਜਵਾਨ ਚਿਹਰੇ ਦੇ ਰੂਪ ’ਚ ਕੰਮ ਕਰਨਗੇ ਤੇ ਰਾਸ਼ਟਰੀ ਭੂਮਿਕਾ ਵੀ ਨਿਭਾ ਸਕਦੇ ਹਨ। ਦੱਸਣਯੋਗ ਹੈ ਕਿ ਕਨ੍ਹਈਆ ਕੁਮਾਰ ਨੇ ਹਾਲ ਹੀ ’ਚ ਇਸ ਮਾਮਲੇ ’ਤੇ ਚਰਚਾ ਕਰਨ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਤ ਕੀਤੀ ਸੀ। ਕਾਂਗਰਸੀ ਪਾਰਟੀ ’ਚ ਕਨ੍ਹਈਆ ਦੀ ਭੂਮਿਕਾ ਨੂੰ ਲੈ ਕੇ ਚਰਚਾ ਅੰਤਿਮ ਪੜਾਅ ’ਚ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਭਾਜਪਾ ਦੇ ਖ਼ਿਲਾਫ਼ ਇਕ ਰਾਸ਼ਟਰੀ ਅੰਦੋਲਨ ਦੀ ਰਣਨੀਤੀ ਬਣਾ ਰਹੀ ਹੈ। ਇਸ ਲਈ ਪ੍ਰਭਾਵਸ਼ਾਲੀ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਲਈ ਰਾਹੁਲ ਗਾਂਧੀ ਅਜਿਹੇ ਨੌਜਵਾਨ ਆਗੂਆਂ ਦੀ ਇਕ ਟੀਮ ਦਾ ਗਠਨ ਕਰ ਰਹੇ ਹਨ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਮਿਲੇ ਜ਼ਿਆਦਾ ਵੋਟਾਂ ਦੇ ਆਧਾਰ ਦਾ ਮੁਕਾਬਲਾ ਕੀਤਾ ਜਾ ਸਕੇ।