NewsBreaking NewsLatest NewsPunjab

ਦੋ ਵਿਦੇਸ਼ੀ ਤਸਕਰ ਲੱਖਾਂ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਫ਼ਤਹਿਗੜ੍ਹ ਸਾਹਿਬ – ਪੁਲਿਸ ਨੇ ਸੂਬੇ ’ਚ ਹੈਰੋਇਨ ਸਪਲਾਈ ਕਰਨ ਵਾਲੇ ਦੇ ਵਿਦੇਸ਼ੀ ਵਿਅਕਤੀਆਂ ਨੂੰ 350 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਐਂਡੀ ਨਮੰਦੀ ਇਜੇਨੇਚੇ ਵਾਸੀ ਸੈਕਟਰ 78 ਫਰੀਦਾਬਾਦ ਅਤੇ ਮਾਈਕ ਜੌਨਸਨ ਵਾਸੀ ਤੁਗਲਕ ਨਵੀਂ ਦਿੱਲੀ ਵਜੋਂ ਹੋਈ। ਦੋਨੋਂ ਮੂਲ ਰੂਪ ’ਚ ਨਾਈਜੀਰੀਆ ਵਾਸੀ ਹਨ। ਜਾਣਕਾਰੀ ਮੁਤਾਬਕ ਮੂਲੇਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਪਰੋਕਤ ਦੋਵੇਂ ਵਿਦੇਸ਼ੀ ਵਿਅਕਤੀ ਪਿੰਡ ਪਤਾਰਸੀ ਸਥਿਤ ਮੈਕਡਾਨਲ ਨੇੜੇ ਹੈਰੋਇਨ ਵੇਚਣ ਦੀ ਫਿਰਾਕ ’ਚ ਖੜ੍ਹੇ ਹਨ ਜੋ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਐਂਡੀ ਤੋਂ 260 ਤੇ ਮਾਈਕ ਤੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਲੈ ਲਿਆ ਹੈ।

Related posts

‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਆਯੋਜਿਤ

admin

ਝੱਖੜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਆਰਜ਼ੀ ਸ਼ਾਮਿਆਨੇ ਉਖਾੜੇ

Bunty

ਐਸ.ਜੀ.ਪੀ.ਸੀ ਨੂੰ ਕਾਨੂੰਨੀ ਨੋਟਿਸ ਅਰਸ਼ਦੀਪ ਸਿੰਘ ਕਲੇਰ ਨੂੰ ਭੇਜਣਾ ਚਾਹੀਦਾ ਹੈ – ਸ ਗੁਰਪ੍ਰਤਾਪ ਸਿੰਘ ਵਡਾਲਾ

admin