Breaking News India Latest News News

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਹੋਵੇਗੀ ਭਾਰੀ ਬਾਰਿਸ਼

ਨਵੀਂ ਦਿੱਲੀ – ਦੇਸ਼ ਦੇ ਕੁਝ ਹਿੱਸਿਆਂ ‘ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ (IMD) ਦੇ ਮੁਤਾਬਕ ਅੱਜ ਪੂਰਬੀ ਰਾਜਸਥਾਨ, ਗੁਜਰਾਤ ਦੇ ਕੁਝ ਹਿੱਸਿਆਂ, ਪੱਛਮੀ ਬੰਗਾਲ, ਓੜੀਸਾ, ਛੱਤੀਸਗੜ੍ਹ ਤੇ ਪੂਰਬੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਇਕ ਜਾਂ ਦੋ ਥਾਵਾਂ ‘ਤੇ ਭਾਰੀ ਬਾਰਸ਼ ਹੋ ਸਕਦੀ ਹੈ।ਉੱਥੇ ਹੀ ਪੂਰਬ ਉੱਤਰ ਭਾਰਤ, ਪੱਛਮੀ ਬੰਗਾਲ ਦੇ ਬਾਕੀ ਹਿੱਸੇ, ਅੰਦਰੂਨੀ ਓੜੀਸਾ ਦੇ ਕੁਝ ਹਿੱਸੇ, ਬਿਹਾਰ, ਝਾਰਖੰਡ, ਪੰਜਾਬ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਉੱਤਰਾਖੰਡ ਤੇ ਤਾਮਿਲਨਾਡੂ ‘ਚ ਹਲਕੀ ਤੋਂ ਮੱਧਮ ਬਾਰਸ਼ ਸੰਭਵ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਸੌਰਾਸ਼ਟਰ ਤੇ ਕੱਛ, ਕੋਂਕਣ ਤੇ ਗੋਆ, ਤਟੀ ਕਰਨਾਟਕ, ਲਕਸ਼ਦੀਪ ਤੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਬਾਰਸ਼ ਸੰਭਵ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਕਿਹਾ ਕਿ ਸੋਮਵਾਰ ਤੋਂ ਮਹਾਰਾਸ਼ਟਰ ਦੇ ਵਿਦਰਭ ਤੇ ਮੁੰਬਈ ਖੇਤਰ ‘ਚ ਭਾਰੀ ਬਾਰਸ਼ ਦਾ ਅੰਦਾਜ਼ਾ ਹੈ। ਇੱਥੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੀ ਸੀਨੀਅਰ ਵਿਗਿਆਨੀ ਡਾ.ਸੁਭਾਂਗੀ ਭੁੱਟੋ ਨੇ ਕਿਹਾ, ‘ਬੰਗਾਲ ਦੀ ਖਾੜੀ ਦੇ ਉੱਪਰ ਇਕ ਚਕ੍ਰਵਾਤੀ ਵਿਕਸਤ ਹੋ ਰਿਹਾ ਹੈ। ਜਿਵੇਂ-ਜਿਵੇਂ ਇਹ ਹੋਰ ਤੇਜ਼ ਹੋਵੇਗਾ, ਮਹਾਰਾਸ਼ਟਰ ‘ਚ 20 ਸਤੰਬਰ ਤੋਂ ਹੋਰ ਬਾਰਸ਼ ਹੋਵੇਗੀ।’ ਉਨ੍ਹਾਂ ਕਿਹਾ, ‘ਸਭ ਤੋਂ ਪਹਿਲਾਂ ਵਿਦਰਭ ਖੇਤਰ ‘ਚ ਬਾਰਸ਼ ਹੋਵੇਗੀ। ਹਾਲਾਂਕਿ ਇਹ ਜ਼ਿਆਦਾਤਰ ਪੂਰਬ ਤੋਂ ਪੱਛਮ ਤਕ ਸੂਬੇ ਦੇ ਉੱਤਰੀ ਹਿੱਸੇ ਨੂੰ ਕਵਰ ਕਰੇਗਾ। ਪਰ ਕੁਝ ਸਥਾਨਾਂ ‘ਤੇ ਬਹੁਤ ਭਾਰੀ ਬਾਰਸ਼ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ, ਉੱਤਰੀ ਮਹਾਰਾਸ਼ਟਰ ਤੋਂ ਬਾਅਦ ਪਾਲਘਰ, ਠਾਣੇ ਤੇ ਮੰਬਈ ਦੇ ਤਟੀ ਜ਼ਿਲ੍ਹਿਆਂ ‘ਚ ਬਾਰਸ਼ ਹੋਵੇਗੀ।

Related posts

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਹੁਣ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਸ਼ੁਰੂ !

admin

ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਐਫਆਈਆਰ ਦਰਜ ਕਰਨ ਦੀ ਮਨਜ਼ੂਰੀ

admin