ਨਵੀਂ ਦਿੱਲੀ – ਮੈਨਚੇਸਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਪੁਲਾੜ ਯਾਤਰੀਆਂ ਦੇ ਖ਼ੂਨ, ਪਸੀਨੇ ਤੇ ਹੰਝੂਆਂ ਦੇ ਨਾਲ ਬਾਹਰਲੀ ਧੂੜ ਤੋਂ ਬਣੀ ਕੰਕਰੀਟ ਵਰਗੀ ਸਮਗਰੀ ਬਣਾਉਣ ਦਾ ਇਕ ਤਰੀਕਾ ਵਿਕਸਤ ਕੀਤਾ ਹੈ। ਇਹ ਕੰਕਰੀਟ ਯਾਤਰੀਆਂ ਦੇ ਖੂਨ, ਪਸੀਨੇ ਤੇ ਹੰਝੂਆਂ ਦੇ ਨਾਲ-ਨਾਲ ਧੂੜ ਤੋਂ ਤਿਆਰ ਕੀਤਾ ਗਿਆ ਹੈ। ’ਚ ਲੁਕੀ ਰਿਪੋਰਟ ਅਨੁਸਾਰ ਮੈਨਚੇਸਟਰ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਇਸ ਸਪੈਸ਼ਲ ਕੰਕਰੀਟ ਨੂੰ ਡਿਵੈੱਲਪ ਕੀਤਾ ਹੈ। ਇਸ ਲਈ ਉਨ੍ਹਾਂ ਨੇ ਸਪੇਸ ’ਚ ਮੌਜੂਦ ਐਕਸਟਰਾ ਟੇਰਿਸਟੇਰੀਅਲ ਧੂੜ, ਪਲਾੜ ਯਾਤਰੀਆਂ ਦੇ ਖੂਨ ’ਚ ਮੌਜੂਦ ਪ੍ਰੋਟੀਨ, ਯੂਰਿਨ ਕੰਪਾਊਂਡਰ, ਅੱਥਰੂ ਤੇ ਪਸੀਨੇ ਦਾ ਇਸਤੇਮਾਲ ਕੀਤਾ ਹੈ। ਦੱਸ ਦਈਏ ਕਿ ਮੰਗਲ ਗ੍ਰਹਿ ’ਤੇ ਇਕ ਵੀ ਇੱਟ ਲੈ ਕੇ ਜਾਣਾ ਕਾਫੀ ਮਹਿੰਗਾ ਸਾਬਿਤ ਹੁੰਦਾ ਹੈ। ਇਸ ਦੀ ਕੀਮਤ ਕਰੀਬ, 2 ਮਿਲੀਅਨ ਅਮਰੀਕੀ ਡਾਲਰ ਤਕ ਹੋ ਸਕਦੀ ਹੈ। ਇਸ ਨਾਲ ਸਾਫ਼ ਸੰਕੇਤ ਮਿਲਦਾ ਹੈ ਕਿ ਮੰਗਲ ਗ੍ਰਹਿ ’ਤੇ ਤੁਸੀਂ ਆਪਣੇ ਨਾਲ ਨਿਰਮਾਣ ਸਮੱਗਰੀ ਨਹੀਂ ਲੈ ਕੇ ਜਾ ਸਕਦੇ, ਤੁਹਾਨੂੰ ਉਨ੍ਹਾਂ ਸਰੋਤਾਂ ਦਾ ਇਸਤੇਮਾਲ ਕਰਨਾ ਪਵੇਗਾ ਜੋ ਤੁਸੀਂ ਤਿਆਰ ਕਰ ਸਕਦੇ ਹੋ ਤੇ ਨਿਰਮਾਣ ਲਈ ਜ਼ਰੂਰੀ ਹੋ ਸਕਦੇ ਹਨ। ਵਿਗਿਆਨੀਆਂ ਨੇ ਖੂਨ ਪਲਾਜ਼ਮਾ ਤੋਂ ਇਕ ਪ੍ਰੋਟੀਨ ਜਿਸ ਨੂੰ ਮਨੁੱਖ ਸੀਰਮ ਐਲਬੂਊਮਿਨ ਕਹਿੰਦੇ ਹਨ ਨਾਲ ਕੰਕਰੀਟ ਦਾ ਉਤਪਾਦਨ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਤੇ ਪਾਇਆ ਕਿ ਚੰਦਰਮਾ ਜਾਂ ਮੰਗਲ ਦੀ ਧੂੜ ਨੂੰ ਬੰਨ੍ਹਣ ਲਈ ਮਸ਼ੀਨ ਦੇ ਰੂਪ ’ਚ ਇਸ ਦਾ ਇਸਤੇਮਾਲ ਕਰ ਸਕਦੇ ਹੋ, ਇਸ ਨਾਲ 25 ਐਮਪੀਏ ਦੇ ਰੂਪ ’ਚ ਉੱਚ ਐੱਮਪੀਏ ਤਾਕਤ ਸੀ। ਇਹ ਕੰਕਰੀਟ ’ਚ ਦਿਖਣ ਵਾਲੀ 20-30 ਐੱਮਪੀਏ ਤਾਕਤ ਦੇ ਬਰਾਬਰ ਸੀ। ਇਸ ਤੋਂ ਬਾਅਦ ਰਿਸਰਚਰਾਂ ਨੇ ਪਾਇਆ ਕਿ ਇਸ ’ਚ ਯੂਰੀਆ ਨੂੰ ਸ਼ਾਮਲ ਕਰਨ ਨਾਲ ਜਿਵੇਂ ਇਨਸਾਨਾਂ ਦੇ ਪਸ਼ਾਬ, ਪਸੀਨਾ, ਹੰਝੂ ਨਾਲ ਜੈਵਿਕ ਪਦਾਰਥਾਂ ਦੀ ਕਮੀ ਪੂਰੀ ਹੋ ਜਾਂਦੀ ਹੈ ਤੇ ਉਤਸਰਜਨ ਸ਼ੁਰੂ ਹੋ ਜਾਂਦਾ ਹੈ, ਇਸ ਨਾਲ ਸ਼ਕਤੀ 300 ਫੀਸਦੀ ਤਕ ਵੱਧ ਸਕਦੀ ਹੈ ਤੇ ਇਹ 40 ਐੱਮਪੀਏ ਤਕ ਵੱਧ ਸਕਦਾ ਹੈ। ਇਹ ਸਾਧਾਰਨ ਕੰਕਰੀਟ ਦੀ ਤੁਲਨਾ ’ਚ ਕਾਫੀ ਮਜ਼ਬੂਤ ਹੈ।
previous post