News Breaking News India Latest News

ਦੇਸ਼ ‘ਚ ਜਲਦ ਹੀ ਦਿਸਣਗੇ ਵਿਦੇਸ਼ੀ ਸੈਲਾਨੀ

ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਭਾਰਤ ਸਰਕਾਰ ਸੈਲਾਨੀ ਗਤੀਵਿਧੀਆਂ ਨੂੰ ਵਧਾਉਣ ਦੀ ਕੋਸ਼ਿਸ਼ ‘ਚ ਲੱਗੀ ਹੈ। ਇਸੇ ਲੜੀ ‘ਚ ਭਾਰਤ ਸਰਕਾਰ ਨੇ 5 ਲੱਖ ਫ੍ਰੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਦੇਸ਼ ‘ਚ ਵਿਦੇਸ਼ੀ ਸੈਲਾਨੀ ਦੀ ਗਿਣਤੀ ‘ਚ ਇਜਾਫ਼ਾ ਹੋਵੇਗਾ। ਭਾਰਤ ‘ਚ ਪਿਛਲੇ ਡੇਢ ਸਾਲਾਂ ਤੋਂ ਵਿਦੇਸ਼ੀ ਸੈਲਾਨੀਆਂ ‘ਤੇ ਪਾਬੰਦੀ ਲੱਗੀ ਹੋਈ ਹੈ। ਸਰਕਾਰ ਦੇ ਫ੍ਰੀ ਵੀਜ਼ਾ ਦੇਣ ਨਾਲ ਸੈਲਾਨੀ ਖੇਤਰ ‘ਚ ਫਾਇਦਾ ਹੋਣ ਦੇ ਨਾਲ ਹੀ ਏਅਰਲਾਈਨਜ਼ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ‘ਚ ਸਾਰੇ ਹਿੱਤਧਾਰਕਾਂ ਨਾਲ ਗੱਲਬਾਤ ਕਰ ਰਹੇ ਹਨ। ਆਉਣ ਵਾਲੇ ਦਿਨਾਂ ‘ਚ ਇਸ ਦਾ ਰਸਮੀਂ ਐਲਾਨ ਵੀ ਕੀਤਾ ਜਾ ਸਕਦਾ ਹੈ। ਦੇਸ਼ ‘ਚ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਇਹ ਫ਼ੈਸਲਾ ਲਿਆ ਜਾ ਰਿਹਾ ਹੈ।ਐਤਵਾਰ ਨੂੰ ਦੇਸ਼ ‘ਚ ਕੋਰੋਨਾ ਵਾਇਰਸ ਦੇ 30,773 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਐਕਟਿਵ ਕੇਸ 3.32 ਲੱਖ ਤੋਂ ਘੱਟ ਹੋ ਗਏ ਹਨ। ਸ਼ਨਿਚਰਵਾਰ ਤਕ ਦੇਸ਼ ‘ਚ 80 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਵੈਕਸੀਨੇਸ਼ਨ ‘ਚ ਉਨ੍ਹਾਂ ਸੂਬਿਆਂ ਨੂੰ ਪਹਿਲ ਦਿੱਤੀ ਗਈ ਹੈ, ਜਿੱਥੇ ਸੈਲਾਨੀ ਜ਼ਿਆਦਾ ਆਉਂਦੇ ਹਨ। ਇਸੇ ਕਾਰਨ ਤੋਂ ਹਿਮਾਚਲ ਵਰਗੇ ਸੂਬਿਆਂ ‘ਚ ਸਾਰੇ ਨਾਗਰਿਕਾਂ ਨੂੰ ਵੈਕਸੀਨ ਦਾ ਘੱਟੋਂ-ਘੱਟ ਇਕ ਡੋਜ਼ ਲੱਗ ਚੁੱਕੀ ਹੈ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin